ਸਰਬੱਤ ਦਾ ਭਲਾ ਟਰੱਸਟ ਵਲੋਂ ਡਿੱਖ ਵਿਖੇ ਵਿਸ਼ਾਲ ਮੈਡੀਕਲ ਕੈਂਪ

(ਸਮਾਜ ਵੀਕਲੀ) ਅੱਜ ਲਾਇਬਰੇਰੀ ਪਿੰਡ ਡਿੱਖ ਵਿਖੇ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ, ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜਿਲਾ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਬਰਾੜ ਨੇ ਕੀਤਾ। ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਓਬਰਾਏ (ਦੁਬੱਈ) ਦੀ ਗਤੀਸ਼ੀਲ ਅਗਵਾਈ ਹੇਠ, ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ ਅਤੇ ਡਾ. ਆਰ ਐਸ ਅਟਵਾਲ ਦੇ ਦਿਸ਼ਾ ਨਿਰਦੇਸਾ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ, ਵਲੋਂ ਲਗਾਏ ਇਸ ਕੈਂਪ ਵਿੱਚ ਡਾਕਟਰ ਮੁਬਿਸਰ ਗਾਨੀ ਨੇ ਪੇਟ, ਲੀਵਰ, ਛਾਤੀ, ਸ਼ੂਗਰ ਤੇ ਬੀਪੀ ਨਾਲ ਸੰਬਧਿਤ 197 ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ। ਸਰਬੱਤ ਦਾ ਭਲਾ ਟਰੱਸਟ ਦੀ ਟੀਮ ਵਲੋਂ ਮੌਕੇ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਕੈਂਪ ਦਾ ਪ੍ਰਬੰਧ ਸਰਬੱਤ ਦਾ ਭਲਾ ਟਰੱਸਟ ਨੇ ਸਹਿਯੋਗੀ ਸੱਜਣ ਬਲਾਕ ਪ੍ਧਾਨ ਅਤੇ ਸਰਪੰਚ ਗੁਰਦੀਪ ਸਿੰਘ ਸਮੂਹ ਗ੍ਰਾਮ ਪੰਚਾਇਤ ਡਿੱਖ ਅਤੇ ਸਮੂਹ ਗੁਰਦੁਆਰਾ ਕਮੇਟੀ ਦੇ ਨਾਲ ਮਿਲ ਕੇ ਕੀਤਾ। ਮੈਬਰ, ਬਲਜੀਤ ਸਿੰਘ ਨਰੂਆਣਾ , ਜੰਟਾ ਸਿੰਘ , ਬਲਬੀਰ ਸਿੰਘ, ਮੇਘਰਾਜ ਗੋਇਲ ਅਤੇ ਗੁਰਪ੍ਰੀਤ ਸਿੰਘ ਅਪੈਕਸ ਹਸਪਤਾਲ ਨੇ ਕੈਂਪ ਵਿੱਚ ਸੇਵਾ ਕੀਤੀ। ਕੈਂਪ ਵਿੱਚ ਗ੍ਰਾਮ ਪੰਚਾਇਤ ਡਿੱਖ ਪੰਚ ਦਰਸ਼ਨ ਸਿੰਘ,ਪੰਚ ਰਾੜਾ ਸਿੰਘ,ਪੰਚ ਅਵਤਾਰ ਸਿੰਘ,ਪੰਚ ਗੋਰਾ ਸਿੰਘ, ਕਰਨੈਲ ਸਿੰਘ,ਪੰਚ ਹਰਵਿੰਦਰਪਾਲ ਕੋਰ, ਪੰਚ ਰਮਨਦੀਪ ਕੌਰ, ਪੰਚ ਸਿਮਰਨਜੀਤ ਕੌਰ, ਪੰਚ ਜਸਵਿੰਦਰ ਕੌਰਦਾ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਦੀ ਸਮਾਪਤੀ ਤੇ ਸਰਪੰਚ ਗੁਰਦੀਪ ਸਿੰਘ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਮੂਹ ਮੈਬਰ ਸਹਿਬਾਨਾਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵਿਖੇ ਕਮੇਟੀ ਅਹੁਦੇਦਾਰਾਂ ਦੀ ਹੋਈ ਵਿਸ਼ੇਸ ਮੀਟਿੰਗ
Next articleਕਵਿਤਾਵਾਂ