(ਸਮਾਜ ਵੀਕਲੀ)
ਮੋਮਬੱਤੀ
ਅੱਗ ਦਾ ਸੇਕ ਝੱਲਦੀ
ਹਵਾਵਾਂ ਨਾਲ਼ ਲੜਦੀ
ਪਿਗਲਦੀ
ਤਾਂ ਚਾਨਣ ਕਰਦੀ…
ਉਸੇ ਤਰ੍ਹਾਂ ਪਿਤਾ ਹੁੰਦਾ
ਮਿਹਨਤ ਕਰਦਾ
ਮੁਸੀਬਤਾਂ ਨਾਲ ਲੜਦਾ
ਸੰਘਰਸ਼ਾਂ ਦੇ ਰਾਹਾਂ ‘ਤੇ ਡਟਿਆ
ਪਤਾ ਨਹੀਂ ਕੀ ਕੁੱਝ ਝੱਲਦਾ
ਲਹੂ, ਪਸੀਨਾ ਡੋਲ੍ਹ
ਹੌਲੀ-ਹੌਲੀ ਪਿਗਲਦਾ
ਤੰਗੀਆਂ-ਤੁਰਸ਼ੀਆਂ ਦਾ
ਹਨੇਰਾ ਦੂਰ ਕਰਦਾ
ਹਰ ਸ਼ਾਮ
ਚਾਨਣ ਲੱਭ ਲਿਆਉਂਦਾ…।
ਵੀਰਪਾਲ ਵੀਰਾਂ ਸਿੱਧੂ