ਜਿਲ੍ਹਾਂ ਟੀਕਾਕਰਨ ਅਫ਼ਸਰ ਵਲੋਂ ਪੋਸੀ ਬਲਾਕ ਦੀ ਅਚਨਚੇਤ ਚੈਕਿੰਗ ।

ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ )  ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਜੀ ਦੀ ਯੋਗ ਅਗੁਵਾਈ ਹੇਠ ਜਿਲ੍ਹਾਂ  ਟੀਕਾਕਰਨ ਅਫ਼ਸਰ, ਹੁਸ਼ਿਆਰਪੁਰ ਡਾਕਟਰ ਸੀਮਾ ਗਰਗ ਜੀ ਵਲੋਂ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਤਹਿਤ ਆਉਂਦੇ ਆਯੁਸ਼ਮਾਨ ਆਰੋਗਿਆ ਕੇਂਦਰ ਬੀਹੜਾ ਅਤੇ ਸਤਨੌਰ, ਸਬ ਸੈਂਟਰ ਪਾਰੋਵਾਲ ਅਤੇ ਆਯੁਸ਼ ਮਾਨ ਆਰੋਗਿਆ ਕੇਂਦਰ ਪੋਸੀ ਚ ਲਗਾਏ ਗਏ ਮਮਤਾ ਦਿਵਸ ਦੌਰਾਨ ਟੀਕਾਕਰਨ ਸੈਸ਼ਨਾ ਦੀ ਚੈਕਿੰਗ ਕੀਤੀ ਗਈ।ਇਸ ਦੌਰਾਨ ਜਿਲ੍ਹਾਂ  ਟੀਕਾਕਰਨ ਅਫ਼ਸਰ ਵਲੋਂ ਗਰਭਵਤੀਆਂ ਤੇ ਨਵੀਆਂ ਬਣੀਆਂ ਮਾਵਾਂ ਨੂੰ ਸੰਬੋਧਨ ਵੀ ਕੀਤਾ ਗਿਆ।ਇਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਘਬੀਰ ਸਿੰਘ ਵੀ ਉਣਾ ਨਾਲ ਮੌਜੂਦ ਸਨ।ਇਸ ਦੌਰਾਨ ਡਾਕਟਰ ਸੀਮਾ ਨੇ ਫੀਲਡ ਸਟਾਫ਼ ਦੇ ਸਾਰੇ ਕੰਮਾਂ ਅਤੇ ਰਜਿਸਟਰਾਂ ਦੇ ਕੰਮ ਦੀ ਤਸੱਲੀ ਪ੍ਰਗਟ ਕੀਤੀ।ਉਣਾ ਫੀਲਡ ਸਟਾਫ਼ ਸੀ ਐਚ ਓਜ਼, ਏ ਐਨ ਏਮਜ਼, ਮਲਟੀ ਪਰਪਜ਼ ਹੈਲਥ ਵਰਕਰ ਮੇਲ,ਤੇ ਆਸ਼ਾ ਵਰਕਰਾਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡ ਦੇ ਹਰੇਕ ਬੱਚੇ ਦਾ ਸਮੇਂ ਸਿਰ ਟੀਕਾਕਰਨ ਯਕੀਨੀ ਬਣਾਇਆ ਜਾਵੇ।ਮੁਫ਼ਤ ਅਤੇ ਸਮੇਂ ਤੇ ਟੀਕਾਕਰਨ ਹਰੇਕ ਬੱਚੇ ਦਾ ਅਧਿਕਾਰ ਹੈ।ਇਸ ਮੌਕੇ ਤੇ ਡਾਕਟਰ ਹਰਪੁਨੀਤ ਕੌਰ, ਡਾਕਟਰ ਸੰਦੀਪ ਸਿੰਘ, ਐਲ ਐਚ ਵੀ ਜੋਗਿੰਦਰ ਕੌਰ,ਸੀ ਐਚ ਓ ਡਾਕਟਰ ਕਿਰਨਜੀਤ ਕੌਰ,ਅਮਰਦੀਪ ਕੌਰ, ਏ ਐਨ ਏਮਜ਼ ਮਮਤਾ ਰਾਣੀ, ਸੁਰਿੰਦਰ ਕੌਰ,ਸੁਰਜੀਤ ਕੌਰ,ਦਲਜੀਤ ਕੌਰ,ਹੈਲਥ ਵਰਕਰ ਰਮਨ ਭਾਰਤੀ,ਬਲਦੇਵ ਰਾਜ,ਅਮਰਨਾਥ,ਰਾਮ ਸ਼ਰਨ ਤੇ ਆਸ਼ਾ ਵਰਕਰਾਂ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਸ਼ਾਲ ਮਾਂ ਭਾਗਵਤੀ ਜਾਗਰਣ ਭਲਕੇ
Next articleਖ਼ਾਲਸਾ ਕਾਲਜ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਅਨੁਭਵੀ ਸਿਖਲਾਈ ਪ੍ਰੋਗਰਾਮ ’ਚ ਲਿਆ ਹਿੱਸਾ ।