ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਲੋਕ ਗੀਤ ਐਂਟਰਟੇਨਮੇੰਟ ਕੰਪਨੀ ਵਲੋਂ ਹਾਲ ਹੀ ਵਿੱਚ ਉੱਘੇ ਲੋਕ ਗਾਇਕ ਸੁੱਖ ਜੰਡੂ ਅਤੇ ਬੀਬਾ ਪਾਲੀ ਸਿੱਧੂ ਦਾ ਨਵਾਂ ਟ੍ਰੈਕ ” ਪਤੰਗੀਆਂ ” ਪੂਰੇ ਵਿਸ਼ਵ ਭਰ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਰਿਲੀਜ ਕੀਤਾ ਗਿਆ ਹੈ ! ਬਹੁਤ ਹੀ ਰੋਮਾੰਟਿਕ ਗੀਤ ਪਤੰਗੀਆਂ ਨੂੰ ਗੀਤਕਾਰ ਬਿੱਕਰ ਚਾਪੜੇ ਵਾਲਾ ਨੇ ਬਹੁਤ ਕਮਾਲ ਦਾ ਲਿਖਿਆ ਹੈ! ਨਾਮਵਾਰ ਸੰਗੀਤਕਾਰ ਦਵਿੰਦਰ ਕੈਂਥ ਨੇ ਇਸ ਗੀਤ ਦਾ ਸੰਗੀਤ ਬਹੁਤ ਲਗਨ ਤੇ ਮਿਹਨਤ ਨਾਲ ਤਿਆਰ ਕੀਤਾ ਹੈ ਜੋ ਕੇ ਸਮੇਂ ਨਾਲ ਢੁੱਕਦਾ ਹੈ ! ਇਸ ਗੀਤ ਦੀ ਵੀਡੀਓ ਜਸਵਿੰਦਰ ਸੋਹੀ ਦੀ ਡਾਇਰੈਕਸ਼ਨ ਵਿੱਚ ਬਹੁਤ ਕਮਾਲ ਦਾ ਸ਼ੂਟ ਕੀਤਾ ਗਿਆ ਹੈ!
ਸਿਰਮੌਰ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੀ ਪੇਸ਼ਕਸ਼ ਥੱਲੇ ਰਿਲੀਜ਼ ਹੋਇਆ ਇਹ ਟਰੈਕ ਗੱਡੀਆਂ ਤੇ ਡੀ. ਜੇ ਚ ਵੱਜਣ ਦੀ ਪੂਰੀ ਸਮਰੱਥਾ ਰੱਖਦਾ ਹੈ! ਲੋਕ ਗੀਤ ਐਂਟਰਟੇਨਮੇੰਟ ਦੀ ਪੂਰੀ ਟੀਮ ਵਲੋਂ ਇਸ ਟ੍ਰੈਕ ਨੂੰ ਤਿਆਰ ਕਰਨ ਲਈ ਕੀਤੀ ਗਈ ਸਖ਼ਤ ਮਿਹਨਤ ਨੂੰ ਜਰੂਰ ਭਾਗ ਲੱਗਣਗੇ । ਲੋਕ ਗੀਤ ਐਂਟਰਟੇਨਮੇੰਟ ਵਲੋਂ ਨਵੇਂ ਤੇ ਟੈਲੇੰਟਡ ਗਾਇਕਾ ਅਤੇ ਗੀਤਕਾਰਾਂ ਨੂੰ ਖੁੱਲ੍ਹਾ ਸੱਦਾ ਹੈ ਉਹਨਾਂ ਨਾਲ ਜੁੜਨ ਦਾ । ਲੋਕ ਗੀਤ ਐਂਟਰਟੇਨਮੇੰਟ ਦੇ ਸੰਪਰਕ ਨੰਬਰ +917814042872 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly