
ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਸਰੀ ਅਤੇ ਨਿਊ ਵੈਸਟਮਿਨਸਟਰ ਨੂੰ ਆਪਸ ਵਿੱਚ ਜੋੜਨ ਵਾਲਾ 89 ਸਾਲ ਪੁਰਾਣਾ ਪਟੁੱਲੋ ਪੁਲ ਅੱਜ ਸਵੇਰੇ ਵਾਹਨਾਂ ਦੀ ਆਵਾਜਾਈ ਲਈ ਸਦਾ ਲਈ ਬੰਦ ਕਰ ਦਿੱਤਾ ਗਿਆ ਹੈ। ਸ਼ਨੀਵਾਰ ਸਵੇਰੇ 7 ਵਜੇ ਤੋਂ ਪੁਲ ’ਤੇ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ।ਜਿਸ ਨਾਲ ਫ੍ਰੇਜ਼ਰ ਦਰਿਆ ਉੱਤੇ ਦਹਾਕਿਆਂ ਤੋਂ ਚੱਲ ਰਹੀ ਆਵਾਜਾਈ ਦਾ ਇਕ ਯੁੱਗ ਸਮਾਪਤ ਹੋ ਗਿਆ ਹੈ ਇਸ ਪੁਲ ਰਾਹੀਂ ਹਰ ਰੋਜ਼ ਹਜ਼ਾਰਾਂ ਵਾਹਨ ਆਵਾਜਾਈ ਲਈ ਗੁਜਰਦੇ ਸਨ । ਪਟੁੱਲੋ ਪੁਲ ਨੇ ਪਿਛਲੇ ਕਈ ਦਹਾਕਿਆਂ ਤੱਕ ਰਾਹਗੀਰਾਂ ਨੂੰ ਆਵਾਜਾਈ ਦੀ ਸਹੂਲਤ ਪ੍ਰਦਾਨ ਕੀਤੀ ਸੀ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਫਰੇਜਰ ਦਰਿਆ ਉਪਰ ਹੀ ਪਟੋਲੋ ਪੁਲ ਦੇ ਨਾਲ ਉਸਾਰੇ ਗਏ ਚਾਰ ਲਾਈਨਾਂ ਵਾਲੇ ਨਵੇਂ ਪੁਲ ਤੋਂ ਆਵਾਜਾਈ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਪੁਰਾਣੇ ਪੁਲ ਪਟੋਲੋ ਬ੍ਰਿਜ ਨੂੰ ਬੰਦ ਕਰਨ ਸਬੰਧੀ ਉਕਤ ਫੈਸਲਾ ਲਿਆ ਗਿਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


