HOME ਕੈਨੇਡਾ ਡੇਅ ਦੇ ਜਸ਼ਨਾਂ ਮੌਕੇ ‘ਤੇ- ਪਹਾੜੀ ਦੀ ਢਲਾਨ ਤੇ ਵਿਛਾਏ...

ਕੈਨੇਡਾ ਡੇਅ ਦੇ ਜਸ਼ਨਾਂ ਮੌਕੇ ‘ਤੇ- ਪਹਾੜੀ ਦੀ ਢਲਾਨ ਤੇ ਵਿਛਾਏ ਕੈਨੇਡੀਅਨ ਝੰਡੇ ਨੂੰ ਨੇੜਿਓਂ ਵੇਖਣ ਲਈ ਉਮੜੀ ਲੋਕਾਂ ਦੀ ਭੀੜ

1
ਕੈਪਸ਼ਨ ਬ੍ਰਿਟਿਸ਼ ਕੋਲੰਬੀਆ ਦੀ ਪਹਾੜੀ ਦੀ ਢਲਾਨ ਤੇ ਵਿਛਾਏ ਗਏ ਵਿਸ਼ਾਲ ਝੰਡੇ ਦੀ ਹਵਾਈ ਜਹਾਜ ਚੋਂ ਲਈ ਗਈ ਤਸਵੀਰ

ਬਹੁਗਿਣਤੀ ਲੋਕ ਝੰਡੇ ਨਾਲ ‘ਸੈਲਫੀਆਂ’ ਕਰਨ ‘ਚ ਮਸ਼ਰੂਫ ਨਜ਼ਰੀਂ ਆਏ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਡੇਅ ਮੌਕੇ ਦੇਸ਼ ਭਰ ਵਿੱਚ ਜਸ਼ਨਾਂ ਦੀ ਰੌਣਕ ਵੇਖਣ ਨੂੰ ਮਿਲੀ। ਇਸ ਸਬੰਧੀ ਜਿੱਥੇ ਕਿ ਦੇਸ਼ ਦੇ ਵੱਖ ਵੱਖ ਮਹਾਨਗਰਾਂ ਚ ਸਵੇਰ ਤੋਂ ਹੀ ਸਮਾਗਮ ਸ਼ੁਰੂ ਹੋਣ ਦੀਆਂ ਸੂਚਨਾਵਾਂ ਹਨ, ਉੱਥੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਸਥਿਤ ਗਰਾਊਸ ਮਾਊਂਟੇਨ ਪਹਾੜੀ ਦੀ ਢਲਾਣ ‘ਤੇ ਵਿਛਾਇਆ ਗਿਆ ਵਿਸ਼ਾਲ ਕੈਨੇਡੀਅਨ ਝੰਡਾ ਲੋਕਾਂ ਅਤੇ ਸੈਲਾਨੀਆਂ ਲਈ ਖਿੱਚ ਦਾ ਮੁੱਖ ਕੇਂਦਰ ਬਣਿਆ ਨਜ਼ਰੀਂ ਆਇਆ । ਸਵੇਰ ਵੇਲੇ ਤੋਂ ਵੱਡੀ ਗਿਣਤੀ ‘ਚ ਲੋਕ ਇਸ ਝੰਡੇ ਨੂੰ ਨੇੜਿਓਂ ਤੱਕਣ ਅਤੇ ‘ਸੈਲਫੀਆਂ’ ਲੈਣ ਲਈ ਪਹੁੰਚਦੇ ਰਹੇ। ਜ਼ਿਕਰਯੋਗ ਹੈ ਕਿ ਫ਼ੀਫ਼ਾ ਵਿਸ਼ਵ ਕੱਪ 2026 ਅਤੇ ਕੈਨੇਡਾ ਡੇਅ ਦੇ ਮੌਕੇ ਨੂੰ ਧਿਆਨ ਵਿੱਚ ਰੱਖਦਿਆਂ ਗਰਾਊਸ ਮਾਊਂਟੇਨ ਦੀ ਸਕੀ ਢਲਾਣ ‘ਤੇ ਲਾਲ ਅਤੇ ਚਿੱਟੇ ਰੰਗ ਦਾ ਵਿਸ਼ਾਲ ਕੈਨੇਡੀਅਨ ਝੰਡਾ ਵਿਛਾਇਆ ਗਿਆ ਹੈ। ਹੈਲੀਕਾਪਟਰ ਅਤੇ ਡਰੋਨ ਰਾਹੀਂ ਲਏ ਗਏ ਇਸ ਦੇ ਹਵਾਈ ਦ੍ਰਿਸ਼ ਸੋਸ਼ਲ ਮੀਡੀਆ ‘ਤੇ ਵੀ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕੈਨੇਡਾ ਡੇਅ ਦੇ ਮੌਕੇ ਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਸੱਭਿਆਚਾਰਕ ਪ੍ਰੋਗਰਾਮ, ਸੰਗੀਤਕ ਪੇਸ਼ਕਾਰੀਆਂ, ਫੌਜੀ ਬੈਂਡ, ਅਤੇ ਪਰਿਵਾਰਾਂ ਲਈ ਮਨੋਰੰਜਨ ਗਤੀਵਿਧੀਆਂ ਦੇ ਸਿਲਸਿਲੇ ਦੀਆਂ ਸੂਚਨਾਵਾਂ ਹਨ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਫ਼ੀਫ਼ਾ ਵਿਸ਼ਵ ਕੱਪ ਕਾਰਨ ਦੇਸ਼ ਵਿੱਚ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਵਿਦੇਸ਼ੀ ਸੈਲਾਨੀ ਮੌਜੂਦ ਹੋਣ ਕਾਰਨ ਕੈਨੇਡਾ ਡੇਅ ਦੇ ਜਸ਼ਨਾਂ ਸਬੰਧੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨੇ ਪਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਹੋਰ ਆਗੂਆਂ ਨੇ ਕੈਨੇਡੀਅਨਾਂ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿੰਦਿਆਂ ਦੇਸ਼ ਦੀ ਏਕਤਾ, ਵਿਭਿੰਨਤਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ‘ਚ ਪੰਥਕ ਸ਼ਖਸ਼ੀਅਤਾਂ ਦਾ ਸਨਮਾਨ