ਸ਼ਾਂਤ ਪਸਰੀ ਸੁੰਨ______

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਰੁਕੀ ਹਵਾ ਨਾਲ ਗੱਲ ਕਰੋ, ਰੁਖ ਅਪਣਾ ਕੁਦਰਤ ਵੱਲ ਕਰੋ।
ਸੂਰਜ ਦੀ ਪਹਿਲੀ ਕਿਰਨ, “ਆਵਿਆ” ਨੂੰ ਨਮਸਕਾਰ ਹੋਵੇ,
ਛਿੱਟੇ ਜਲ ਦੇ ਸਿੱਟੋ, ਭਾਵੇਂ ਜਲਧਾਰ ਹੋਵੇ।
ਨਿਗਾਹ ਤੁਹਾਡੀ ਤੇਜ਼ ਹੋਣੀ, ਅੱਖਾਂ ਦੀ ਸਿਹਤ ਦਾ ਇੰਤਜ਼ਾਮ ਹੋਵੇ।
ਜੰਗਲ ਚ ਪਸਰੀ ਸੁੰਨ ਨੂੰ ਮਹਿਸੂਸ ਕਰੋ, ਕੁਦਰਤ ਦੇ ਦੀਦਾਰ ਕਰੋ।
ਦਿਲ ਦੇ ਭੇਤ ਜਾਣੋ, ਜਿਨ੍ਹਾਂ ਦਾ ਅੰਦਰ ਲੁਕ- ਲੁਕਾ ਕਰੋ।
ਛੁਪਾ ਛੁਪਾ ਕੇ ਅੰਦਰ ਨਾ ਰੱਖੋ, ਭੜਾਸ ਕੱਢ ਕੇ ਬਾਹਰ ਕਰੋ।
ਅੰਦਰ ਰੁਕਿਆ ਵਿਚਾਰ, ਲਹੂ ਦਾ ਕਲੌਟ ਬਣ ਜਾਵੇ,
ਅਚਾਨਕ ਦਿਲ ਫੇਲ ਹੋ ਜਾਣਾ, ਇਸ ਤੇ ਵਿਚਾਰ ਕਰੋ।
ਪੇਂਡੂ ਜੀਵਨ ਕੁਦਰਤ ਦੇ ਬਹੁਤ ਨੇੜੇ,
ਸ਼ਹਿਰੀ ਜੀਵਨ ਵੀ ਜੇ ਕਰਨਾ ਚਾਹੇ ਤਾਂ ਦੀਦਾਰ ਕਰੇ
ਕੁਦਰਤ ਬੜੀ ਬਲਵਾਨ, ਗੁਣਗਾਨ ਕੀਤਾ ਵਿਅਰਥ ਨਾ ਜਾਵੇ,
ਬੜੀ ਮਿਹਰਬਾਨ, ਅਥੱਕ, ਨਿਰਭਉ, ਨਿਰਵੈਰ ਦਿਆਲੂ, ਅਖਵਾਵੇ।

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40ਏ ਚੰਡੀਗੜ੍ਹ।

ਫੋਨ ਨੰਬਰ : 9878469639

Previous articleਸੁਨੀਲ ਜਾਖੜ ਨੂੰ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਫੇਰ ਘੇਰਿਆ, ਜਾਖੜ ਨੇ ਭਾਜਪਾ ਦੇ ਪਿੱਠ ਪਿੱਛੇ ਛੁਰਾ ਮਾਰਿਆ
Next articleE-cigarettes pose significant dangers to unborn babies