(ਸਮਾਜ ਵੀਕਲੀ) ਔਰਤ ਤੇ ਆਦਮੀ ਦੀ ਗੋਦੀ ਦਾ ਨਿੱਘ ਤੇ ਮਰਦ ਦੀ ਗੋਦੀ ਦਾ ਨਿੱਘ ਇੱਕੋ ਜਿਹਾ ਹੁੰਦਾ ਹੈ । ਗੋਦੀ ਵਿੱਚ ਬੈਠ ਕੇ ਬੱਚੇ ਦੀਆਂ ਹੌਲੀ ਹੌਲੀ ਅੱਖਾਂ ਵਿੱਚ ਨਵੀਂ ਚਮਕ ਆਉਂਦੀ ਹੈ। ਔਰਤ ਜਾਂ ਮਰਦਾਂ ਜਿਸ ਦੀ ਗੋਦੀ ਵਿੱਚ ਬੱਚਾ ਬੈਠਾ ਹੁੰਦਾ ਹੈ, ਅਬੋਲ ਮੂਕ ਸ਼ਬਦਾਂ ਦੀ ਪੂਰੀ ਵਰਣਮਾਲਾ ਹੁੰਦੀ ਹੈ। ਬਚਪਨ ਵਿੱਚ ਜਿਹੜੇ ਬੱਚਿਆਂ ਨੂੰ ਮਾਂ ਪਿਓ ਦੀ ਗੋਦੀ ਦਾ ਨਿਘ ਨਸੀਬ ਨਹੀਂ ਹੁੰਦਾ ਉਹ ਵੱਡੇ ਹੋ ਕੇ ਇਸ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ ।ਬਚਪਨ ਵਿੱਚ ਬੱਚੇ ਨੂੰ ਪਿਓ, ਮਾਂ, ਦਾਦੀ, ਨਾਨੀ, ਭੂਆ ਦੀ ਗੋਦੀ ਦਾ ਨਿੱਘ ਨਸੀਬ ਨਾ ਹੋਵੇ ਤਾਂ ਬੱਚਾ ਅਗੰਮੀ ਸਕੂਨ ਤੋਂ ਵਾਂਝਾ ਰਹਿ ਜਾਂਦਾ ਹੈ । ਬੱਚੇ ਦੇ ਦਿਲ ਝਰੋਖੇ ਵਿੱਚ ਇੱਕ ਕੋਨਾ ਖਾਲੀ ਰਹਿ ਜਾਂਦਾ ਹੈ, ਜੋ ਕਦੀ ਨਹੀਂ ਭਰਦਾ। ਮਾਂ ਗੋਦੀ ਵਿੱਚ ਬੱਚੇ ਨੂੰ ਲੋਰੀਆਂ ਦਿੰਦੀ ਹੈ। ਬੱਚੇ ਨੂੰ ਗੋਦੀ ਵਿੱਚ ਲਈ ਬੈਠੀ ਮਾਂ ਦੀਆਂ ਲੋਰੀਆਂ ਨਾਲ ਕੰਧਾਂ ਵੀ ਬੋਲ ਪੈਂਦੀਆਂ ਹਨ ।ਕਮਰੇ ਦੀਆਂ ਬੋਲੀਆਂ ਫਰਸ਼ਾਂ ਵੀ ਹੁੰਗਾਰੇ ਭਰਦੀਆਂ ਹਨ । ਗੋਦੀ ਵਿੱਚ ਬੈਠਾ ਬੱਚਾ ਬੋਲ ਨਹੀਂ ਸਕਦਾ ਤੇ ਗੋਦੀ ਦੇ ਸਵਰਗੀ ਝੂਟੇ ਮਹਿਸੂਸ ਕਰਦਾ ਹੈ ।ਤ ਗੋਦੀ ਵਿੱਚ ਬੱਚਾ ਬੋਲ ਨਹੀਂ ਸਕਦਾ ਗੋਦੀ ਦੇ ਸਵਰਗੀ ਝੂਟੇ ਮਹਿਸੂਸ ਕਰਦਾ ਹੈ ।ਉਤੇਜਿਤ ਹੋਏ ਬੱਚੇ ਦੇ ਮੂੰਹੋਂ ਪਹਿਲਾ ਸ਼ਬਦ ਨਿਕਲਦਾ ਹੈ ‘ਮਾਂ ‘।ਫੁੱਲ ਦੀ ਡੋਡੀ ਖਿੜਦੀ ਹੈ ।ਖੁਸ਼ਬੂ ਬਣਦੀ ਹੈ। ਚਾਰੇ ਪਾਸੇ ਮਹਿਕ ਆਉਂਦੀ ਹੈ। ਸਾਲ ਬੀਤ ਗਏ ਹੌਲੀ ਹੌਲੀ ਵੇਲਾ ਬਦਲ ਗਿਆ। ਝੱਖੜ, ਹਨੇਰੀਆਂ ਝੁੱਲੇ। ਸਾਂਝੇ ਪਰਿਵਾਰ ਅਲੱਗ -ਅਲੱਗ ਹੋ ਗਏ। ਵੱਡੇ ਘਰਾਂ ਵਿੱਚ ਮਸਾ ਇੱਕ -ਇੱਕ, ਦੋ -ਦੋ ਬੱਚੇ ਹੀ ਪੈਦਾ ਹੁੰਦੇ ਹਨ ।ਜੰਮਦੇ ਬੱਚੇ ਲਈ ਖਿਡਾਉਣਾ ਹੁੰਦਾ ਹੈ ਮੋਬਾਇਲ ।ਬੱਚੇ ਪਾਸੋਂ ਮਾਂ ਦਾ ਦੁੱਧ ਵੀ ਖੁੱਸ ਗਿਆ ਹੈ ।ਗੋਦੀ ਵੀ ਜਾਂਦੀ ਰਹੀ ,ਲੋਰੀਆਂ ਜਿਨਾਂ ਦੀ ਹੇਕ ਨਾਲ ਬੋਲੀਆ ਕੰਧਾਂ ਵੀ ਸੁਰ ਮਿਲਾਉਂਦੀਆਂ ਸਨ ਮੌਨ ਹੋ ਗਈਆਂ ਹਨ ।
ਰਾਜਾ ਰਾਣੀ ਦੀ ਕਹਾਣੀ ਮੁੱਕ ਗਈ ਹੈ। ਮਾਂ ਦਾਦੀ ਨਾਨੇ ਦੀਆਂ ਬਾਤਾਂ ਸੁਣਨ ਵਾਲਾ ਕੋਈ ਨਹੀਂ ਹੁੰਦਾ। ਦੋ ਆਰ ਦੀਆਂ ਦੋ ਪਾਰ ਦੀਆਂ ਦੋ ਧੀਆਂ ਸ਼ਾਹੂਕਾਰ ਦੀਆਂ । ਅੱਜ ਕੱਲ੍ਹ ਬੱਚਾ ਤਾਂ ਗੋਦੀ ਵਿੱਚ ਹੁੰਦਾ ਨਹੀਂ। ਦਾਦੀ,ਨਾਨੀ, ਜਾਂ ਮਾਂ ਬੈਠੀ ਗੋਡੇ ਹਿਲਾ ਰਹੀ ਹੁੰਦੀ। ਬਾਤਾਂ ਪਾ ਰਹੀ ਹੈਪਰ ਸੁਣਨ ਵਾਲਾ ਕੋਈ ਬੱਚਾ ਨਹੀਂ ਹੁੰਦਾ।ਸਕੂਲ ਵੈਨਾਂ ਦਗੜ ਦਗੜ ਕਰਦੀਆਂ ਤੜਕੇ ਤੜਕੇ ਪਿੰਡਾਂ ਵਿੱਚ ਆ ਜਾਂਦੀਆਂ ਹਨ । ਕੋਈ ਵੈਨ ਘਰ ਦੇ ਮੂਹਰੇ ਖੜਦੀ ਹੈ।ਬੱਚੇ ਦੀ ਮੰਮੀ ਅੱਖਾਂ ਮਲਦੇ ਬੱਚੇ ਦੇ ਗਲ ਵਿੱਚ ਪਾਣੀ ਵਾਲੀ ਬੋਤਲ ਤੇ ਰੋਟੀਆਂ ਵਾਲਾ ਟਿਫਨ ਦੇ ਕੇ ਵੈਨ ਵਿੱਚ ਬਿਠਾ ਦਿੰਦੀ ਹੈ। ਦੁਪਹਿਰ ਸਕੂਲੋਂ ਆਇਆ ਰੋਟੀ ਟੁੱਕ ਖਾਂਦਿਆ ਖਾਂਦਿਆ ਸੌਂ ਜਾਂਦਾ ਹੈ।ਮੰਮੀ ਬੱਚੇ ਨੂੰ ਉਠਾਉਂਦੀ ਤੇ ਟਿਊਸ਼ਨ ਵਾਲੀ ਅਧਿਆਪਕਾ ਕੋਲੇ ਛੱਡ ਆਉਂਦੀ ਹੈ। ਘੰਟੇ ਬਾਅਦ ਬੱਚਾ ਘਰ ਆਉਂਦਾ ਹੈ ਤਾਂ ਹੋਮਵਰਕ ਕਰਦਾ ਹੈ । ਰਾਤ ਨੂੰ ਟੀਵੀ ਉੱਤੇ ਕਾਰਟੂਨ ਵੇਖਦਿਆਂ ਵੇਖਦਿਆਂ ਬੱਚੇ ਕੋਲ ਦਾਦੀ, ਮਾਂ, ਦੀ ਗੋਦੀ ਵਿੱਚ ਬੈਠਣ ਦਾ ਟਾਈਮ ਹੀ ਕਿੱਥੇ ਹੈ । ਦਾਦੀ ਮਾਂ ,ਨਾਨੀ ਮਾਂ ,ਰਾਜੇ ਰਾਣੀਆਂ ਦੀਆਂ ਬਾਤਾਂ ਪਾਉਣੀਆਂ ਭੁੱਲ ਗਈਆਂ ਹਨ। ਸਵੇਰੇ ਕੋਨੇ ਵਿੱਚ ਦਾਦੀ ਮਾਂ ਦੋ ਟੱਕ ਦੀ ਬੁਰਕੀ ਦੀ ਉਡੀਕ ਵਿੱਚ ਬੈਠੀ ਹੈ ਰਾਜੇ, ਰਾਣੀਆਂ ਦੀਆਂ ਬਾਤਾਂ ਪਾਉਣੀਆਂ ਭੁੱਲ ਗਈਆਂ ਹਨ।ਦਾਦੀ ਮਾਂ ਹਨੇਰੇ ਵਿੱਚ ਇੱਕ ਨੁਕਰੇ ਆਪਣੀ ਖੂੰਡੀ ਭਾਲਦੀ ਹੈ ।ਪੱਥਰਾਂ ਦੇ ਢੇਰ ਉੱਤੇ ਧੁੱਪੇ ਬੈਠੀ ਮਜ਼ਦੂਰ ਔਰਤ ਪੱਥਰ ਤੋੜ ਰਹੀ ਹੈ । ਸੜਕ ਤੇ ਬੱਜਰੀ ਪਾ ਰਹੀ ਹੈ।ਮਾਂ ਦੀ ਚੁੰਨੀ ਦੀ ਛਾਂ ਵਿੱਚ ਗੋਦੀ ਵਿੱਚ ਬੈਠੀ ਬੱਚੀ ਸ਼ਾਇਦ ਸੌ ਰਹੀ ਹੈ। ਸੁੱਕੀ ਕਿੱਕਰ ਦੀ ਮੋਟੀ ਟਾਹਣੀ ਨਾਲ ਬੰਨੀ ਚੁੰਨੀ ਦੀ ਝੋਲੀ ਵਿੱਚ ਬੱਚੀ ਬਿਨਾਂ ਝੂਟੇ -ਮਾਟੇ ਤੋਂ ਬਿਨਾ ਪਈ ਹੈ। ਮਾਂ ਕਣਕ ਵੱਢ ਰਹੀ ਹੈ, ਝੋਨਾ ਲਾ ਰਹੀ ਹੈ। ਨਿੱਕੇ ਬੱਚੇ ਨੂੰ ਮੰਜੇ ਤੇ ਪਾਵੇ ਨਾਲ ਰੱਸੀ ਨਾਲ ਬੰਨ ਕੇ ਮਾਂ ਪਸ਼ੂਆਂ ਦਾ ਗੋਹਾ ਕੂੜਾ ਕਰਦੀ ਹੈ। ਲੱਖਾਂ ਕਮਜ਼ੋਰ ਤੇ ਦੁਖੀ ਮਾਵਾਂ ਦੇ ਬੱਚੇ ਜੰਮਦਿਆਂ ਹੀ ਕਮਜ਼ੋਰ ਹੁੰਦੇ ਹਨ। ਬਹੁਤ ਘੱਟ ਭਾਰ ਹੁੰਦਾ ਹੈ ।ਬੱਚੇ ਦੀਆਂ ਨਾੜਾਂ ਸਪਸ਼ਟ ਦਿਖਦੀਆਂ ਹਨ। ਲੱਖਾਂ ਬੱਚੇ ਜੰਮਦਿਆਂ ਹੀ ਕੁਪੋਸ਼ਨ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ । ਲੱਖਾਂ ਬੱਚੇ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਸਦਾ ਲਈ ਤੁਰ ਜਾਂਦੇ ਨੇ । ਮਾਵਾਂ ਵੀ ਕਮਜ਼ੋਰ ਹੁੰਦੀਆਂ ਹਨ ਸੁੱਕੀਆਂ ਛਾਤੀਆਂ ਵਿੱਚੋਂ ਵਿੱਚੋਂ ਦੁੱਧ ਦੁੱਧ ਨਹੀਂ ਆਉਂਦਾ। ਕਿੱਥੇ ਖਾਲੀ ਗੋਦੀ ਦੀਆਂ ਲੋਰੀਆਂ ਜਲਦੀ ਹੀ ਵੈਨਾਂ ਵਿੱਚ ਬਦਲ ਜਾਂਦੀਆਂ ਹਨ। ਗੋਦੀ ਦਾ ਨਿਘ ਮਨੁੱਖੀ ਸਰੀਰ ਦੇ ਸੈੱਲਾਂ ਵਿੱਚ ਝਰਨਾਟ ਪੈਦਾ ਕਰ ਦਿੰਦਾ ਹੈ ।ਇਸਨੂੰ ਸੰਸਾਰ ਦੀ ਕਿਸੇ ਵੀ ਭਾਸ਼ਾ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ। ਦੋਸਤੋ ਕਰਮਾਂ ਵਾਲੇ ਉਹ ਹਨ ਜਿਨਾਂ ਨੂੰ ਇਹੋ ਜਿਹੀਆਂ ਮਾਵਾਂ, ਦਾਦੀਆਂ, ਨਾਨੀਆਂ ਦੀਆਂ ਗੋਦੀਆਂ ਦਾ ਨਿੱਘ ਮੰਨਣ ਦਾ ਮੌਕਾ ਮਿਲਿਆ।
ਸ਼ੁਭ ਚਿੰਤਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj