HOME ਕੈਂਟਲ ਸਕੂਲ ਦੇ ਮੈਟ੍ਰਿਕ ਨਤੀਜੇ ਰਹੇ ਬੇਮਿਸਾਲ, ਸਿੱਖਿਆ ਖੇਤਰ ਵਿੱਚ ਬਣਾਇਆ ਵੱਖਰਾ...

ਕੈਂਟਲ ਸਕੂਲ ਦੇ ਮੈਟ੍ਰਿਕ ਨਤੀਜੇ ਰਹੇ ਬੇਮਿਸਾਲ, ਸਿੱਖਿਆ ਖੇਤਰ ਵਿੱਚ ਬਣਾਇਆ ਵੱਖਰਾ ਸਥਾਨ

ਅਰਿਸ਼ਠਾ, ਜੈਸਮੀਤ, ਪ੍ਰਨਵੀ ਗੁਪਤਾ ਅਤੇ ਖੁਸ਼ਦੀਪ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

 ਪਟਿਆਲਾ  (ਸਮਾਜ ਵੀਕਲੀ)   ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਉਤਕ੍ਰਿਸ਼ਟਤਾ ਦੀ ਨਵੀਂ ਇਬਾਰਤ ਲਿਖਦਿਆਂ ਕੈਂਟਲ ਸਕੂਲ ਨੇ ਇੱਕ ਵਾਰ ਫਿਰ ਆਈਸੀਐਸਈ ਦਸਵੀਂ ਬੋਰਡ ਪ੍ਰੀਖਿਆ 2025–26 ਵਿੱਚ ਸ਼ਾਨਦਾਰ ਨਤੀਜੇ ਹਾਸਲ ਕਰਕੇ ਆਪਣੀ ਗੁਣਵੱਤਾ-ਪੂਰਨ ਸਿੱਖਿਆ ਪ੍ਰਣਾਲੀ ਦਾ ਲੋਹਾ ਮਨਵਾਇਆ ਹੈ। ਸਕੂਲ ਦੇ ਵਿਦਿਆਰਥੀਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਨਾ ਸਿਰਫ਼ ਆਪਣੇ ਵਿਦਿਆਲੇ ਦਾ ਨਾਮ ਰੌਸ਼ਨ ਕੀਤਾ, ਸਗੋਂ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵੀ ਵਧਾਇਆ ਹੈ। ਇਸ ਪ੍ਰੀਖਿਆ ਵਿੱਚ ਅਰਿਸ਼ਠਾ ਨੇ 98.20 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜੈਸਮੀਤ ਕੌਰ ਨੇ 97.80 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਪ੍ਰਨਵੀ ਗੁਪਤਾ ਅਤੇ ਖੁਸ਼ਦੀਪ ਸਿੰਘ ਨੇ 97.00 ਫੀਸਦੀ ਅੰਕ ਹਾਸਲ ਕਰਕੇ ਸਾਂਝੇ ਤੌਰ ‘ਤੇ ਤੀਜਾ ਸਥਾਨ ਆਪਣੇ ਨਾਮ ਕੀਤਾ। ਵਿਦਿਆਰਥੀਆਂ ਦੀ ਇਹ ਕਾਮਯਾਬੀ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਸਕੂਲ ਦਾ ਸਮੁੱਚਾ ਨਤੀਜਾ ਵੀ ਬੇਹੱਦ ਪ੍ਰੇਰਣਾਦਾਇਕ ਰਿਹਾ। ਕੁੱਲ ਵਿਦਿਆਰਥੀਆਂ ਵਿੱਚੋਂ 40.9 ਫੀਸਦੀ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ, ਜਦਕਿ 53 ਫੀਸਦੀ ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਅਕਾਦਮਿਕ ਉਤਕ੍ਰਿਸ਼ਟਤਾ ਦੀ ਮਿਸਾਲ ਕਾਇਮ ਕੀਤੀ। ਸਕੂਲ ਦੀ ਪ੍ਰਿੰਸੀਪਲ ਡਾ. ਰਜਿੰਦਰ ਕੌਰ ਵਿਰਕ ਨੇ ਇਸ ਸ਼ਾਨਦਾਰ ਸਫਲਤਾ ‘ਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਅਥਕ ਮਿਹਨਤ, ਮਾਪਿਆਂ ਦੇ ਭਰਪੂਰ ਸਹਿਯੋਗ ਅਤੇ ਸਕੂਲ ਪ੍ਰਬੰਧਨ ਦੇ ਪ੍ਰਭਾਵਸ਼ਾਲੀ ਮਾਰਗਦਰਸ਼ਨ ਦਾ ਸਾਂਝਾ ਨਤੀਜਾ ਹੈ। ਇਸ ਪ੍ਰਾਪਤੀ ਨਾਲ ਪੂਰੇ ਸਕੂਲ ਵਿੱਚ ਖੁਸ਼ੀ, ਮਾਣ ਅਤੇ ਉਤਸ਼ਾਹ ਦਾ ਮਾਹੌਲ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਦੀ ਮਹਿਮਾਨ ਨਿਵਾਜੀ ਠੁਕਰਾ ਕੇ ਸੀਟੂ ਆਗੂਆਂ ਨੇ ਮਜ਼ਦੂਰ ਦਿਵਸ ਮੌਕੇ ਝੰਡੇ ਲਹਿਰਾਏ
Next articleਚੰਡੀਗੜ੍ਹ-ਪੰਜਾਬ ਯੂਨੀਅਨ ਆਫ ਜਰਨਲਿਸਟਸ ਨੇ ਮਈ ਦਿਵਸ ‘ਤੇ ਮਨੁੱਖੀ ਲੜੀ ਬਣਾਈ