ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਲੰਡਰ ਮਹਿੰਦਰ ਸਿੰਘ ਕੇ. ਪੀ 9 ਫਰਵਰੀ ਨੂੰ ਕਰਨਗੇ ਰੀਲੀਜ਼

ਜਲੰਧਰ, ਅੱਪਰਾ (ਜੱਸੀ)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸੀਨੀਅਰ ਮੰਤਰੀ ਸ੍ਰੀ ਮਹਿੰਦਰ ਸਿੰਘ ਕੇ. ਪੀ ਮਿਤੀ 9 ਫਰਵਰੀ ਦਿਨ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਲੰਡਰ ਮਾਡਲ ਟਾਊਨ ਮਿਠਾਪੁਰ ਰੋਡ ਨੇੜੇ ਰਾਣਾ ਹਸਪਤਾਲ ਜਲੰਧਰ ਵਿਖੇ ਰੀਲੀਜ਼ ਕਰਨਗੇ। ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਚੌਧਰੀ ਸੋਮਪਾਲ ਮੈਂਗੜਾ ਜਨਰਲ ਸੈਕਟਰੀ ਕਾਂਗਰਸ ਸੇਵਾ ਦਲ ਪੰਜਾਬ ਨੇ ਦੱਸਿਆ ਕਿ ਇਸ ਵਾਰ ਮਿਤੀ 34 ਫਰਵਰੀ ਨੂੰ ਪੂਰੇ ਦੇਸ਼ ‘ਚ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਨੂੰ ਵੀ ਉਨਾਂ ਦੀਆਂ ਸਿੱਖਿਆਵਾਂ ‘ਤੇ ਚਲਦੇ ਹੋਏ ਸਮਾਜ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਆਪਣੀ ਮਿਹਨਤ ਦੇ ਦਮ ‘ਤੇ ਨਵੀਂ ਬਣੀ ਹੋਈ ਜੱਜ ਸੋਨਾਲੀ ਕੌਲ ਤੇ ਉਨਾਂ ਦੇ ਪਿਤਾ ਅਨਿਲ ਕੁਮਾਰ ਗੋਲਡੀ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਲੰਡਰ ਮਹਿੰਦਰ ਸਿੰਘ ਕੇ. ਪੀ 9 ਫਰਵਰੀ ਨੂੰ ਕਰਨਗੇ ਰੀਲੀਜ਼
Next articleਹਉਮੈਂ ਦੀ ਸਹੇੜੀ ਆਫ਼ਤ!