ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਪੇੰਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋੰ 19 ਤੋੰ 26 ਅਗਸਤ ਦੇ ਸੂਬਾ ਪੱਧਰੀ ਸੱਦੇ ਤਹਿਤ ਬਲਾਕ ਪੱਧਰੀ ਧਰਨੇ ਸੰਬੰਧੀ ਪਿੰਡ ਰਕਾਸਨ ਵਿੱਚ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ ਹੈ। ਇਸ ਮੌਕੇ ਪੰਜਾਬ ਦੇ ਸੂਬਾ ਆਗੂ ਕਮਲਜੀਤ ਸਨਾਵਾ ਨੇ ਤੇ ਕਿਰਨਜੀਤ ਕੌਰਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇੰ ਤੋੰ ਮਜ਼ਦੂਰਾਂ ਦੇ ਬੁਨਿਆਦੀ ਮਸਲਿਆਂ ਨੂੰ ਸਰਕਾਰ ਅੱਖੋੰ ਪਰੋਖੇ ਕਰ ਰਹੀ ਹੈ। ਉਨਾ ਕਿਹਾ ਕਿ ਸਰਕਾਰ ਵੱਲੋੰ ਮਜ਼ਦੂਰਾਂ ਨੂੰ ਆਪਣੇ ਲਾਲ ਲਕੀਰ ਦੇ ਅੰਦਰ ਆਓੁਦੇ ਮਕਾਨਾਂ ਦੀ ਹਾਲੇ ਤੱਕ ਰਜਿਸਟਰੀ ਨਹੀਂ ਦਿੱਤੀ ਗਈ । ਇਸ ਤੋੰ ਇਲਾਵਾ ਨਰੇਗਾ ਕੰਮ ਪੂਰਾ ਸਾਲ ਦੇਣ ਵਾਸਤੇ, ਮਜ਼ਦੂਰਾਂ ਦਿਹਾੜੀ ਵਿੱਚ ਵਾਧਾ ਕੀਤਾ ਜਾਵੇ ਤੇ ਬਿਨਾਂ ਸ਼ਰਤ ਮਾਈਕਰੋ ਫ਼ਾਈਨਾਸ ਕੰਪਨੀਆਂ ਤੋੰ ਇਲਾਵਾ ਬਾਕੀ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਤੇ ਲੈੰਡ ਸੀਲਿੰਗ ਐਕਟ 1972 ਨੂੰ ਲਾਗੂ ਕਰਨ ਦੀ ਗੱਲ ਵੀ ਆਖੀ ਗਈ । ਇਸ ਮੌਕੇ ਇਲਾਕਾ ਆਗੂ ਲਾਡੀ ਕੋਟ ਰਾਂਝਾ ਨੇ ਵੀ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਹਰ ਮਜ਼ਦੂਰ ਨੂੰ 5-5 ਮਰਲੇ ਦੇ ਪਲਾਂਟ ਦੇਵੇ ਅਤੇ ਮਜ਼ਦੂਰਾਂ ਦੇ ਕੱਚੇ ਘਰਾਂ ਨੂੰ ਪੱਕੇ ਕਰਨ ਦੀ ਗਰਾਂਟ ਵੀ ਜਾਰੀ ਕਰੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly