ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵੱਲੋਂ ਸਥਾਨਕ ਆਰ. ਐਨ. ਹੋਟਲ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸੰਘ ਦੇ ਸਰਪ੍ਰਸਤ ਸੀ. ਮਾਰਕੰਡਾ ਨੇ ਕੀਤੀ। ਇਸ ਮੌਕੇ ਯਾਦਵਿੰਦਰ ਸਿੰਘ ਤਪਾ ਦੇ ਨਵ- ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਉਡੀਕਾਂ ਸੱਜਣ ਦੀਆਂ’ ਦਾ ਲੋਕ ਅਰਪਣ ਕਰਦਿਆਂ ਸੀ. ਮਾਰਕੰਡਾ ਨੇ ਕਿਹਾ ਕਿ ਜਿਸ ਤਰ੍ਹਾਂ ਲੇਖਕ ਨੇ ਗਲਪ ਸਿਰਜਣਾ ਦੇ ਖੇਤਰ ਵਿਚ ਜ਼ਿਕਰਯੋਗ ਰਚਨਾਵਾਂ ਪਾਠਕਾਂ ਨੂੰ ਦਿੱਤੀਆਂ ਹਨ, ਉਸੇ ਤਰ੍ਹਾਂ ਇਹ ਸੰਗ੍ਰਹਿ ਵੀ ਨਿਰਾਸ਼ ਨਹੀਂ ਕਰੇਗਾ। ਪੁਸਤਕ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਰਾਮ ਸਰੂਪ ਸ਼ਰਮਾਂ ਨੇ ਕਿਹਾ ਕਿ ਸਾਹਿਤ ਮਨੁੱਖ ਨੂੰ ਉਦਾਸ ਨਹੀਂ ਹੋਣ ਦਿੰਦਾ ਏਹੀ ਕਾਰਨ ਹੈ ਕਿ ਯਾਦਵਿੰਦਰ ਸਿੰਘ ਨੇ ਆਪਣੀ ਧਰਮ ਪਤਨੀ ਦੇ ਵਿਛੋੜੇ ਤੋਂ ਬਾਅਦ ਨਿਰਾਸ਼ ਹੋਣ ਦੀ ਬਜਾਏ ਸਾਹਿਤ ਸਿਰਜਣਾ ਨੂੰ ਪਹਿਲ ਦਿੱਤੀ। ਤੇਜਾ ਸਿੰਘ ਤਿਲਕ ਦਾ ਮੱਤ ਸੀ ਕਿ ਇਹ ਸੰਗ੍ਰਹਿ ਜ਼ਿੰਦਗੀ ਵਿਚ ਆਉਂਦੇ ਅਨੇਕ ਰੰਗਾਂ ਦਾ ਗੁਲਦਸਤਾ ਹੈ। ਇਸ ਮੌਕੇ ਪ੍ਰਧਾਨਗੀ ਮੰਡਲ ਤੋਂ ਬਿਨਾਂ ਡਾ. ਹਰਿਭਗਵਾਨ, ਭੋਲਾ ਸਿੰਘ ਸੰਘੇੜਾ, ਮੇਜਰ ਸਿੰਘ ਗਿੱਲ, ਉਜਾਗਰ ਸਿੰਘ ਮਾਨ ਅਤੇ ਜਗਤਾਰ ਜਜ਼ੀਰਾ ਵੱਲੋਂ ਯਾਦਵਿੰਦਰ ਸਿੰਘ ਨੂੰ ਸਨਮਾਨ ਕਰਨ ਦੀ ਰਸਮ ਵੀ ਨਿਭਾਈ ਗਈ। ਪੁਸਤਕ ਬਾਰੇ ਹੋਏ ਸੰਖੇਪ ਵਿਚਾਰ-ਵਟਾਂਦਰੇ ਵਿਚ ਤੇਜਿੰਦਰ ਮਾਰਕੰਡਾ, ਪ੍ਰੋ. ਮਨਜੀਤ ਸਿੰਘ, ਹਰਦੀਪ ਕੁਮਾਰ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਆਦਿ ਨੇ ਭਾਗ ਲਿਆ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਸੁਰਜੀਤ ਦਿਹੜ, ਜਗਜੀਤ ਕੌਰ ਢਿਲਵਾਂ, ਮਾਲਵਿੰਦਰ ਸ਼ਾਇਰ, ਚਰਨੀ ਬੇਦਿਲ, ਰਾਜਿੰਦਰ ਸ਼ੌਕੀ, ਗੁਰਤੇਜ ਸਿੰਘ ਮੱਖਣ, ਜਗਜੀਤ ਗੁਰਮ, ਤੇਜਿੰਦਰ ਚੰਡਿਹੋਕ, ਜਗਤਾਰ ਬੈਂਸ, ਲਖਵਿੰਦਰ ਸਿੰਘ ਠੀਕਰੀਵਾਲਾ, ਮਨੀ ਅੰਮ੍ਰਿਤਸਰੀਆ, ਸਿੰਦਰ ਧੌਲਾ, ਦਲਬਾਰ ਸਿੰਘ ਧਨੌਲਾ, ਸੁਦਰਸ਼ਨ ਗੁੱਡੂ, ਰਘਵੀਰ ਸਿੰਘ ਗਿੱਲ, ਰਾਮ ਸਿੰਘ ਬੀਹਲਾ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਦਾ ਪਾਠ ਵੀ ਕੀਤਾ। ਇਸ ਸਮੇਂ ‘ਕਲਾਕਾਰ’ ਦੇ ਸੰਪਾਦਕ ਕੰਵਰਜੀਤ ਭੱਠਲ, ਤਰਸੇਮ, ਬ੍ਰਿਜ ਲਾਲ ਗੋਇਲ , ਸੁਰਜੀਤ ਸੰਧੂ, ਮਲਕੀਤ ਸਿੰਘ, ਰਕੇਸ਼ ਗੋਇਲ, ਅਸ਼ੋਕ ਭਾਰਤੀ, ਜਨਕ ਰਾਜ ਗੋਇਲ , ਸੁਖਵਿੰਦਰ ਸਿੰਘ ਅਤੇ ਜਗਰਾਜ ਚੰਦ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



