ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਪਿੰਡ ਟੌਂਸਾ ਅੱਡੇ ਤੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟ੍ਰੋਲਰ ਰੂਮ ਤੋਂ ਸੂਚਨਾ ਪ੍ਰਾਪਤ ਹੋਈ ਸੀ ਐਕਸੀਡੈਂਟ ਹੋ ਗਿਆ ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਇਕ ਮੋਟਰਸਾਈਕਲ ਜਿਸ ਦਾ ਨੰਬਰ ਪੀ ਬੀ 20 ਡੀ 6759 ਜਿਸ ਨੂੰ ਅਵਤਾਰ ਪੁੱਤਰ ਬੁੱਧੂ ਰਾਮ,ਪਿੰਡ ਟੌਂਸਾ ਚਲਾ ਰਿਹਾ ਸੀ ਇਸ ਦੇ ਪਿੱਛੇ ਇੱਕ ਔਰਤ ਬੈਠੀ ਜੋ ਕਿ ਰੋਪੜ੍ਹ ਤੋਂ ਬਲਾਚੌਰ ਵਾਲੀ ਸਾਇਡ ਆ ਰਿਹਾ ਸੀ। ਇਸ ਦੇ ਪਿੱਛੇ ਰੋਪੜ੍ਹ ਵਾਲੀ ਸਾਈਡ ਇੱਕ ਇਨੋਵਾ ਕਾਰ ਜਿਸ ਦਾ ਨੰਬਰ ਸੀ ਐਚ 01 ਸੀ ਟੀ 1711 ਜਿਸ ਨੂੰ ਸੰਦੀਪ ਮੋਂਗਾ ਪੁੱਤਰ ਮਦਨ ਲਾਲ ਮੋਂਗਾ ਪੰਚਕੂਲਾ ਸੈਕਟਰ 20 ਚਲਾ ਰਿਹਾ ਸੀ ਜਦੋਂ ਇਹ ਕਾਰ ਟੌਂਸਾ ਦੇ ਕੱਟ ਨੇੜੇ ਪਹੁੰਚੀ ਤਾਂ ਇਸ ,ਅੱਗੇ ਜੋ ਮੋਟਰਸਾਈਕਲ ਜਾ ਰਿਹਾ ਉਸਨੇ ਬਿਨਾਂ ਦੇਖਿਆ ਮੋਟਰਸਾਈਕਲ ਇੱਕ ਦਮ ਮੌੜ ਦਿੱਤਾ ਜਿਸ ਨਾਲ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਅਤੇ ਮੋਟਰਸਾਈਕਲ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਹਨਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀ ਇਲਾਜ਼ ਲਈ ਰੋਪੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।ਹਾਦਸੇ ਵਿਚ ਕਾਰ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ।ਅਤੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਐਸ ਐਸ ਐਫ ਦੀ ਟੀਮ ਵਲੋਂ ਕਾਰ ਅਤੇ ਮੋਟਰਸਾਈਕਲ ਨੂੰ ਸਾਈਡ ਤੇ ਕਰਵਾ ਕੇ ਆਵਜਾਈ ਨੂੰ ਸਚਾਰੂ ਢੰਗ ਨਾਲ ਬਹਾਲ ਕਰਵਾਈਆਂ ਗਿਆ ਅਤੇ ਕਾਰ ਅਤੇ ਮੋਟਰਸਾਈਕਲ ਨੂੰ ਆਸਰੋਂ ਚੌਂਕੀ ਦੇ ਹਵਾਲੇ ਕਰ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


