HOME ਕਾਰ ਅਤੇ ਮਹਿੰਦਰਾ ਪਿਕਅਪ ਗੱਡੀ ਦਰਮਿਆਨ ਵਾਪਰੇ ਹਾਦਸੇ ਵਿੱਚ 17 ਜ਼ਖਮੀ...

ਕਾਰ ਅਤੇ ਮਹਿੰਦਰਾ ਪਿਕਅਪ ਗੱਡੀ ਦਰਮਿਆਨ ਵਾਪਰੇ ਹਾਦਸੇ ਵਿੱਚ 17 ਜ਼ਖਮੀ 3 ਦੀ ਮੌਤ

2
ਜੀ.ਟੀ.ਰੋਡ ਢਿਲਵਾਂ ਨੇੜੇ ਕਾਰ ਅਤੇ ਮਹਿੰਦਰਾ ਪਿਕਅਪ ਗੱਡੀ ਦਰਮਿਆਨ ਵਾਪਰੇ ਹਾਦਸੇ ਦੇ ਦ੍ਰਿਸ਼।

ਗੜ੍ਹਸ਼ੰਕਰ /ਢਿਲਵਾਂ   (ਸਮਾਜ ਵੀਕਲੀ)  (ਬਲਵੀਰ ਚੌਪੜਾ)-ਮਿਲੀ ਜਾਣਕਾਰੀ ਅਨੁਸਾਰ  ਸਵੇਰੇ ਤੜਕਸਾਰ ਜੀ ਟੀ ਰੋਡ ਢਿਲਵਾਂ ਵਿਖੇ ਪਿੰਡ ਗਾਜੀ ਗੁਡਾਣਾ ਨੇੜੇ ਕਾਰ ਅਤੇ ਮਹਿੰਦਰਾ ਪਿਕਆਪ ਗੱਡੀ ਦੀ ਟੱਕਰ ਹੋ ਜਾਣ ਕਾਰਨ 3 ਜਣਿਆਂ ਦੀ ਮੌਤ ਅਤੇ 17 ਜਣਿਆ ਦੇ ਜਖਮੀ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ।ਸਵੇਰੇ ਕਰੀਬ ਸਵਾ 5 ਵਜੇ ਹੋਏ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁੱਖੀ ਦਵਿੰਦਰਬੀਰ ਸਿੰਘ, ਏ ਐਸ.ਆਈ ਦਰਸ਼ਨ ਲਾਲ (ਹਾਈ ਟੈਕ ਨਾਕਾ), ਸੜਕ ਸੁਰੱਖਿਆ ਫੋਰਸ ਢਿਲਵਾਂ ਦੀ ਟੀਮ ਏ.ਐਸ.ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਤੁਰੰਤ ਹਾਦਸੇ ਵਾਲੀ ਥਾਂ ਪਹੁੰਚੇ ਅਤੇ ਜ਼ਖਮੀਆਂ ਨੂੰ ਨੇੜਲੇ ਬਿਆਸ ਹਸਪਤਾਲ ਵਿੱਚ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਸਵੇਰੇ 05.15 ਵਜੇ ਇਕ ਆਰਟਿਗਾ ਕਾਰ ਨੰਬਰ ਐਚ ਆਰ 67 ਈ 8027 ਜੋ ਕਿ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ, ਗੁਡਾਣਾ ਪੁਲ ਨੇੜੇ ਮਹਿੰਦਰਾ ਪਿਕਅਪ ਪੀ ਬੀ 07 ਸੀ ਜੇ 1390 ਨਾਲ ਟਕਰਾ ਗਈ। ਨਤੀਜੇ ਵਿੱਚੋਂ ਮਹਿੰਦਰਾ ਪਿਕਅਪ ਵਿੱਚ ਬੈਠੇ ਦੋ ਸਵਾਰੀਆਂ ਦੀ ਮੌਤ ਹੋ ਗਈ ਤੇ ਲਗਭਗ 17 ਸਵਾਰੀਆਂ ਜ਼ਖਮੀ ਹੋ ਗਈਆਂ ਜਿਨਾਂ ਵਿੱਚੋਂ 1 ਦੀ ਹਸਪਤਾਲ ਜਾ ਕੇ ਮੌਤ ਹੋ ਗਈ। ਕਾਰ ਨੂੰ ਭੀਮ ਪੁੱਤਰ ਧਰਮਪਾਲ ਵਾਸੀ ਕਰਨਾਲ, ਹਰਿਆਣਾ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਿਰਤਕਾਂ ਵਿੱਚ ਮਹਿੰਦਰਾ ਪਿਕਅਪ ਗੱਡੀ ਦਾ ਚਾਲਕ ਕਲਿਆਣ ਸਿੰਘ (60) ਪੁੱਤਰ ਗੇਂਦਾ ਰਾਮ ਵਾਸੀ ਰਾਮਪੁਰ, ਤਹਿਸੀਲਗੜ੍ਹਸ਼ੰਕਰ ਹੁਸ਼ਿਆਰਪੁਰ ਅਤੇ ਉਸਦੀ ਪਤਨੀ ਪਰਵੀਨ ਕੁਮਾਰੀ 55, ਸੰਜਨਾ ਦੇਵੀ (19) ਪੁੱਤਰੀ ਪਵਨਜੀਤ ਵਾਸੀ ਬਿਰੜੋਂ ਤਹਿਸੀਲ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਸ਼ਾਮਿਲ ਹਨ।ਉਨਾਂ ਦੱਸਿਆ ਕਿ ਮਹਿੰਦਰਾ ਪਿਕਅਪ ਗੱਡੀ ਅਤੇ ਆਰਟਿਗਾ ਕਾਰ ਵੀ ਬਿਆਸ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ।ਉਨਾਂ ਦੱਸਿਆ ਕਿ ਆਰਟਿਗਾ ਕਾਰ ਵਿੱਚ ਚਾਲਕ ਸਮੇਤ ਸੱਤ ਸਵਾਰੀਆਂ ਸਨ ਜੋ ਠੀਕ ਠਾਕ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਗੁਰਪ੍ਰੀਤ ਕੌਰ ਮਾਨ ਤੇ ਡਿਪਟੀ ਸਪੀਕਰ ਰੌੜੀ ਦੀ ਮੌਜੂਦਗੀ ‘ਚ ਸਰਦਾਰ ਬਲਦੀਪ ਸਿੰਘ ਦੀ ਕੀਤੀ ਤਾਜਪੋਸ਼ੀ , ਹਲਕੇ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ
Next articleਸਤੀ ਕਰਤਾਰ ਸੇਵਾ ਸੁਸਾਇਟੀ 6 ਜੁਲਾਈ ਤੋਂ ਬਹਿਰਾਮ ਵਿੱਚ ਨਿਰਸਵਾਰਥ ਟਿਫਿਨ ਸੇਵਾ ਸ਼ੁਰੂ ਕਰੇਗੀ