ਸੀ ਈ ਪੀ ਸਬੰਧੀ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਵਰਕਸ਼ਾਪ ਦਾ ਆਯੋਜਨ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ  ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਤੇ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਬਲਵਿੰਦਰ ਸਿੰਘ ਬੱਟੂ ਦੀ ਅਗਵਾਈ ਤੇ  ਹਰਮਿੰਦਰ ਸਿੰਘ ਜੋਸਨ ਜਿਲਾ ਕੋਆਡੀਨੇਟਰ ਸਮਰੱਥ  ਦੀ ਦੇਖ ਰੇਖ ਵਿੱਚ  ਨੌ ਬਲਾਕਾਂ ਦੇ ਬੀ ਆਰ ਸੀ ਤੇ ਸਹਾਇਕ ਰਿਸੋਰਸ ਪਰਸਨ ਦਾ ਇੱਕ ਰੋਜ਼ਾ ਜ਼ਿਲ੍ਹਾ  ਪੱਧਰੀ ਸੈਮੀਨਾਰ ਸੀ ਈ ਪੀ  ਸੰਬੰਧੀ ਆਯੋਜਿਤ ਕੀਤਾ ਗਿਆ। ਜਿਸ ਵਿੱਚ ਰਿਸੋਰਸ ਪਰਸਨ ਹਰਮਿੰਦਰ ਸਿੰਘ ਜੋਸਨ, ਰਾਜੂ ਜੈਨਪੁਰੀ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਗਣਿਤ, ਪੰਜਾਬੀ ਤੇ ਵਾਤਾਵਰਨ ਸਿੱਖਿਆ ਵਿਸ਼ਿਆਂ ਨਾਲ ਸੰਬੰਧਿਤ ਸੀ ਈ ਪੀ ਦੀਆਂ ਵੱਖ ਵੱਖ ਕੰਪੀਟੈਸੀਆਂ, ਪਿਛਲੇ ਹੋਏ ਤਿੰਨ ਸੀ ਈ ਪੀ ਦੇ ਪੇਪਰਾਂ ਦੀ ਵੱਖ ਵੱਖ ਸਵਾਲਾਂ ਦੀ ਕੰਪੀਟੈਂਸੀ ਫੀਸਦੀ,ਆਦਿ ਦੀ ਸਿਖਲਾਈ ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਕੰਪੀਟੈਂਸੀਆਂ ਵਿੱਚ ਸੁਧਾਰ ਸੰਬੰਧੀ ਵੀ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ।ਇਸ ਦੌਰਾਨ ਸਮੂਹ ਰਿਸੋਰਸ ਪਰਸਨ ਵੱਲੋਂ ਬੀ ਆਰ ਸੀ ਤੇ ਸਹਾਇਕ ਰਿਸੋਰਸ ਪਰਸਨ ਦੇ ਵੱਖ ਵੱਖ ਸਵਾਲਾਂ ਤੇ ਫੀਲਡ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਜਵਾਬ ਬਾਖੂਬੀ ਢੰਗ ਨਾਲ ਦਿੱਤੇ ਗਏ। ਇਸ ਮੌਕੇ ਤੇ ਪਵਨ ਜੋਸ਼ੀ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ, ਰਚਨਾ ਪੁਰੀ, ਹਰਪ੍ਰੀਤ ਸਿੰਘ ਭੁਲੱਥ, ਰੇਸ਼ਮ ਲਾਲ, ਹਰਪ੍ਰੀਤ ਸਿੰਘ ਨਾਡਾਲਾ, ਤਰਸੇਮ ਸਿੰਘ ਨਡਾਲਾ, ਅਕਬਰ ਖਾਂ ਫਗਵਾੜਾ, ਸੁਰਿੰਦਰ ਕੁਮਾਰ ਫਗਵਾੜਾ, ਮਨਜੀਤ ਲਾਲ, ਨਵਤੇਜ ਸਿੰਘ, ਬਿਕਰਮਜੀਤ ਸਿੰਘ, ਪਰਮਿੰਦਰ ਸਿੰਘ  ਰਵੀ ਵਾਹੀ, ਕੁਲਬੀਰ ਸਿੰਘ, ਕੰਵਲਪ੍ਰੀਤ ਸਿੰਘ,ਜਯੋਤੀ ਨਰੂਲਾ, ਸੁਖਪਾਲ ਸਿੰਘ, ਗੁਰਮੇਜ ਸਿੰਘ, ਸਰਬਜੀਤ ਸਿੰਘ ਆਦਿ ਸਮੂਹ ਅਧਿਆਪਕ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰੇਲ ਕੋਚ ਫੈਕਟਰੀ ਵਿਖੇ ਹਿੰਦੀ ਪੰਦਰਵਾੜਾ ਤਹਿਤ ਕਈ ਪ੍ਰੋਗਰਾਮ ਆਯੋਜਿਤ