ਲੈੇਸਟਰ (ਸਮਾਜ ਵੀਕਲੀ)- ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀਆਂ ਸਾਰੇ ਹੀ ਜਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਾਲਮ ਰਾਜਿਆਂ ਨੂੰ ਕਸਾਈ ਕਿਹ ਕੇ ਦੁਰਕਾਰਿਆ ਸੀ ਅਤੇ ਪਰਜਾ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਪਦੇਸ਼ ਦਿੱਤਾ। ਐਸੇ ਸਤਿਗੁਰੂ ਜੀ ਦੇ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿੱਚ ਲੈਸਟਰਸ਼ਾਇਰ ਦੀ ਸਿੱਖ ਸੰਗਤ ਨੂੰ ਰਾਸ਼ਟਰੀ ਸਿੱਖ ਅਜਾਇਬ ਘਰ ਡਰਬੀ ਦੀ ਯਾਤਰਾ ਕਰਵਾਈ ਜਾ ਰਹੀ ਹੈ।
ਰਾਸ਼ਟਰੀ ਸਿੱਖ ਅਜਾਇਬ ਘਰ ਉਨ੍ਹਾਂ ਸੂਰਮਿਆਂ ਦੀ ਯਾਦ ਦਿਵਾੳੋਂਦਾ ਹੈ ਜਿਨ੍ਹਾ ਨੇ ਯੁਰਪ ਦੀ ਆਜ਼ਾਦੀ ਖਾਤਰ ਆਪਣੀਆ ਜਾਨਾ ਵਾਰੀਆਂ। 93005 ਦਸਤਾਰਧਾਰੀ ਸ਼ਹੀਦ ਹੋਏ ਅਤੇ 109,045 ਜ਼ਖਮੀ ਹੋਏ। ਇਸਦੇ ਨਾਲ ਹੀ “ਸਰਕਾਰ-ਏ-ਖਾਲਸਾ” ਆਰਟ ਗੈਲਰੀ ਵੀ ਦਿਖਾਈ ਜਾਵੇਗੀ ਜੋ ਕਿ ਗੁਰੂ ਸਾਹਿਬਾਨ ਤੋਂ ਲੈ ਕੇ ਖਾਲਸਾ ਰਾਜ ਤੱਕ ਆਏ ਉਤਰਾਅ ਚੜ੍ਹਾਅ ਨੂੰ ਬਿਆਨ ਕਰਦੀ ਹੈ।
ਇਸ ਯਾਤਰਾ ਨਾਲ ਅਸੀਂ ਅਤੇ ਸਾਡੇ ਬੱਚੇ ਬੀਤੇ ਸਿੱਖ ਇਤਿਹਾਸ ਬਾਰੇ ਚੰਗੀ ਤਰਾਂ ਜਾਣ ਸਕਾਂਗੇ।ਸਾਡੀ ਨਵੀਂ ਪਨੀਰੀ ਉੱਤੇ ਸਿੱਖੀ ਪਿਆਰ ਦੀ ਗੂੜ੍ਹੀ ਛਾਪ ਛਪੇਗੀ। ਇਸ ਯਾਤਰਾ ਦਾ ਪ੍ਰਬੰਧ ਗੁਰਦਵਾਰਾ ਸ੍ਰੀ ਗੁਰੂ ਹਰਕ੍ਰਸ਼ਿਨ ਸਾਹਿਬ ਓਡਬੀ ਅਤੇ ਪੰਜਾਬੀ ਲਿਸਨਰਜ ਕਲੱਬ ਵਲੋਂ ਕੀਤਾ ਜਾ ਰਿਹਾ ਹੈ.
ਇਹ ਯਾਤਰਾ 5 ਨਵੰਬਰ ਛਨਿਚਰਵਾਰ ਸਵੇਰੇ 10.30 ਵਜੇ ਗੁਰਦਵਾਰਾ ਸ੍ਰੀ ਗੁਰੂ ਹਰਕ੍ਰਸ਼ਿਨ ਸਾਹਿਬ ਓਡਬੀ ਤੋਂ ਚੱਲ ਕੇ ਰਾਸ਼ਟਰੀ ਸਿੱਖ ਅਜਾਇਬ ਘਰ ਪਹੁੰਚੇਗਾ। ਵਧੇਰੇ ਜਾਣਕਾਰੀ ਵਾਸਤੇ ਤਰਲੋਚਨ ਸਿੰਘ ਵਿਰਕ 07821 113345 ਨਾਲ ਸਪੰਰਕ ਕੀਤਾ ਜਾ ਸਕਦਾ ਹੈ.