ਵੱਖ ਵੱਖ ਕਲੱਸਟਰਾਂ ਤੋਂ ਸੈਂਟਰ ਹੈੱਡ ਟੀਚਰਾਂ ਨੇ ਵਰਕਸ਼ਾਪ ਵਿੱਚ ਲਿਆ ਭਾਗ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਤੇ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਬਲਵਿੰਦਰ ਸਿੰਘ ਬੱਟੂ ਦੀ ਅਗਵਾਈ ਤੇ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਡੀਨੇਟਰ ਸਮਰੱਥ ਦੀ ਦੇਖ ਰੇਖ ਵਿੱਚ ਨੌ ਬਲਾਕਾਂ ਦੇ ਵੱਖ ਵੱਖ ਕਲੱਸਟਰਾਂ ਦੇ ਸੈਂਟਰ ਹੈਡ ਟੀਚਰਾਂ ਦਾ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ
ਵੱਖ ਵੱਖ ਕਲੱਸਟਰਾਂ ਤੋਂ ਸੈਂਟਰ ਹੈੱਡ ਟੀਚਰਾਂ ਨੇ ਵਰਕਸ਼ਾਪ ਵਿੱਚ ਲਿਆ ਭਾਗ ਲਿਆ।
ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਨੇ ਵਿਸ਼ੇਸ਼ ਤੌਰ ਉਕਤ ਵਰਕਸ਼ਾਪ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਨੇ ਸਮੂਹ ਸੀ ਐੱਚ ਟੀ ਨੂੰ ਕੰਪੀਟੈਂਸੀ ਇੰਨਹਾਸਮੈਂਟ ਪਲਾਨ (ਸੀ ਈ ਪੀ ) ਨੂੰ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਪੇਪਰਾਂ ਦੀ ਪੂਰੀ ਤਿਆਰੀ ਤੇ ਉਹਨਾਂ ਦੀਆਂ ਸਾਰੀਆਂ ਕੰਪੀਟੈਂਸੀਆਂ ਵਿੱਚ ਵਿਦਿਆਰਥੀਆਂ ਨੂੰ ਪਰਪੱਕ ਕਰਵਾਇਆ ਜਾਵੇ। ਜਿਸ ਵਿੱਚ ਰਿਸੋਰਸ ਪਰਸਨ ਹਰਮਿੰਦਰ ਸਿੰਘ ਜੋਸਨ, ਰਾਜੂ ਜੈਨਪੁਰੀ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਗਣਿਤ, ਪੰਜਾਬੀ ਤੇ ਵਾਤਾਵਰਨ ਸਿੱਖਿਆ ਵਿਸ਼ਿਆਂ ਨਾਲ ਸੰਬੰਧਿਤ ਸੀ ਈ ਪੀ ਦੀਆਂ ਵੱਖ ਵੱਖ ਕੰਪੀਟੈਸੀਆਂ, ਪਿਛਲੇ ਹੋਏ ਤਿੰਨ ਸੀ ਈ ਪੀ ਦੇ ਪੇਪਰਾਂ ਦੀ ਵੱਖ ਵੱਖ ਸਵਾਲਾਂ ਦੀ ਕੰਪੀਟੈਂਸੀ ਫੀਸਦੀ,ਆਦਿ ਦੀ ਸਿਖਲਾਈ ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਕੰਪੀਟੈਂਸੀਆਂ ਵਿੱਚ ਸੁਧਾਰ ਸੰਬੰਧੀ ਵੀ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ।ਇਸ ਦੌਰਾਨ ਸਮੂਹ ਰਿਸੋਰਸ ਪਰਸਨ ਵੱਲੋਂ ਬੀ ਆਰ ਸੀ ਤੇ ਸਹਾਇਕ ਰਿਸੋਰਸ ਪਰਸਨ ਦੇ ਵੱਖ ਵੱਖ ਸਵਾਲਾਂ ਤੇ ਫੀਲਡ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਜਵਾਬ ਬਾਖੂਬੀ ਢੰਗ ਨਾਲ ਦਿੱਤੇ ਗਏ। ਇਸ ਮੌਕੇ ਤੇ ਜੈਮਲ ਸਿੰਘ,ਰਾਮ ਸਿੰਘ,ਅਜੀਤ ਸਿੰਘ, ਸੰਤੋਖ ਸਿੰਘ ਮੱਲ੍ਹੀ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਸਮੂਹ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly