ਬੋਧੀ ਭਾਈਚਾਰੇ ਦੇ ਵਫਦ ਵੱਲੋਂ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮੈਮੋਰੰਡਮ ਦਿੱਤਾ

* ਸਰਕਾਰ ਬੁੱਧ ਪੂਰਨਿਮਾ ਦੀ ਸਰਕਾਰੀ ਛੁੱਟੀ ਐਲਾਨੇ–ਬਸਪਾ ਵਿਧਾਇਕ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਪੰਜਾਬ ਦੇ ਬੋਧੀ ਭਾਈਚਾਰੇ ਦੇ ਇਕ ਵਫਦ ਵੱਲੋਂ ਡਾ.ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਅਤੇ ਬਸਪਾ ਦੇ ਡਾ. ਨਛੱਤਰ ਪਾਲ ਵਿਧਾਇਕ ਨਵਾਂ ਸ਼ਹਿਰ ਰਾਹੀਂ ਮਾਨਯੋਗ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਮੈਮੋਰੰਡਮ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਵਿੱਚ ਬੁੱਧ ਪੂਰਨਿਮਾ ਦੀ ਸਰਕਾਰੀ ਛੁੱਟੀ ਕੀਤੀ ਜਾਵੇ। ਘੱਟ ਗਿਣਤੀਆਂ ਕਮਿਸ਼ਨ ਵਿੱਚ ਬੋਧੀਆਂ ਨੂੰ ਨੁਮਾਇੰਦਗੀ ਦਿੱਤੀ ਜਾਵੇ। ਸਤਿਕਾਰਯੋਗ ਵਿਧਾਇਕਾਂ ਨੇ ਪੰਜਾਬ ਦੇ ਬੁੱਧਿਸਟਾਂ ਨੂੰ ਭਰੋਸਾ ਦਿਵਾਇਆ ਕਿ ਉਨਾਂ ਦੀਆਂ ਮੰਗਾਂ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਇਆ ਜਾਵੇਗਾ। ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ. ਨਛੱਤਰ ਪਾਲ ਨਵਾਂ ਸ਼ਹਿਰ ਨੇ ਕਿਹਾ ਕਿ ਮੈਂ ਬੋਧ ਗਯਾ ਮੰਦਰ ‘ਤੇ ਗੈਰ ਬੋਧੀਆਂ ਦੇ ਕਬਜ਼ੇ ਸਬੰਧੀ ਪੰਜਾਬ ਦੀ ਵਿਧਾਨ ਸਭਾ ਵਿੱਚ ਮੁੱਦਾ ਉਠਾਵਾਂਗਾ। 1949 ਦੇ ਐਕਟ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਕਰਾਂਗਾ ਤਾਂ ਕਿ ਬੋਧੀ ਭਾਈਚਾਰੇ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ।ਬੋਧੀਆ ਨੂੰ ਇਨਸਾਫ ਮਿਲ ਸਕੇ । ਪੰਜਾਬ ਦੇ ਬੋਧੀ ਭਾਈਚਾਰੇ ਦੇ ਵਫਦ ‘ਚ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੋਸਾਇਟੀ (ਰਜਿ) ਲੁਧਿਆਣਾ, ਸ਼ਾਮ ਲਾਲ ਜੱਸਲ, ਸਤੀਸ਼ ਕੁਮਾਰ ਪ੍ਰਧਾਨ ਅੰਬੇਡਕਰ ਭਵਨ ਟਰੱਸਟ ਨਵਾਂ ਸ਼ਹਿਰ, ਮਨੋਹਰ ਲਾਲ ਨਵਾਂ ਸ਼ਹਿਰ, ਰਜਿੰਦਰ ਕੁਮਾਰ ਜੱਸਲ, ਚੰਚਲ ਬੌਧ ਸਿਧਾਰਥ ਨਗਰ, ਹਰਭਜਨ ਲਾਲ ਫਗਵਾੜਾ ਅਤੇ ਹੋਰ ਉਪਾਸਕ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਦੇ ਨੌਜਵਾਨ ਜੋ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਭੇਂਟ ਚੜਿਆ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ
Next articleਬੋਧੀ ਭਾਈਚਾਰੇ ਦੇ ਵਫਦ ਵੱਲੋਂ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮੈਮੋਰੰਡਮ ਦਿੱਤਾ * ਸਰਕਾਰ ਬੁੱਧ ਪੂਰਨਿਮਾ ਦੀ ਸਰਕਾਰੀ ਛੁੱਟੀ ਐਲਾਨੇ–ਬਸਪਾ ਵਿਧਾਇਕ