ਪੰਜਾਬ ਦੇ ਬੋਧੀ ਭਾਈਚਾਰੇ ਵੱਲੋਂ ਕੈਬਨਿਟ ਮੰਤਰੀ ਸ. ਸਿੱਧੂ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮੈਮੋਰੰਡਮ ਦਿੱਤਾ

*ਬੁੱਧ ਪੂਰਨਿਮਾ ਦੀ ਸਰਕਾਰੀ ਛੁੱਟੀ ਕਰਨ ਦੀ ਮੰਗ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਪੰਜਾਬ ਦੇ ਬੋਧੀ ਭਾਈਚਾਰੇ ਦੇ ਇਕ ਵਫਦ ਵੱਲੋਂ ਡਾ. ਰਵਜੋਤ ਸਿੱਧੂ ਰਾਹੀਂ ਮਾਨਯੋਗ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਮੈਮੋਰੰਡਮ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਬੁੱਧ ਪੂਰਨਿਮਾ ਦੀ ਸਰਕਾਰੀ ਛੁੱਟੀ ਕੀਤੀ ਜਾਵੇ। ਘੱਟ ਗਿਣਤੀਆਂ ਕਮਿਸ਼ਨ ਵਿੱਚ ਬੋਧੀਆਂ ਨੂੰ ਨੁਮਾਇੰਦਗੀ ਦਿੱਤੀ ਜਾਵੇ। ਇਹਨਾਂ ਤੋਂ ਇਲਾਵਾ ਮਾਣਯੋਗ ਸਰਦਾਰ ਬਲਕਾਰ ਸਿੰਘ ਜੀ ਸਾਬਕਾ ਕੈਬਨਿਟ ਮੰਤਰੀ ਪੰਜਾਬ,ਮਾਨਯੋਗ ਡਾ. ਰਾਜਵਿੰਦਰ ਕੌਰ ਥਿਆੜਾ ਨਵ -ਨਿਯੁੱਕਤ ਚੇਅਰਪਰਸਨ ਇੰਪਰੂਵਮੈਂਟ ਟਰੱਸਟ ਜਲੰਧਰ ਅਤੇ ਮਾਨਯੋਗ ਚੰਦਨ ਗਰੇਵਾਲ ਚੇਅਰਮੈਨ ਸਫਾਈ ਕਰਮਚਾਰੀ ਭਲਾਈ ਕਮਿਸ਼ਨ ਪੰਜਾਬ ਨੂੰ ਵੀ ਮੈਮੋਰੰਡਮ ਦਿੱਤਾ ਗਿਆ। ਸਤਿਕਾਰਯੋਗ ਮੰਤਰੀਆਂ ਨੇ ਪੰਜਾਬ ਦੇ ਬੁੱਧਿਸਟਾਂ ਨੂੰ ਭਰੋਸਾ ਦਿਵਾਇਆ ਕਿ ਉਨਾਂ ਦੀਆਂ ਮੰਗਾਂ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਤੱਕ ਜਲਦੀ ਹੀ ਪਹੁੰਚਿਆ ਜਾਵੇਗਾ। ਪੰਜਾਬ ਦੇ ਬੋਧੀ ਭਾਈਚਾਰੇ ਦੇ ਵਫਦ ‘ਚ ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਜੱਸਲ, ਰਜਿੰਦਰ ਕੁਮਾਰ ਜੱਸਲ, ਮੁਲਖ ਰਾਜ ਜਨ.ਸਕੱਤਰ ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ ਸੋਫੀ ਪਿੰਡ, ਚੰਚਲ ਬੌਧ, ਥਾਪਲਸ ਮਸੀਹ ਸਾਬਕਾ ਸਰਪੰਚ ਬੰਬੀਆਂ ਵਾਲ, ਵਿੱਕੀ ਕਲੇਰ ਅਤੇ ਹੋਰ ਉਪਾਸਕ, ਉਪਾਸਕਾਵਾਂ ਸ਼ਾਮਿਲ ਸਨ। ਯਾਦ ਰਹੇ ਇਸ ਮੈਮੋਰੰਡਮ ਦੀਆਂ ਕਾਪੀਆਂ ਸੀ.ਐਮ. ਪੋਰਟਲ ‘ਤੇ ਈਮੇਲਾਂ ਪਹਿਲਾ ਹੀ ਬੋਧੀਆਂ ਵੱਲੋਂ ਭੇਜੀਆਂ ਗਈਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleमहाड तालाब आंदोलन
Next article“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ (ਅੰਤਰਰਾਸ਼ਟਰੀ ਮਹਿਲਾ ਦਿਵਸ ) ਪ੍ਰੋਗਰਾਮ ਯਾਦਗਾਰੀ ਪੈੜਾਂ ਛੱਡਦਾ ਸਮਾਪਤ ਹੋਇਆ “