HOME ਕੈਨੇਡਾ ਡੇਅ ਮੌਕੇ ਬੀ.ਸੀ.ਦੇ ਕਈ ਸ਼ਹਿਰਾਂ ਚ ਲੱਗੀਆਂ ਰੌਣਕਾਂ

ਕੈਨੇਡਾ ਡੇਅ ਮੌਕੇ ਬੀ.ਸੀ.ਦੇ ਕਈ ਸ਼ਹਿਰਾਂ ਚ ਲੱਗੀਆਂ ਰੌਣਕਾਂ

5
ਕੈਪਸ਼ਨ ਰੰਗਾਰੰਗ ਪ੍ਰੋਗਰਾਮ ਦੌਰਾਨ ਗੀਤਾਂ ਦੀ ਪੇਸ਼ਕਾਰੀ ਕਰਦੇ ਹੋਏ ਪੰਜਾਬੀ ਗਾਇਕ ਕੁਲਵਿੰਦਰ ਧਨੋਆ ਤੇ ਬੀਬਾ ਹੁਸਨਪ੍ਰੀਤ
ਹਜ਼ਾਰਾਂ ਲੋਕਾਂ ਨੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਰਾਸ਼ਟਰੀ ਦਿਵਸ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਡੇਅ ਮੌਕੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ, ਵੈਨਕੂਵਰ,ਸਰੀ,ਰਿਚਮੰਡ ਆਦਿ ਸ਼ਹਿਰਾਂ ‘ਚ ਹਜ਼ਾਰਾਂ ਲੋਕ ਲਾਲ ਅਤੇ ਚਿੱਟੇ ਰੰਗਾਂ ਵਾਲੇ ਪਹਿਰਾਵੇ ਪਾ ਕੇ ਕੈਨੇਡਾ ਡੇਅ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ ਜਿਸ ਕਾਰਨ ਸਮੁੱਚਾ ਮਾਹੌਲ ਲਾਲ ਚਿੱਟੇ ਰੰਗ ਚ ਰੰਗਿਆ ਮਹਿਸੂਸ ਹੋਇਆ ਸਮਾਗਮਾ ਦੌਰਾਨ ਲੋਕਾਂ ਨੇ ਕੈਨੇਡੀਅਨ ਝੰਡੇ ਲਹਿਰਾਏ, ਇੱਕ-ਦੂਜੇ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ ਅਤੇ ਯਾਦਗਾਰੀ ਤਸਵੀਰਾਂ ਖਿੱਚਵਾਈਆਂ। ਦਿਨ ਭਰ ਚੱਲੇ ਜਸ਼ਨਾਂ ਵਿੱਚ ਸੰਗੀਤਕ ਪੇਸ਼ਕਾਰੀਆਂ, ਸੱਭਿਆਚਾਰਕ ਪ੍ਰੋਗਰਾਮ, ਮਨੋਰੰਜਨ ਗਤੀਵਿਧੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ‘ਚ ਵੀ ਵੱਖ-ਵੱਖ ਸਿਆਸੀ ਹਸਤੀਆਂ ਅਤੇ ਵੱਖ ਵੱਖ ਭਾਈਚਾਰੇ ਦੇ ਲੋਕਾਂ ਨੇ ਇਕੱਤਰ ਹੋ ਕੈਨੇਡਾ ਡੇਅ ਦੇ ਜਸ਼ਨਾਂ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਆਯੋਜਿਤ ਇੱਕ ਰੰਗਾਰੰਗ ਪ੍ਰੋਗਰਾਮ ਦੌਰਾਨ ਪੰਜਾਬੀ ਗਾਇਕ ਕੁਲਵਿੰਦਰ ਧਨੋਆ, ਬੀਬਾ ਹੁਸਨਪ੍ਰੀਤ,ਰਾਣਾ ਗਿੱਲ, ਸੁਖਵਿੰਦਰ ਗੋਸਲ, ਪੰਮਾ ਸੁਰਖਪੁਰੀਆ, ਲੱਖਾ ਸਿੱਧਵਾਂ, ਵਿਜੇ ਯਮਲਾ ਅਤੇ ਸਰਦਾਰ ਜੀ ਆਦਿ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਚੋਣਵੇ ਗੀਤਾਂ ਦੀ ਧੁਨਾਂ ਤੇ ਕੁਝ ਲੋਕ ਝੂਮਦੇ ਵੀ ਨਜ਼ਰੀਂ ਪਏ ਰਿਚਮੰਡ ‘ਚ ਸਾਰਾ ਦਿਨ ਚੱਲੇ ਜਸ਼ਨ ਕੈਨੇਡਾ ਡੇਅ ਮੌਕੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਸ਼ਹਿਰ ਦੇ ਸਟੀਵਸਟਨ ਇਲਾਕੇ ਵਿੱਚ ਕਰਵਾਏ ਗਏ ਸਾਲਾਨਾ ਸਟੀਵਸਟਨ ਸੈਲਮਨ ਮੇਲੇ ‘ਚ ਸਵੇਰ ਤੋਂ ਦੇਰ ਸ਼ਾਮ ਤੱਕ ਚੱਲੇ ਇਸ ਸਮਾਗਮਾ ਦੌਰਾਨ ਸੈਂਕੜੇ ਪਰਿਵਾਰਾਂ, ਸੈਲਾਨੀਆਂ ਅਤੇ ਸਥਾਨਕ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਕੈਨੇਡਾ ਡੇਅ ਦੇ ਜਸ਼ਨ ਮਨਾਏ। ਸਮਾਗਮ ਦੌਰਾਨ ਰੰਗ-ਬਿਰੰਗੇ ਕੱਪੜਿਆਂ ਚ ਤਿਆਰ ਹੋਏ ਲੋਕਾਂ ਵੱਲੋਂ ਕੀਤੀ ਗਈ ਪਰੇਡ ਵਿੱਚ ਸਥਾਨਕ ਸੰਸਥਾਵਾਂ, ਸੱਭਿਆਚਾਰਕ ਟੀਮਾਂ , ਸਜੀਆਂ ਹੋਈਆਂ ਝਾਕੀਆਂ, ਸੰਗੀਤਕ ਟੋਲੀਆਂ ਨੇ ਭਾਗ ਲਿਆ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article‘ਬੰਦੇ ਬਣੋ ਬੰਦੇ’ ਨਾਟਕ 4 ਜੁਲਾਈ ਨੂੰ ਮਿਸ਼ਨ ‘ਚ ਖੇਡਿਆ ਜਾਵੇਗਾ
Next articleਫ਼ੀਫ਼ਾ ਵਿਸ਼ਵ ਕੱਪ ਦੀ ਸੁਰੱਖਿਆ ‘ਚ ਤਾਇਨਾਤ ਕੁੱਤਿਆਂ ਤੋਂ ਲਈਆਂ ਜਾ ਰਹੀਆਂ ਨੇ ਅਹਿਮ ਸੇਵਾਵਾਂ