‘ਕੈਨੇਡੀਅਨ ਐਸੋ. ਆਫ ਸੈਲਫ ਇੰਪਲਾਈਜ਼’ ਵੱਲੋ ਸਰੀ ‘ਚ ਵਿਸ਼ਾਲ ਇਕੱਤਰਤਾ, ਸਾਂਸਦ ਟਿੱਮ ਉਪਲ, ਜਸਰਾਜ ਹਲਣ ਸਮੇਤ ਕਈ ਆਗੂਆਂ ਨੇ ਕੀਤੀ ਸ਼ਿਰਕਤ

ਵੈਨਕੁਵਰ (ਸਮਾਜ ਵੀਕਲੀ)  ( ਮਲਕੀਤ ਸਿੰਘ )‘ ਕੈਨੇਡੀਅਨ ਐਸੋਸੀਏਸ਼ਨ ਆਫ ਸੈਲਫ ਇੰਪਲਾਈਜ ‘ ਵੱਲੋਂ ਸਥਾਨਕ ਕਾਰੋਬਾਰੀਆਂ ਦੇ ਸਾਂਝੇ ਉੱਦਮ ਸਦਕਾ ਸਰੀ ਦੇ ਪਾਇਲ ਬਿਜਨਸ ਸੈਂਟਰ ‘ਚ ਸਥਿਤ ਬੋਲੀਵੁੱਡ ਬੈਕੁੰਇਟ ਹਾਲ ‘ਚ ਕਾਰੋਬਾਰਾ ਨੂੰ ਚਲਾਉਣ ਸਬੰਧੀ ਆਉਂਦੀਆਂ ਮੁਸਕਿਲਾ ਅਤੇ ਇਹਨਾਂ ਦਾ ਢੁਕਵਾਂ ਹੱਲ ਲੱਭਣ ਲਈ ਇੱਕ ਵਿਸ਼ਾਲ ਇਕੱਤਰਤਾ ਦਾ ਆਯੋਜਨ ਕਰਵਾਇਆ ਗਿਆ lਜਿਸ ਵਿੱਚ ਵੱਡੀ ਗਿਣਤੀ ‘ਚ ਪੁੱਜੇ ਵੱਖ-ਵੱਖ ਕਾਰੋਬਾਰੀਆਂ ਨੇ ਹਿੱਸਾ ਲਿਆ l ਇਸ ਮੌਕੇ ਇੱਥੇ ਪੁੱਜੇ ਕਾਰੋਬਾਰੀਆਂ ਨੇ ਜਿਥੇ ਪ੍ਰਮੁੱਖ ਬੁਲਾਰਿਆਂ ਨੇ ਵਿਚਾਰ ਸੁਣੇ, ਉਥੇ ਇਨਾ ਮੁਸ਼ਕਲਾਂ ਸਬੰਧੀ ਆਪਸ ਵਿੱਚ ਵੀ ਖੁੱਲ ਕੇ ਚਰਚਾ ਕੀਤੀ l ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਐਡਮਿੰਟਨ ਤੋਂ ਪੁੱਜੇ ਪੰਜਾਬੀ ਮੂਲ ਸਾਸਦ ਟਿੱਮ ਉਪਲ ਨੇ ਹਾਜ਼ਰ ਕਾਰੋਬਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲਗਾਤਾਰ ਵੱਧ ਰਹੀ ਮਹਿਗਾਈ ਅਤੇ ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਕਈ ਤਰਾਂ ਦੀਆ ਮੁਸ਼ਕਲਾਂ ਲਈ ਸਰਕਾਰੀ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ l ਉਹਨਾਂ ਤੋਂ ਇਲਾਵਾ ਸਾਸਦ ਜਸਰਾਜ ਹੱਲਣ,ਅੰਮ੍ਰਿਤ ਭਾਰਤਵਾਜ ਜੋਹਲ ਰਸਟਿਡ, ਕੇਰੀ ਲੇਨ ਫਾਈਡਲੇ, ਬਲਦੀਪ ਸਿੰਘ,ਹਰਜਿੰਦਰ ਸਿੰਘ ਸਿਵ ਪੰਜਾਬੀ, ਦੀਪਕਾ ਸ਼ਰਮਾ ਜਸ਼ਨ ਰੰਧਾਵਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ l
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਨਦੀਪ ਧਾਲੀਵਾਲ, ਜੈਸੀ ਸਹੋਤਾ,ਮਜ ਵਲੈਟ ਜੀਸਨ, ਅੰਮ੍ਰਿਤ ਢੋਟ, ਤੇਗਜੋਤ ਬੱਲ,ਸਾਂਝੀ ਲੇਨ ਦਿਵੇਦੀ, ਸਿਮਰ ਪੱਡਾ, ਦਲਜਿੰਦਰ ਸਿੰਘ ਆਦਿ ਹਾਜ਼ਰ ਸਨ l ਅੱਜ ਦੇ ਇਸ ਇਕੱਤਰਤਾ ਸਮਾਗਮ ਦੇ ਆਯੋਜ਼ਿਕਾ ਹੈਪੀ ਜੋਸ਼ੀ,ਰੋਨ ਧਾਲੀਵਾਲ ਅਤੇ ਸੈਂਡੀ ਖੇਲਾ ਵੱਲੋਂ ਆਏ ਹੋਏ ਸਾਰੇ ਹੀ ਬੁਲਾਰਿਆਂ ਤੇ ਬਾਕੀ ਪਤਵੰਤਿਆਂ ਦਾ ਇਥੇ ਪੁੱਜਣ ਲਈ ਧੰਨਵਾਦ ਕੀਤਾ ਗਿਆ l ਇੱਕਤਰਤਾ ਸਮਾਗਮ ਦੇ ਅਖੀਰ ‘ਚ ਸ਼ਾਮ ਨੂੰ ਆਏ ਹੋਏ ਸਾਰੇ ਮਹਿਮਾਨਾਂ ਤੇ ਪਤਵੰਤਿਆ ਵੱਲੋਂ ਬੋਲੀਵੁੱਡ ਬੈਕੁਇਟ ਹਾਲ ਦੀ ਰਸੋਈ ਚ ਤਿਆਰ ਕੀਤੇ ਸਵਾਦਲੇ ਭੋਜਨ ਦਾ ਵੀ ਲੁਤਫ ਉਠਾਇਆ ਗਿਆ ਇਸ ਦੌਰਾਨ ਅਖੀਰਲੇ ਪੜਾਅ ਤਹਿਤ ਨੌਜਵਾਨ ਗਾਇਕ ਹਿਤੈਸ਼ ਵੱਲੋਂ ਗਾਏ ਗਏ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਨਾ ਸਮੁੱਚਾ ਮਾਹੌਲ ਹੋਰ ਵੀ ਰੰਗੀਨ ਅਤੇ ਦਿਲਚਸਪ ਬਣਿਆ ਮਹਿਸੂਸ ਕੀਤਾ ਗਿਆ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗੁਰਨਾਮ ਸਿੰਘ ਸਿੰਗੜੀਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ
Next articleਸਵੱਛਤਾ ਪਖਵਾੜਾ’ ਸਕੂਲਾਂ ਵਿਚ ਸਵੱਛਤਾ ਮੁਹਿੰਮ ਨੂੰ ਮਿਲੇਗੀ ਨਵੀਂ ਦਿਸ਼ਾ