ਕੈਂਸਰ ਜਿਹੀ ਭਿਆਨਕ ਬਿਮਾਰੀ ਦਾ ਸਾਹਮਣਾ ਕਰ ਰਹੀ ਰਾਜ ਸੰਘਾਂ ਨੇ ਕੈਂਸਰ ਤੋਂ ਪੀੜ੍ਹਤ ਮਰੀਜ਼ਾਂ ਦੀ ਸਹਾਇਤਾ ਲਈ ਆਰੰਭੀ ਨਿਵੇਕਲੀ ਮੁਹਿੰਮ

ਕੈਂਸਰ ਤੋਂ ਪੀੜ੍ਹਤ ਮਰੀਜ਼ਾਂ ਦੀ ਸਹਾਇਤਾ ਲਈ ਕਰਵਾਏ ਗਏ ਚੈਰਿਟੀ ਸਮਾਗਮ ਮੌਕੇ ਗੀਤ ਪੇਸ਼ ਕਰਦੀ ਹੋਈ ਪ੍ਰਸਿੱਧ ਗਾਇਕਾਂ ਜਸਵਿੰਦਰ ਬਰਾੜ, ਅਤੇ ਸਟਾਲ ਤੇ ਖੜੀ ਰਾਜ ਸੰਘਾਂ। ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ
ਕੈਂਸਰ ਤੋਂ ਪੀੜ੍ਹਤ ਮਰੀਜ਼ਾਂ ਦੀ ਸਹਾਇਤਾ ਲਈ ਕਰਵਾਏ ਗਏ ਚੈਰਿਟੀ ਸਮਾਗਮ ਮੌਕੇ ਗੀਤ ਪੇਸ਼ ਕਰਦੀ ਹੋਈ ਪ੍ਰਸਿੱਧ ਗਾਇਕਾਂ ਜਸਵਿੰਦਰ ਬਰਾੜ, ਅਤੇ ਸਟਾਲ ਤੇ ਖੜੀ ਰਾਜ ਸੰਘਾਂ।
ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ

ਲੈਸਟਰ (ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਚ ਕੈਂਸਰ ਤੋਂ ਪੀੜ੍ਹਤ ਲੋਕਾਂ ਦੇ ਇਲਾਜ ਲਈ ਖ਼ੁਦ ਕੈਂਸਰ ਜਿਹੀ ਭਿਆਨਕ ਬਿਮਾਰੀ ਤੋਂ ਪੀੜਤ ਰਹਿ ਚੁੱਕੀ ਰਾਜਵਿੰਦਰ ਕੌਰ ਰਾਜ ਸੰਘਾਂ ਵੱਲੋਂ ਇੱਕ ਖਾਸ ਉਪਰਾਲਾ ਕਰਦਿਆਂ ਕੈਂਸਰ ਤੋਂ ਪੀੜ੍ਹਤ ਮਰੀਜ਼ਾਂ ਦੀ ਸਹਾਇਤਾ ਕਰਨ ਲਈ ਇੱਕ ਨਿਵੇਕਲੀ ਮੁਹਿੰਮ ਆਰੰਭ ਕੇ ਚੈਰਿਟੀ ਸਮਾਗਮ ਰਾਹੀਂ ਕੈਂਸਰ ਤੋਂ ਪੀੜ੍ਹਤ ਮਰੀਜ਼ਾਂ ਦੀ ਸਹਾਇਤਾ ਕਰਨ ਲਈ ਹਰੇਕ ਸਾਲ ਚੈਰਿਟੀ ਸਮਾਗਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਬੰਧੀ ਰਾਜ ਸੰਘਾਂ ਵੱਲੋਂ ਚੈਰਿਟੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇੰਗਲੈਂਡ ਦੇ ਵੱਖ ਵੱਖ ਕਲਾਕਾਰਾਂ ਤੋਂ ਇਲਾਵਾ ਪੰਜਾਬ ਤੋਂ ਪੁੱਜੀ ਪ੍ਰਸਿੱਧ ਪੰਜਾਬੀ ਗਾਇਕ ਜਸਵਿੰਦਰ ਬਰਾੜ ਨੇ ਆਪਣੇ ਗੀਤਾਂ ਰਾਹੀਂ ਸਮਾਗਮ ਚ ਹਾਜ਼ਿਰ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਤੋਂ ਪੁੱਜੀਆਂ ਔਰਤਾਂ ਦਾ ਮਨੋਰੰਜਨ ਕੀਤਾ। ਇਸ ਸਮਾਗਮ ਚ ਪੇਂਡੂ ਸੱਭਿਆਚਾਰ ਨੂੰ ਦਰਸਾਉਂਦੇ ਵੱਖ ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ। ਇਸ ਮੌਕੇ ਅਜੀਤ ਨਾਲ ਗੱਲਬਾਤ ਕਰਦਿਆਂ ਰਾਜ ਸੰਘਾਂ ਨੇ ਦੱਸਿਆ ਕਿ ਮੈਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਸੀ, ਅਤੇ ਮੈਂਨੂੰ ਇਲਾਜ ਲਈ ਹਸਪਤਾਲ ਰਹਿਣਾ ਪਿਆ, ਜਿੱਥੇ ਮਿਕ ਮਿਲ਼ਣ ਵਾਲੇ ਜਦੋਂ ਮਰੀਜ ਦੀ ਕੀਮੋ ਹੁੰਦੀ ਹੈ ਤਾਂ ਹਰੇਕ ਮਰੀਜ਼ 200 ਪੌਂਡ ਦਿੰਦੇ ਹਨ, ਖਾਂਣੇ ਸਮੇਤ ਹਰੇਕ ਤਰ੍ਹਾਂ ਦੀ ਸਹੂਲਤ ਦਿੰਦੇ ਹਨ, ਜਿਸ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਕੈਂਸਰ ਤੋਂ ਪੀੜ੍ਹਤ ਲੋਕਾਂ ਦੀ ਮੱਦਦ ਕਰਨ ਲਈ ਅਜਿਹਾ ਪ੍ਰੋਗਰਾਮ ਉਲੀਕਿਆ, ਜ਼ੋ ਕਿ ਮੇਰੇ ਵੱਲੋਂ ਨਿਰੰਤਰ ਜਾਰੀ ਰਹੇਗਾ, ਇਸ ਇਸ ਚੈਰਿਟੀ ਸਮਾਗਮ ਤੋਂ ਇਕੱਤਰ ਹੋਈ ਰਾਸ਼ੀ ਕੈਂਸਰ ਤੋਂ ਪੀੜ੍ਹਤ ਮਰੀਜ਼ਾਂ ਲਈ ਵਰਤੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਤਾਵਰਣ ਪ੍ਰੇਮੀਆਂ ਸਿਰਜਿਆ ਇਤਿਹਾਸ, ਲਗਾਏ 1 ਘੰਟੇ ਵਿੱਚ 1 ਲੱਖ ਰੁੱਖ
Next articleਲਾਹੌਰ ਮਿਊਜ਼ੀਅਮ ‘ਚ ਪੰਜਾਬੀ ਸਿਖਲਾਈ ਵਰਕਸ਼ਾਪ ਲੱਗੀ