ਪਟਿਆਲਾ ਸੀਟ ਜਿੱਤਣ ਲਈ ਕੈਪਟਨ ਵੱਲੋਂ ਕੱਟਾ ਦਾਨ

ਪਟਿਆਲਾ (ਸਮਾਜ ਵੀਕਲੀ):  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸੀਟ ਤੋਂ ਜਿੱਤਣ ਲਈ ਦਾਨ-ਪੁੰਨ ਦਾ ਰਾਹ ਵੀ ਅਖ਼ਤਿਆਰ ਕੀਤਾ ਹੈ। ਪਿਛਲੇ ਦਿਨੀਂ ਕੈਪਟਨ ਨੇ ਇੱਕ ਪੂਜਾ ਕਰਵਾਈ ਹੈ, ਜਿਸ ਦੌਰਾਨ ਬ੍ਰਾਹਮਣਾਂ ਨੇ ਕੈਪਟਨ ਹੱਥੋਂ ਇੱਕ ਕੱਟਾ ਦਾਨ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਲੋਕ ਕਾਂਗਰਸ, ਭਾਜਪਾ ਤੇ ਢੀਂਡਸਾ ਦੇ ਗੱਠਜੋੜ ਤੋਂ ਚੋਣ ਲੜ ਰਹੇ ਕੈਪਟਨ ਅਮਰਿੰਦਰ ਨੂੰ ਪਟਿਆਲਾ ਸੀਟ ਤੋਂ ਸਖ਼ਤ ਚੁਣੌਤੀ ਮਿਲ ਰਹੀ ਹੈ। ਵਾਇਰਲ ਹੋਈ ਵੀਡੀਓ ਵਿੱਚ ਪਟਿਆਲਾ ਦੇ ਨਿਊ ਮੋਤੀ ਮਹਿਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਾਕਾਇਦਾ ਬ੍ਰਾਹਮਣ ਬੁਲਾਏ ਹੋਏ ਹਨ ਤੇ ਉਨ੍ਹਾਂ ਤੋਂ ਪੂਜਾ ਕਰਵਾਈ ਗਈ ਹੈ। ਮੋਤੀ ਮਹਿਲ ਦੇ ਮੁੱਖ ਦੁਆਰ ਕੋਲ ਬੈਠੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿਚ ਪੂਜਾ ਦਾ ਸਾਮਾਨ ਫੜਿਆ ਹੋਇਆ ਹੈ ਤੇ ਉਨ੍ਹਾਂ ਦੇ ਸਾਹਮਣੇ ਕੱਟਾ ਖੜ੍ਹਾਇਆ ਹੋਇਆ ਹੈ। ਇਸ ਦੌਰਾਨ ਬ੍ਰਾਹਮਣਾਂ ਵੱਲੋਂ ਕਾਲੀ ਮਾਤਾ ਦੇ ਮੰਤਰ ਪੜ੍ਹੇ ਜਾ ਰਹੇ ਹਨ। ਇਸ ਗੱਲ ਦੀ ਕਾਫ਼ੀ ਚਰਚਾ ਹੈ ਕਿ ਪਟਿਆਲਾ ਸੀਟ ਤੋਂ ਮਿਲ ਰਹੀ ਵੱਡੀ ਚੁਣੌਤੀ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਨੇ ਪੂਜਾ ਕਰਕੇ ਇਹ ਦਾਨ-ਪੁੰਨ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਜਰੀਵਾਲ ਹਮੇਸ਼ਾ ਮੁਆਫ਼ੀਨਾਮਾ ਲੈ ਕੇ ਘੁੰਮਦੈ: ਸ਼ੇਖਾਵਤ
Next articleਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਖ਼ਿਲਾਫ਼ ਸੰਘਰਸ਼ ਦਾ ਐਲਾਨ