ਬੇਫਿਕਰੇ ਜਿਹੇ

ਬਲਵਿੰਦਰ ਸਿੰਘ ਰਾਜ਼

(ਸਮਾਜ ਵੀਕਲੀ)

ਸਰਕਾਰਾਂ ਨੂੰ ਫਿਕਰਾਂ ਵਿੱਚ ਪਾਇਆ ਬੇਫਿਕਰੇ ਜਿਹੇ ਲੋਕਾਂ ਨੇ
ਸਬਰਾਂ ਦਾ ਇਤਿਹਾਸ ਬਨਾਇਆ ਬੇਫਿਕਰੇ ਜਿਹੇ ਲੋਕਾਂ ਨੇ

ਗਰਮ ਤਸੀਰਾਂ ਦੀਆਂ ਲਕੀਰਾਂ ਸੱਕੀਆਂ ਹੁੰਦੀਆਂ ਮੌਤ ਦੀਆਂ
ਤੱਤੇ ਖੂਨ ਨੂੰ ਬਹਿ ਸਮਝਾਇਆ ਬੇਫਿਕਰੇ ਜਿਹੇ ਲੋਕਾਂ ਨੇ

ਮਸ਼ਕੂਲਾ ਵੇਖਣ ਵਾਲਿਆਂ ਬੜੀਆਂ ਬਾਘੀਆਂ ਪਾਈਆਂ ਸੀ
ਚਵਲਾਂ ਤਾਂਈਂ ਖੂਬ ਨਚਾਇਆ ਬੇਫਿਕਰੇ ਜਿਹੇ ਲੋਕਾਂ ਨੇ

ਝੰਡਿਆਂ ਦੇ ਵਿੱਚ ਲਿਪਟ ਲਿਪਟ ਕੇ ਘਰ ਨੂੰ ਆਉਂਦੇ ਰਹੇ
ਇੱਕ ਵੀ ਅੱਥਰੂ ਨਹੀਂ ਵਹਾਇਆ ਬੇਫਿਕਰੇ ਜਿਹੇ ਲੋਕਾਂ ਨੇ

ਗੁਰੂ ਨਾਨਕ ਦੇ ਮੋਦੀ ਖਾਨੇ ਤੇਰਾ ਈ ਤੇਰਾ ਕਰਦੇ ਰਹੇ
ਹਿੰਦੂ ਮੁਸਲਿਮ ਸਿੱਖ ਮਿਲਾਇਆ ਬੇਫਿਕਰੇ ਜਿਹੇ ਲੋਕਾਂ ਨੇ

ਮਘਦੀ ਅੱਖੀਓਂ ਅਕਸ ਵਿਖਾ ਕੇ ਸਿਆਸਤਦਾਨਾਂ ਨੂੰ
ਹੱਕ ਹਰਾਮ ਚ ਫਰਕ ਸਿਖਾਇਆ ਬੇਫਿਕਰੇ ਜਿਹੇ ਲੋਕਾਂ ਨੇ

ਅੱਟਣ ਅਤੇ ਬਿਆਈਆਂ ਬੱਸ ਗਵਾਹੀਆਂ ਕੋਲੇ ਸੀ
ਰਾਜ਼ ਮੁਕੱਦਮਾ ਜਿੱਤ ਵਿਖਾਇਆ ਬੇਫਿਕਰੇ ਜਿਹੇ ਲੋਕਾਂ ਨੇ

ਬਲਵਿੰਦਰ ਸਿੰਘ ਰਾਜ਼

9872097217

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleजब एचआईवी पोज़िटिव लोग सामान्य ज़िंदगी जी सकते हैं तो फिर 2020 में 680,000 लोग एड्स से मृत क्यों?
Next articleਦੁਨੀਆਂ ਦੋ ਧਾਰੀ