ਗੜ੍ਹਸ਼ੰਕਰ , (ਸਮਾਜ ਵੀਕਲੀ) ( ਬਲਵੀਰ ਚੌਪੜਾ ) ਸਥਾਨਕ ਗਾਂਧੀ ਪਾਰਕ ਵਿੱਚ ਸਥਿਤ ਸਰਦਾਰ ਮੇਜਰ ਸਿੰਘ ਮੌਜੀ ਲਾਈਬਰੇਰੀ ਵਿੱਚ ਵੱਖ ਵੱਖ ਜਥੇਬੰਦੀਆਂ ਡੀਟੀਐਫ, ਦੁਆਬਾ ਸਾਹਿਤ ਸਭਾ, ਡੈਮੋਕਰੇਟਿਕ ਪੈਨਸ਼ਨ ਫਰੰਟ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਡੀਟੀਐਫ ਗੜ੍ਹਸ਼ੰਕਰ ਦੇ ਆਗੂ ਹਰਮੇਸ਼ ਭਾਟੀਆ ਨੂੰ ਚੌਥੀ ਬਰਸੀ ‘ਤੇ ਸ਼ਰਧਾਂਜਲੀ ਭੇਂਟ ਕੀਤੀ ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆ ਹੰਸਰਾਜ ਗੜ੍ਹਸ਼ੰਕਰ , ਬਲਵੀਰ ਖਾਨਪੁਰੀ, ਪ੍ਰਿੰਸੀਪਲ ਡਾਕਟਰ ਬਿਕਰ ਸਿੰਘ, ਸੁਖਦੇਵ ਡਾਨਸੀਵਾਲ ਨੇ ਸਾਥੀ ਹਰਮੇਸ਼ ਭਾਟੀਆ ਵੱਲੋਂ ਅਧਿਆਪਕ ਜਥੇਬੰਦੀ ਦੇ ਨਾਲ ਨਾਲ ਮਜ਼ਦੂਰਾਂ, ਮਿਡ ਡੇ ਮੀਲ ਵਰਕਰਾਂ ਤੇ ਇਤਿਹਾਸਕ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਪਾਏ ਯੋਗਦਾਨ ਬਾਰੇ ਚਰਚਾ ਕੀਤੀ। ਉਹਨਾਂ ਅਜੋਕੇ ਸਮੇਂ ਵਿੱਚ ਨਵੇਂ ਅਧਿਆਪਕਾਂ ਨੂੰ ਸਾਥੀ ਰਮੇਸ਼ ਭਾਟੀਆ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਹੋਇਆ ਵਿਗਿਆਨਕ ਅਤੇ ਬਰਾਬਰਤਾ ਵਾਲੇ ਸਮਾਜ ਲਈ ਜੱਦੋ ਜਹਿਦ ਕਰਨੀ ਚਾਹੀਦੀ ਹੈ। ਇਸ ਸਮੇਂ ਅਮਰਜੀਤ ਸਿੰਘ ਬੰਗੜ ਸੰਜੀਵ ਕੁਮਾਰ ਪੀਟੀਆਈ ਮਨਦੀਪ ਕੁਮਾਰ ਬਲਕਾਰ ਸਿੰਘ ਮੰਗਾਣੀਆਂ ਜਰਨੈਲ ਸਿੰਘ ਮਨਪ੍ਰੀਤ ਬੋਹਾ, ਸਤਪਾਲ ਕਲੇਰ,ਦੀਵਾਨ ਚੰਦ,ਸਤਨਾਮ ਸਿੰਘ ਬੰਗੜ ਦਵਿੰਦਰ ਸਿੰਘ ਏ ਸੀ ਟੀ,ਅਤੇ ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ ਅੰਤ ਵਿੱਚ ਸਾਥੀ ਹਰਮੇਸ਼ ਭਾਟੀਆ ਜੀ ਦੀ ਬੇਟੀ ਪ੍ਰਿਅੰਕਾ ਭਾਟੀਆ ਵਲੋ ਆਏ ਹੋਏ ਸਭ ਸਾਥੀਆਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj