
ਕਪੂਰਥਲਾ ,(ਸਮਾਜ ਵੀਕਲੀ) (ਵਿਸ਼ੇਸ਼ ਪ੍ਰਤੀਨਿਧ)– ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ‘ਤੇ 34 ਸਾਲ ਕਾਰਜਸ਼ੀਲ ਰਹਿਣ ਵਾਲੇ ਬਿਕਰਮਜੀਤ ਸਿੰਘ ਥਿੰਦ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਣ ਸਤਿਕਾਰ ਦਿੰਦੇ ਹੋਏ ਇਲਾਕੇ ਭਰ ਦੀਆਂ ਸੰਸਥਾਵਾਂ, ਪਤਵੰਤਿਆਂ ਅਤੇ ਮੋਹਤਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਸੁਲਤਾਨਪੁਰ ਲੋਧੀ ਖੇਤਰ ‘ਚ ਉਹਨਾਂ ਦੇ ਜੱਦੀ ਪਿੰਡ ਬਸਤੀ ਅਮਰਕੋਟ, ਟਿੱਬਾ ਨੇੜੇ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਵਿਖੇ ਆਯੋਜਿਤ ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ ਅਤੇ ਫਿਰ ਸੰਸਥਾਵਾਂ ਤੋਂ ਆਏ ਵੱਖ- ਵੱਖ ਨੁਮਾਇੰਦਿਆਂ ਨੇ ਬਿਕਰਮਜੀਤ ਸਿੰਘ ਦੀਆਂ ਸੇਵਾਵਾਂ ਤੇ ਚਿੰਤਨ ਕਰਦੇ ਹੋਏ ਆਪਣੇ-ਆਪਣੇ ਵਿਚਾਰ ਪ੍ਰਗਟਾਏ। ਇਸ ਮੌਕੇ ਆਗੂਆਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਥਿੰਦ ਨੂੰ ਜਿੱਥੇ ਵਿਸ਼ਾ ਮਾਹਿਰ ਅਤੇ ਕਦਰਾਂ ਕੀਮਤਾਂ ਦੇ ਧਾਰਨੀ ਦੱਸਿਆ ਉੱਥੇ ਇੱਕ ਇਮਾਨਦਾਰ ਅਤੇ ਕੁਸ਼ਲ ਪ੍ਰਬੰਧਕ ਵਜੋਂ ਵੀ ਉਹਨਾਂ ਦੀ ਸਰਾਹਨਾ ਕੀਤੀ। ਇਸ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਮੱਸਾ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਗੁਰਦੀਪ ਸਿੰਘ ਗਿੱਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹੁਸ਼ਿਆਰਪੁਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਸਿੱਖਿਆ ਅਧਿਕਾਰੀ ਥਿੰਦ ਦੀਆਂ ਬਿਹਤਰ ਅਤੇ ਫ਼ੈਸਲਾਕੁੰਨ ਸੇਵਾਵਾਂ ਨੇ ਵਿਭਾਗ ‘ਚ ਇੱਕ ਨਵੇਂ ਅਤੇ ਉਸਾਰੂ ਕੰਨਸੈਪਟ ਦੀ ਸਿਰਜਨਾ ਕੀਤੀ ਜਿਸ ਤਹਿਤ ਜ਼ਿਲ੍ਹਾ ਕਪੂਰਥਲਾ ਵਿਭਾਗ ਵਿੱਚ ਆਪਣੀ ਇੱਕ ਨਿਵੇਕਲੀ ਪਹਿਚਾਣ ਬਣਾਉਣ ਵਿੱਚ ਸਫ਼ਲ ਹੋਇਆ ਹੈ। ਇਸ ਮੌਕੇ ਨਾਮਵਰ ਸਾਹਿਤਕਾਰ ਅਤੇ ਸਿੱਖਿਆ ਸ਼ਾਸਤਰੀ ਰੋਸ਼ਨ ਖੈੜਾ ਨੇ ਮੰਚ ਸੰਚਲਾਨ ਕਰਦੇ ਹੋਏ ਅਧਿਕਾਰੀ ਥਿੰਦ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਵਿਚਾਰ ਪੇਸ਼ ਕੀਤੇ। ਇਸ ਮੌਕੇ ਮਾ. ਗੁਰਬਚਨ ਸਿੰਘ ਥਿੰਦ, ਰਣਬੀਰ ਸਿੰਘ ਰਾਣਾ, ਅਮਿਰੋਜ਼ ਥਿੰਦ, ਡਾ. ਉਸਤਤ ਥਿੰਦ, ਅਰਪਨ ਥਿੰਦ ਅਤੇ ਡਾ. ਮੁਸਕਾਨ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਮਾਗਮ ਵਿੱਚ ਸਨਮਾਨ ਕਰਨ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਮੱਸਾ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਗੁਰਦੀਪ ਸਿੰਘ ਗਿੱਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹੁਸ਼ਿਆਰਪੁਰ ਗੁਰਸ਼ਰਨ ਸਿੰਘ ਦੇ ਨਾਲ ਸਾਹਿਤਕਾਰ ਰੋਸ਼ਨ ਖੈੜਾ, ਪ੍ਰਿੰ. ਬਲਦੇਵ ਰਾਜ ਵਧਵਾ, ਪ੍ਰਿੰ. ਸੁਖਬੀਰ ਸਿੰਘ, ਪ੍ਰਿੰ. ਲਖਬੀਰ ਸਿੰਘ, ਪ੍ਰਿੰ. ਅਮਰੀਕ ਸਿੰਘ, ਪ੍ਰਿੰ. ਤਜਿੰਦਰਪਾਲ ਸਿੰਘ, ਪ੍ਰਿੰ. ਗੁਰਚਰਨ ਸਿੰਘ ਚਾਹਲ, ਪ੍ਰਿੰ. ਮਨਜੀਤ ਸਿੰਘ, ਬਾਰ ਐਸੋਸੀਏਸ਼ਨ ਪ੍ਰੈ. ਕਪੂਰਥਲਾ ਐੱਡ. ਸੁਖਵਿੰਦਰ ਸਿੰਘ ਮੱਲੀ, ਸੰਯੁਕਤ ਕਿਸਾਨ ਮੋਰਚਾ ਆਗੂ ਐਡ. ਰਜਿੰਦਰ ਸਿੰਘ ਰਾਣਾ, ਕੰਪਿਊਟਰ ਜਥੇਬੰਧਕ ਆਗੂ ਅਰੁਨਦੀਪ ਸੈਦਪੁਰ, ਜਗਜੀਤ ਸਿੰਘ ਥਿੰਦ, ਦਵਿੰਦਰ ਸਿੰਘ ਘੁੰਮਣ, ਜਗਦੀਪ ਸਿੰਘ ਜੰਮੂ, ਪੈਨਸ਼ਨਰ ਐਸੋਸੀਏਸ਼ਨ ਸਰਪ੍ਰਸਤ ਪ੍ਰਿੰ. ਕੇਵਲ ਸਿੰਘ, ਮਾ. ਮਹਿੰਗਾ ਸਿੰਘ, ਡੀ. ਐਮ. ਸਪੋਰਟਸ ਕਪੂਰਥਲਾ ਸੁਖਵਿੰਦਰ ਸਿੰਘ ਜੰਮੂ, ਕਬੱਡੀ ਕੋਚ ਬਲਦੇਵ ਸਿੰਘ ਟੀਟਾ, ਕਬੱਡੀ ਕੋਚ ਸੁਰਜੀਤ ਸਿੰਘ, ਕਬੱਡੀ ਕੋਚ ਰੂਬਲ ਟਿੱਬਾ, ਐਥਲੇਟਿਕ ਕੋਚ ਅਜੀਤਪਾਲ ਸਿੰਘ, ਕੋਚ ਮਨਜਿੰਦਰ ਸਿੰਘ, ਸਰਪੰਚ ਬਲਜੀਤ ਸਿੰਘ ਟਿੱਬਾ, ਸਰਪੰਚ ਸੂਰਤ ਸਿੰਘ, ਸਰਪੰਚ ਬਲਵਿੰਦਰ ਸਿੰਘ, ਲੈਕ. ਅਸ਼ਵਨੀ ਮੈਣੀ, ਲੈਕ. ਸੁਨੀਲ ਬਜਾਜ, ਲੈਕ. ਸੰਤੋਖ ਸਿੰਘ ਬਲੇਰਖਾਨਪੁਰ, ਲੈਕ. ਕਸ਼ਮੀਰ ਸਿੰਘ, ਲੈਕ. ਮਨਜੀਤ ਸਿੰਘ, ਹੈੱਡਮਾਸਟਰ ਸੁਖਵੰਤ ਸਿੰਘ ਰਾਣਾ, ਮਾ. ਭੁਪਿੰਦਰ ਸਿੰਘ ਗਿਦੜਪਿੰਡੀ, ਮਾ. ਨਿਰਮਲ ਸਿੰਘ ਕਾਂਜਲੀ, ਮਾ. ਬਲਵੰਤ ਸਿੰਘ, ਮਾ. ਰਾਜਬੀਰ ਸਿੰਘ, ਮਾ. ਅਜਮੇਰ ਸਿੰਘ, ਜਨਰਲਿਸਟ ਐਸੋਸੀਏਸ਼ਨ ਵੱਲੋਂ ਅਮਰਜੀਤ ਕੋਮਲ, ਰੋਸ਼ਨ ਖੈੜਾ, ਗੁਰਵਿੰਦਰ ਕੌਰ ਮੱਲੀ, ਕੰਵਲਪ੍ਰੀਤ ਸਿੰਘ ਕੌੜਾ, ਕੋਆਪ੍ਰੇਟਿਵ ਬੈਂਕ ਮੈਨੇਜ਼ਰ ਗੁਰਿੰਦਰ ਸਿੰਘ ਸੈਦਪੁਰ, ਪੰਜਾਬ ਰਾਜ ਬਿਜਲੀ ਬੋਰਡ ਤੋਂ ਸੁਖਦੇਵ ਸਿੰਘ ਥਿੰਦ, ਬਲਿੰਦਰ ਸਿੰਘ ਅਮਰਕੋਟ, ਮਲਕੀਤ ਸਿੰਘ ਦੀਪੇਵਾਲ, ਆਰ.ਐਲ. ਕੌੜਾ ਅਤੇ ਇਲਾਕੇ ਭਰ ਦੇ ਹੋਰ ਪਤਵੰਤੇ ਹਾਜ਼ਰ ਸਨ।