ਸਾਂਝੇ ਅਧਿਆਪਕ ਮੋਰਚੇ ਵਲੋਂ ਸਿੱਖਿਆ ਮੰਤਰੀ ਦੇ ਪਿੰਡ ਪਹਿਲੀ ਦਸੰਬਰ ਦੇ ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਕੀਤੀ ਮੀਟਿੰਗ

(ਸਮਾਜ ਵੀਕਲੀ) (ਲੁਧਿਆਣਾ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਸਿੱਖਿਆ ਮੰਤਰੀ ਦੇ ਪਿੰਡ ਪਹਿਲੀ ਦਸੰਬਰ ਨੂੰ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਅੱਜ ਸਾਂਝਾ ਅਧਿਆਪਕ ਮੋਰਚਾ ਤੋਂ ਕਨਵੀਨਰ ਸੁਰਿੰਦਰ ਕੁਮਾਰ ਪੁਆਰੀ ਅਤੇ ਹਰਵਿੰਦਰ ਸਿੰਘ ਬਿਲਗਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਅਜੀਤਪਾਲ ਸਿੰਘ ਜੱਸੋਵਾਲ ,ਬਲਵਿੰਦਰ ਸਿੰਘ ਲਤਾਲਾ, ਬਿਕਰਮਜੀਤ ਸਿੰਘ ਕੱਦੋਂ,ਗੁਰਦੀਪ ਸਿੰਘ ਚੀਮਾ, ਜਗਜੀਤ ਸਿੰਘ ਮਾਨ, ਪਰਮਿੰਦਰਪਾਲ ਸਿੰਘ ,ਸੰਜੀਵ ਸ਼ਰਮਾ,ਬਲਵੀਰ ਸਿੰਘ ਕੰਗ,ਜਗਜੀਤ ਸਿੰਗਜ ਝਾਂਡੇ, ਤਰਨਜੀਤ ਸਿੰਘ ,ਵਿਨੋਦ ਕੁਮਾਰ , ਮਨਜਿੰਦਰ ਸਿੰਘ,ਸਤਵਿੰਦਰਪਾਲ ਸਿੰਘ ਅਤੇ ਸੰਜੀਵ ਕੁਮਾਰ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਨਾਲ ਹੋਈ 22 ਅਗਸਤ ਦੀ ਮੀਟਿੰਗ ਦੇ ਫੈਸਲੇ ਨਾ ਲਾਗੂ ਕਰਨ ਦੇ ਰੋਸ ਵਜੋਂ ਦੋਨੋਂ ਡੀ ਐਸ ਈਜ਼ ਰਾਹੀਂ ਰੋਸ ਪੱਤਰ ਸਿੱਖਿਆ ਮੰਤਰੀ ਨੂੰ ਭੇਜੇ ਗਏ ਸਨ। ਜਿਸ ਵਿੱਚ ਸਿੱਖਿਆ ਨੀਤੀ 2020 ਤਹਿਤ ਮਿਡਲ ਸਕੂਲਾਂ ਦੀ ਮਰਜਿੰਗ ਸਬੰਧੀ ਮੋਰਚੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਬਾਅਦ ਹੋਈਆਂ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ ਵਿੱਚ ਵਿਭਾਗ ਨੇ ਆਪਣੀ ਮੰਨ ਮਾਨੀ ਨਾਲ਼  ਅਧਿਆਪਕਾਂ ਨੂੰ ਦੂਰ ਦੁਰਾਡੇ ਸਟੇਸ਼ਨ ਦਿੱਤੇ, ਜਿਸ ਕਾਰਨ ਪੂਰੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੋਰਚੇ ਵੱਲੋਂ ਹਰ ਵਰਗ ਦੀਆਂ ਰਹਿੰਦੀਆਂ ਤਰੱਕੀਆਂ ਸਬੰਧੀ, 2018 ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ, ਸੀ ਐਂਡ ਵੀ ਤੋਂ ਮਾਸਟਰ ਕਾਡਰ ਤਰੱਕੀਆਂ, 873 ਡੀਪੀਈ ਭਰਤੀ ਵਿੱਚੋਂ ਰਹਿੰਦੇ ਉਮੀਦਵਾਰਾਂ ਨੂੰ ਜਲਦ ਆਰਡਰ ਦੇਣ ਸਬੰਧੀ, ਪੰਚਾਇਤੀ ਚੋਣਾਂ ਵਿੱਚ ਅਧਿਆਪਕਾਂ ਦੀ ਹੋਈ ਖੱਜਲ ਖੁਆਰੀ ਸਬੰਧੀ ਸਿੱਖਿਆ ਵਿਭਾਗ ਦੇ ਕਿਸੇ ਵੀ ਅਧਿਕਾਰੀ ਜਾਂ ਸਿੱਖਿਆ ਮੰਤਰੀ ਨੇ ਕੋਈ ਨੋਟਿਸ ਨਹੀਂ ਲਿਆ। ਸਗੋਂ ਸੀ ਐਂਡ ਵੀ ਕਾਡਰ ਦੇ ਪੀ ਟੀ ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਤੋਂ ਰਿਕਵਰੀ ਦਾ ਪੱਤਰ ਮੁੜ ਜਾਰੀ ਕੀਤਾ ਗਿਆ ਹੈ। ਸੀ ਈ ਪੀ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਤੋਂ ਹਟਾ ਕੇ ਫਰਜ਼ੀ ਰਿਕਾਰਡ ਬਣਾਉਣ ਲਈ ਉਲਝਾਇਆ ਜਾ ਰਿਹਾ ਹੈ। ਦੂਜੇ ਪਾਸੇ ਇਹ ਫਰਜੀ ਰਿਕਾਰਡ ਚੈਕ ਕਰਨ ਲਈ ਟੀਮਾਂ ਅਧਿਆਪਕਾਂ ਨੂੰ ਅਲੱਗ ਪ੍ਰੇਸ਼ਾਨ ਕਰ ਰਹੀਆਂ ਹਨ। ਪਹਿਲ਼ਾਂ ਅਧਿਆਪਕ ਸਮਰੱਥ ਪ੍ਰੋਜੈਕਟ ਵਿੱਚ ਲੱਗੇ ਹੋਏ ਸਨ, ਹੁਣ ਸੀ ਈ ਪੀ ਕਰਨ ਵਿੱਚ ਲੱਗੇ ਹੋਏ ਹਨ। ਜਦੋਂ ਕਿ ਇਮਤਿਹਾਨ ਨੇੜੇ ਆ ਰਹੇ ਹਨ ਅਤੇ ਸਿਲੇਬਸ ਦੀ ਪੜ੍ਹਾਈ ਵਿਚਾਲੇ ਹੀ ਛੁਡਵਾ ਲਈ ਗਈ ਹੈ। ਜਿਸ ਕਾਰਨ ਅਧਿਆਪਕ ਵਰਗ ਵਿੱਚ ਵਿੱਚ ਭਾਰੀ ਰੋਸ ਹੈ।   ਉਪਰੋਕਤ ਮੰਗਾਂ ਤੋਂ ਇਲਾਵਾ ਬਹੁਤ ਸਾਰੀਆਂ ਵਿਭਾਗੀ ਮੰਗਾਂ ਅਤੇ ਵਿੱਤੀ ਮੰਗਾਂ ਤਨਖਾਹ ਦੁਹਰਾਈ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ, ਪੇਂਡੂ ਭੱਤੇ ਸਮੇਤ 37 ਭੱਤਿਆਂ ਦੀ ਬਹਾਲੀ ਆਦਿ ਅਜਿਹੀਆਂ ਹਨ, ਜਿਸ ਪ੍ਰਤੀ ਵਿਭਾਗ ਸੁਹਿਰਦ ਨਹੀਂ ਹੈ, ਜਿਸ ਕਾਰਨ ਪਹਿਲੀ ਦਸੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਵੱਡੀ ਗਿਣਤੀ ਵਿੱਚ ਅਧਿਆਪਕ ਰੋਸ ਪ੍ਰਦਰਸ਼ਨ ਕਰਨਗੇ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇੰਜੀ ਕਰਮਜੀਤ ਸਿੰਘ ਵੱਲੋਂ ਸੰਪਾਦਿਤ ਪੁਸਤਕ “ਜੈੱਮਜ਼ ਆਫ਼ ਸਿੱਖਿਜ਼ਮ” ਤੇ ਵਿਚਾਰ ਗੋਸ਼ਟੀ ਭਲਕੇ
Next articleਸਾਂਝਾ ਅਧਿਆਪਕ ਮੋਰਚਾ ਦੀ ਮੀਟਿੰਗ ਅੱਜ ਕਪੂਰਥਲਾ ਵਿਖੇ ਹੋਵੇਗੀ- ਝੰਡ ਤੇ ਬੱਧਣ