ਡਾ ਹਰਬਾਗ ਸਿੰਘ ਦੀ ਟੀਮ ਵੱਲੋਂ  ਲੱਗਾ ‘ਭਲੂਰ’ ਵਿਖੇ ਮੈਡੀਕਲ ਕੈਂਪ

ਭੋਲਾ ਸਿੰਘ ‘ਬਰਾੜ'(ਹਾਂਗਕਾਂਗ) ਵੱਲੋਂ 20 ਹਜ਼ਾਰ ਦਾ ਯੋਗਦਾਨ
ਫਰੀਦਕੋਟ/ਭਲੂਰ  (ਬੇਅੰਤ ਗਿੱਲ) ਪਿਛਲੇ ਸਮੇਂ ਤੋਂ ਨਿਰੰਤਰ ਸ੍ਰੀ ਗੁਰੂ ਹਰਕ੍ਰਿਸ਼ਨ ਐਜ਼ੂਕੇਸ਼ਨਲ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਭਲੂਰ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ। ਇਸੇ ਤਹਿਤ ਐਤਵਾਰ ਨੂੰ ਇੱਥੇ ਸਰਕਾਰੀ ਡਿਸਪੈਂਸਰੀ ਭਲੂਰ ਵਿਖੇ ਡਾ ਹਰਬਾਗ ਸਿੰਘ ਦੀ ਟੀਮ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਮੇਹਰ ਸਿੰਘ ਸੰਧੂ ਅਤੇ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਦੀ ਅਗਵਾਈ ਹੇਠ ਸੰਸਥਾ ਦੇ ਨੁਮਾਇੰਦੇ ਲੈਕਚਰਾਰ ਹਰਮੇਲ ਸਿੰਘ, ਬਲਵਿੰਦਰ ਸਿੰਘ ਕਲੇਰ, ਮਾਸਟਰ ਜਗਰੂਪ ਸਿੰਘ, ਪਰਸ਼ਨ ਸਿੰਘ ਫੌਜੀ, ਬਲਵਿੰਦਰ ਸਿੰਘ ਪਿੰਦਾ ਆਦਿਕ ਵੱਲੋਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਗਈਆਂ ਅਤੇ ਹਰ ਇੱਕ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਜਾਣਕਾਰੀ ਮਿਲੀ ਹੈ ਕਿ ਇਸ ਦਿਨ ਡਾ ਹਰਬਾਗ ਸਿੰਘ ਦੀ ਟੀਮ ਵੱਲੋਂ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ  ਤੱਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪੁਰਾਣੇ ਮਰੀਜ਼ਾਂ ਦੇ ਚੈੱਕਅਪ ਦੌਰਾਨ ਉਨ੍ਹਾਂ ਨੂੰ ਦਵਾਈ ਵੀ ਦਿੱਤੀ ਗਈ। ਪ੍ਰਿੰਸੀਪਲ ਮੇਹਰ ਸਿੰਘ ਸੰਧੂ ਹੋਰਾਂ ਨੇ ਦੱਸਿਆ ਕਿ ਇਸ ਵਾਰ ਡਾ ਹਰਬਾਗ ਸਿੰਘ ਬਹੁਤ ਜ਼ਰੂਰੀ ਰੁਝੇਵਿਆਂ ਕਾਰਨ ਮੈਡੀਕਲ ਕੈਂਪ ਵਿੱਚ ਫਿਜ਼ੀਕਲ ਤੌਰ ‘ਤੇ ਨਹੀਂ ਪਹੁੰਚ ਸਕੇ ਪਰ ਉਹਨਾਂ ਨੇ ਆਨਲਾਈਨ ਵੀਡੀਓ ਕਾਨਫਰੰਸਿੰਗ ਰਾਹੀਂ ਲਗਭਗ 25 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਕੈਂਪ ਵਿੱਚ ਹਾਜ਼ਿਰ ਡਾਕਟਰੀ ਟੀਮ ਤੋਂ ਸਾਰੇ ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ। ਇਸ ਕੈਂਪ ਵਿੱਚ ਸਰਦਾਰ ਭੋਲਾ ਸਿੰਘ ‘ਬਰਾੜ’ (ਹਾਂਗਕਾਂਗ) ਸਪੁੱਤਰ ਸਰਦਾਰ ਲਛਮਣ ਸਿੰਘ ‘ਬਰਾੜ’  ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ । ਇਸ ਮੌਕੇ ਸਰਦਾਰ ਭੋਲਾ ਸਿੰਘ ‘ਬਰਾੜ’ ਵੱਲੋਂ ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ਵਿੱਚ ਸੋਸਾਇਟੀ ਨੂੰ 20 ਹਜ਼ਾਰ ਰੁਪਏ ਦਾ ਸਹਿਯੋਗ ਵੀ ਦਿੱਤਾ ਗਿਆ। ਇਸ ਮੌਕੇ ਸਮੁੱਚੀ ਸੰਸਥਾ ਵੱਲੋਂ ਸਰਦਾਰ ਭੋਲਾ ਸਿੰਘ ‘ਬਰਾੜ'(ਹਾਂਗਕਾਂਗ) ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਵਾਣ ਵਿਖੇ ਬਣਾਇਆ ਰੋਟਰੀ ਪਾਰਕ
Next articleਮਿੰਨੀ ਕਹਾਣੀ- ਜ਼ਿੰਦਗੀ ਬਹੁਤ ਖੂਬਸੂਰਤ ਹੈ