
ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾ ਦੇ ਕੇ ਕੀਤਾ ਗਿਆ ਸਨਮਾਨਿਤ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ- ਬਸਪਾ ਦੇ ਸਾਂਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਜਿਹਨਾਂ ਦੀ ਆਰ ਸੀ ਐੱਫ ਦੇ ਅੰਦਰ ਅਤੇ ਬਾਹਰ ਵਸਦੇ ਲੋਕਾਂ ਉਤੇ ਖ਼ਾਸੀ ਪਕੜ ਹੈ ਨੇ ਅੱਜ ਆਰ ਸੀ ਐੱਫ ਸਾਹਮਣੇ ਸਥਿਤ ਗੁਰਦਵਾਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਿੱਖੇ ਨਤਮਸਤਕ ਹੁੰਦਿਆਂ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ਼ ਮੀਟਿੰਗ ਵੀ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਓਹਨਾਂ ਨੂੰ ਕਮੇਟੀ ਦੇ ਉਪ ਪ੍ਰਧਾਨ ਕਸ਼ਮੀਰ ਸਿੰਘ ਵਾਲੋਂ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਬਸਪਾ ਆਗੂ ਤਰਸੇਮ ਸਿੰਘ ਡੌਲਾ , ਸਤਵੇਲ ਸਿੰਘ ਭੁੱਲਰ, ਚਮਨ ਲਾਲ, ਅਮਰੀਕ ਸਿੰਘ, ਹਰਦੀਪ ਸਿੰਘ,ਮਹਿੰਦਰ ਲਾਲ, ਕਰਨੈਲ ਸਿੰਘ, ਤਰਸੇਮ ਸਿੰਘ, ਬਲਜੀਤ ਸਿੰਘ, ਬਲਜੀਤ ਸਿੰਘ ਭੁੱਲਰ, ਰਾਜਦੀਪ ਸਿੰਘ ਰਾਜੂ,ਬਲਵਿੰਦਰ ਸਿੰਘ ਅਤੇ ਭਾਈ ਨਿਰਮਲ ਸਿੰਘ ਬੱਲ ਆਦਿ ਦੀ ਹਾਜ਼ਰੀ ਦੌਰਾਨ ਅਕਾਲੀ- ਬਸਪਾ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਮੁਲਾਜਮਾਂ, ਅਤੇ ਬੇਰੋਜ਼ਗਾਰ ਨੌਜਵਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਲੋੜੀਂਦੇ ਯਤਨ ਕਰਨਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly