ਕੈਨੇਡੀਅਨ ਸੁੱਖਾ ਸਿੰਘ ਬਰਾੜ ਵੱਲੋਂ ਗੋਲਡ ਮੈਡਲ ਨਾਲ ਨਿਵਾਜਿਆ ਜਾਵੇਗਾ ਸ਼ਵਿੰਦਰ ਸਿੰਘ ‘ਭਲੂਰ’

ਫਰੀਦਕੋਟ-ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ ਸਰਦਾਰ ਸੁੱਖਾ ਸਿੰਘ ਬਰਾੜ ਕੈਨੇਡਾ ਦੀ ਧਰਤੀ ‘ਤੇ ਬੈਠਾ ਹੈ। ਸਰਦਾਰ ਸ਼ਵਿੰਦਰ ਸਿੰਘ ਬਰਾੜ ਪੰਜਾਬ ਦੀ ਧਰਤੀ ਫਰੀਦਕੋਟ ਬੈਠਾ ਹੈ। ਦੋਵੇਂ ਇੱਕੋ ਪਿੰਡ ਭਲੂਰ ਦੀ ਮਿੱਟੀ ਦੇ ਪੁੱਤ ਹਨ। ਸ਼ਵਿੰਦਰ ਸਿੰਘ ਬਰਾੜ ਦੇ ਨਿਵੇਕਲੇ ਸਮਾਜ ਸੇਵੀ ਕਾਰਜਾਂ ਨੂੰ ਵੇਖਦਿਆਂ ਸੁੱਖਾ ਸਿੰਘ ਬਰਾੜ ਨੇ ਉਸਨੂੰ ਗੋਲਡ ਮੈਡਲ ਨਾਲ ਨਿਵਾਜਣ ਦਾ ਐਲਾਨ ਕੀਤਾ ਹੈ। ਇਸ ਨੂੰ ਮਿੱਟੀ ਦੀ ਖਿੱਚ ਅਤੇ ਮਿੱਟੀ ਦਾ ਮੋਹ ਵੀ ਕਹਿ ਸਕਦੇ ਹਾਂ। ਇੱਥੇ ਇਹ ਵੀ  ਦੱਸਣਾ ਬਣਦਾ ਹੈ ਕਿ ਸ਼ਵਿੰਦਰ ਸਿੰਘ ਬਰਾੜ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਖੂਬਸੂਰਤ ਕਾਰਜ ਨਿਭਾਅ ਰਿਹਾ ਹੈ, ਉੱਥੇ ਹੀ ਉਹ ਸਮਾਜ ਵਿਚ ਸਮੇਂ ਸਮੇਂ ‘ਤੇ ਭਾਵਪੂਰਤ ਸੇਵਾਵਾਂ ਦੇਣ ਵਿਚ ਮੋਹਰੀ ਹੈ। ਸਮਾਜ ਨੂੰ ਤੰਦਰੁਸਤ, ਮਜ਼ਬੂਤ ਤੇ ਪ੍ਰਦੂਸ਼ਣ ਰਹਿਤ ਕਰਨ ਲਈ ਉਹ ਲੋਕਾਂ ਨੂੰ ਸਾਇਕਲ ਨਾਲ ਜੁੜਨ ਦਾ ਉਪਰਾਲਾ ਵੀ ਕਰ ਰਿਹਾ ਹੈ। ਆਪਣੇ ਪਿੰਡ ਭਲੂਰ ਲਈ ਉਹ ਹਮੇਸ਼ਾ ਤਿਆਰ- ਬਰ- ਤਿਆਰ ਮਿਲਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਰਦਾਰ ਸ਼ਵਿੰਦਰ ਸਿੰਘ ਬਰਾੜ ਪੰਜਾਬ ਪੁਲਿਸ ਵਿਚ ਬਤੌਰ ਏ. ਐੱਸ. ਆਈ. ਸ਼ਾਨਦਾਰ ਸੇਵਾਵਾਂ ਨਿਭਾ ਰਿਹਾ ਹੈ। ਇਸ ਮੌਕੇ ’35 ਅੱਖਰ ਲੇਖਕ ਮੰਚ ਭਲੂਰ’ ਅਤੇ ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ ਪਿੰਡ ਦੇ ਸੂਝਵਾਨ ਲੋਕਾਂ ਨੇ ਨੌਜਵਾਨ ਸੁੱਖਾ ਸਿੰਘ ਬਰਾੜ ਦਾ ਧੰਨਵਾਦ ਕੀਤਾ ਹੈ ਅਤੇ ਉਸਨੂੰ ਸ਼ਾਬਾਸ਼ ਦਿੱਤੀ ਹੈ, ਜਿਸ ਨੇ ਆਪਣਿਆਂ ਨੂੰ ਹੌਂਸਲਾ ਦੇਣ ਦਾ ਹਮੇਸ਼ਾ ਸ਼ਲਾਘਾਯੋਗ ਕਦਮ ਪੁੱਟਿਆ ਹੈ। ਜ਼ਿਕਰਯੋਗ ਹੈ ਕਿ ਮਿਤੀ 21 ਅਤੇ 22  ਸਤੰਬਰ 2024 ਨੂੰ ਬਾਬਾ ਫਰੀਦ ਜੀ ਦੇ 55ਵੇਂ ਆਗਮਨ ਪੁਰਬ ਨੂੰ ਸਮਰਪਿਤ 13ਵਾਂ ਗੋਲਡ ਕਬੱਡੀ ਕੱਪ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸ਼ਵਿੰਦਰ ਸਿੰਘ ਬਰਾੜ ਨੂੰ ਗੋਲਡ ਮੈਡਲ ਨਾਲ ਨਿਵਾਜਿਆ ਜਾਣਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਖੇੜੀ ਝਮੇੜੀ ਸਕੂਲ ਵਿਖੇ ਮਨਾਇਆ ਅਧਿਆਪਕ ਦਿਵਸ
Next articleਬਾਬਾ ਫ਼ਰੀਦ ਯੂਨੀਵਰਸਿਟੀ ਸਕਿਉਰਟੀ ਗਾਰਡ ਯੂਨੀਅਨ ਫ਼ਰੀਦਕੋਟ ਨੇ ਦਿੱਤਾ ਮੰਗ ਪੱਤਰ।