(ਸਮਾਜ ਵੀਕਲੀ)
ਕਲਮਾਂ ਦੇ ਇਸ ਕਾਫ਼ਲੇ ਵਿਚ,
ਮੈਂ ਦਿਲ ਦੇ ਵਰਕੇ ਫੋਲਦੀ ਆ,
ਕੁਝ ਗੱਲਾਂ ਦੇ ਨੇ ਗੰਢ ਬਣੇ,
ਮੈਂ ਓਹੀਓ ਗੰਢ ਹੁਣ ਖੋਲਦੀ ਆ।
ਕਲਮ ਕਾਗਜ ਮੈਂ ਦੋਸਤ ਬਣਾ,
ਇਨ੍ਹਾਂ ਨੂੰ ਹਾਲ ਸੁਣਾਉਂਦੀ ਆ,
ਅੱਖਰਾਂ ਵਿਚ ਮੈਂ ਪੀੜ ਪਰੋ ਕੇ,
ਦਿਲ ਦਾ ਬੋਝ ਘਟਾਉਂਦੀ ਆ।
“ਅਰਸ਼” ਅਜੇ ਤਾਂ ਸਿੱਖਦੀ ਆ,
ਸਿਖਾਂਦਰੂਆਂ ਦੀ ਸੰਗਤ ਵਿਚ,
ਰੱਬ ਨੇ ਚਾਹਿਆ ਰੰਗੀ ਜਾਊ,
ਕਾਫ਼ਲੇ ਦੀ ਗੂੜ੍ਹੀ ਰੰਗਤ ਵਿਚ।
ਅਰਸ਼ਪ੍ਰੀਤ ਕੌਰ ਸਰੋਆ
ਅਸਿਸਟੈਂਟ ਪ੍ਰੋਫੈਸਰ
(ਰਿਸਰਚ ਸਕਾਲਰ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly