ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਹਿਰੀਲਾ ਹੁੰਦਾ ਵਾਤਾਵਰਨ

ਸੰਜੀਵ ਸਿੰਘ ਸੈਣੀ
ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)  ਕੁਦਰਤ ਹੀ ਰੱਬ ਹੈ । ਪ੍ਰਮਾਤਮਾ ਨੇ ਸੋਹਣੀ ਕਾਇਨਾਤ ਦੀ ਸਿਰਜਣਾ ਕੀਤੀ ਹੈ। ਸਵੇਰੇ ਉੱਠਦਿਆਂ ਹੀ  ਅਸੀਂ ਪੰਛੀਆਂ ਦੀਆਂ ਚਹਿ ਚਹਾਉਣ ਦੀਆਂ ਆਵਾਜ਼ਾਂ ਸੁਣਦੇ ਹਨ। ਪੈਸੇ ਦੀ ਹੋੜ ਕਰਕੇ ਅੱਜ ਮਨੁੱਖ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਮਨੁੱਖ ਦੀ ਲਗਾਤਾਰ ਦਖ਼ਲ ਅੰਦਾਜ਼ੀ ਕਰਕੇ ਕੁਦਰਤ ਬਾਰ-ਬਾਰ ਮਨੁੱਖ ਨੂੰ ਇਸ਼ਾਰੇ ਕਰ ਰਹੀ ਹੈ। ਪਰ ਜੋ ਇਨਸਾਨ ਹੈ ਉਸ ਨੂੰ ਸਮਝ ਨਹੀਂ ਆ ਰਹੀ ਹੈ।ਕੁਝ ਦਿਨਾਂ ਬਾਅਦ ਹੀ ਝੋਨੇ ਦੀ ਕਟਾਈ ਸ਼ੁਰੂ ਹੋ ਜਾਏਗੀ । ਕਿੱਥੇ ਕਿੱਥੇ ਤਾਂ ਕਟਾਈ ਸ਼ੁਰੂ ਹੋ ਚੁੱਕੀ ਹੈ। ਕਈ ਥਾਵਾਂ ਤੇ ਨਾੜ ਨੂੰ ਸਾੜਨ ਦੀਆਂ ਖਬਰਾਂ ਵੀ ਆ ਰਹੀਆਂ ਹਨ।ਉਥੋਂ ਦੇ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਵੀ ਕੀਤੀ।ਕੋਈ ਸਮਾਂ ਸੀ ਜਦੋਂ  ਕਿਸਾਨ ਦਾਤੀ ਨਾਲ ਹੀ ਫਸਲਾਂ ਦੀ ਕਟਾਈ ਕਰਦੇ ਸਨ। ਅੱਜ ਕੱਲ ਮਸ਼ੀਨਾਂ(ਕੰਬਾਈਨਾਂ) ਰਾਹੀਂ ਝੋਨੇ ਦੀ ਕਟਾਈ ਕੀਤੀ ਜਾਂਦੀ ਹੈ।ਹਰ ਸਾਲ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਆ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਪਹਿਲਾਂ ਹਰ ਪਿੰਡ ਵਿੱਚ ਪਸ਼ੂ ਹੁੰਦੇ ਸਨ। ਪਸ਼ੂਆਂ ਲਈ ਚਾਰਾਂ ਇਕੱਠਾ ਕੀਤਾ ਜਾਂਦਾ ਸੀ । ਅੱਜ ਖੇਤੀ ਦਾ ਵੀ ਮਸ਼ੀਨੀਕਰਨ ਹੋ ਚੁੱਕਾ ਹੈ। ਪਸ਼ੂਆਂ ਦੀ ਤਾਦਾਦ ਲਗਾਤਾਰ ਪਿੰਡਾਂ ਵਿੱਚ ਵੀ ਘੱਟਦੀ ਜਾ ਰਹੀ ਹੈ। ਜਮੀਨਾਂ ਤਾਂ ਹਨ, ਪਰ ਘਰਾਂ ਵਿੱਚ ਬਿਲਕੁਲ ਵੀ ਪਸ਼ੂ ਨਹੀਂ ਰਹੇ ਹਨ ।ਲੋਕ ਮੁੱਲ ਦਾ ਦੁੱਧ ਲੈ ਕੇ ਪੀ ਰਹੇ ਹਨ ।

    ਸਾਲ 2020 ਵਿਚ ਅਸੀਂ ਦੇਖਿਆ ਸੀ ਕਿ ਜਦੋਂ ਕਰੋਨਾ ਕਰਕੇ ਪੂਰੇ ਭਾਰਤ ਵਿਚ ਲਾਕਡਾਊਨ ਲੱਗਾ ਤਾਂ ਵਾਤਾਵਰਣ ਸਾਫ਼ ਹੋ ਚੁੱਕਿਆ ਸੀ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਹਵਾ ਸਾਫ਼ ਹੋ ਚੁੱਕੀ ਸੀ। ਗੰਗਾ, ਜਮਨਾ ਤੋਂ ਲੈ ਕੇ ਬਿਆਸ ਦਰਿਆ ਵਿੱਚ ਪੰਛੀਆਂ ਅਠਖੇਲੀਆਂ ਕਰਦੇ ਨਜ਼ਰ ਆਏ । ਆਪਣੇ ਨਿੱਜੀ ਸਵਾਰਥਾਂ ਖ਼ਾਤਰ ਮਨੁੱਖ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਿਹਾ ਹੈ। ਜਿਸ ਦਾ ਖ਼ਮਿਆਜ਼ਾ ਉਸ ਨੂੰ ਹਮੇਸ਼ਾ ਭੁਗਤਣਾ ਪੈਂਦਾ ਹੈ। ਇਨਸਾਨ ਫ਼ਿਰ ਵੀ ਨਹੀਂ ਸੁਧਰਿਆ। ਕੁਦਰਤ ਲਗਾਤਾਰ ਇਨਸਾਨ ਨੂੰ ਇਸ਼ਾਰੇ ਕਰ ਰਹੀ ਹੈ। ਫ਼ੈਕਟਰੀਆਂ ਦੀ ਰਹਿੰਦ-ਖੂਹਿੰਦ ਨੂੰ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ।ਦਰਿਆ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਵੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਧੂੰਏਂ ਕਾਰਨ ਵਾਤਾਵਰਨ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ।
    ਅਕਤੂਬਰ ਤੇ ਨਵੰਬਰ ਦੇ ਅੱਧ ਮਹੀਨੇ ਤੱਕ ਪੰਜਾਬ ਹਰਿਆਣਾ ਦੇ ਖੇਤ ਅੱਗ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ। ਖੇਤਾਂ ਵਿੱਚੋਂ ਵੱਡੀਆਂ ਵੱਡੀਆਂ ਲਪਟਾਂ ਉੱਠਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ। ਜਦੋਂ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਜਾਂਦੀ ਹੈ, ਤਾਂ ਇਹ ਧੂੰਆਂ ਫੇਫੜਿਆਂ ਲਈ ਨੁਕਸਾਨ ਦਾਇਕ ਹੁੰਦਾ ਹੈ, ਜਿਸ ਕਾਰਨ ਲੋਕ ਫ਼ੇਫ਼ੜਿਆਂ ਤੇ ਦਿਲ ਦੇ ਮਰੀਜ਼ ਬਣ ਜਾਂਦੇ ਹਨ। ਜਦੋਂ ਖੇਤਾਂ ਵਿੱਚ ਪਰਾਲੀ ਦੇ ਨਾੜ ਨੂੰ ਫੁਕਿਆ ਜਾਂਦਾ ਹੈ ਤਾਂ ਕਈ ਲੋਕ  ਸੜਕ ਦੁਰਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ। ਸੜਕਾਂ ਤੇ ਧੂੰਆਂ ਹੀ ਧੂੰਆਂ ਪਸਰ ਜਾਂਦਾ ਹੈ। ਪਿਛਲੇ ਸਾਲ ਬਹੁਤ ਮੌਤਾਂ ਹੋਈਆਂ । ਜਦੋਂ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਖੇਤਾਂ ਵਿੱਚ ਹਰੇ ਭਰੇ ਦਰੱਖਤ ਵੀ ਸੜ ਜਾਂਦੇ ਹਨ,ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਹੈ। ਮਿੱਤਰ ਕੀੜੇ ਤੇ ਜੀਵ ਜੰਤੂ ਵੀ ਸੜ ਜਾਂਦੇ ਹਨ। ਜਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਪੋਸਟਿਕ ਤੱਤ ਵੀ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਹਨ।4 ਕੁ ਸਾਲ ਪਹਿਲਾਂ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਪਰ ਅਜੇ ਤੱਕ ਇਹ ਮੁਆਵਜ਼ਾ ਕਿਸਾਨਾਂ ਤੱਕ ਨਹੀਂ ਪਹੁੰਚਿਆ ਹੈ। ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਹੀ  ਪਰਾਲੀ ਦਾ  ਹੱਲ ਲੱਭਣ ਵਿਚ ਨਾਕਾਮ ਸਿੱਧ ਹੋਈਆਂ ਹਨ।
ਕਈ ਥਾਵਾਂ ਤੇ ਦੇਖਿਆ ਹੈ ਕਿ ਜਦੋਂ ਮਸ਼ੀਨ ਨਾਲ ਝੋਨੇ ਦੀ ਵਢਾਈ ਹੋ ਜਾਂਦੀ ਹੈ ਤਾਂ ਰਹਿਣ ਖੂਹੰਦ ਨੂੰ ਬੰਡਲਾਂ ਵਿੱਚ ਬਣਵਾ ਲਿਆ ਜਾਂਦਾ ਹੈ । ਮਾਹਿਰਾਂ ਮੁਤਾਬਕ ਪਰਾਲੀ ਤੋਂ ਗੱਤਾ ਬਣਾਉਣ ਦੇ ਸਫ਼ਲ ਤਜਰਬੇ ਹੋਏ ਹਨ। ਹਾਲਾਂਕਿ ਗੱਤਾ ਬਣਾਉਣ ਲਈ ਕਿੰਨੇ ਹੀ ਰੁੱਖਾਂ ਦੀ ਲਗਾਤਾਰ ਕਟਾਈ ਹੁੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਾਹੀਂ ਸਮਾਰਟ ਸੀਡਰ, ਹੈਪੀ ਸੀਡਰ ਮਸ਼ੀਨਾਂ ਤਿਆਰ ਕੀਤੀਆਂ ਹਨ ਜੋ ਖੇਤ ਵਿੱਚ ਹੀ ਪਰਾਲੀ ਨੂੰ ਵਾਹ ਦੇਣ।ਪੰਜਾਬ ਸਰਕਾਰ ਨੇ ਸਬਸਿਡੀ ਤੇ ਕਿਸਾਨਾਂ ਨੂੰ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਹਨ।ਛੋਟੇ ਕਿਸਾਨ ਪਰਾਲੀ ਨੂੰ ਨਸ਼ਟ ਕਰਨ ਵਾਲੀਆਂ ਮਸ਼ੀਨਾਂ ਨਹੀਂ ਖ਼ਰੀਦ ਸਕਦੇ। ਚੰਗਾ ਹੋਵੇ ਜੇ ਸਰਕਾਰਾਂ ਰਾਹੀਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਪਰਾਲੀ ਨੂੰ ਅੱਗ ਨਾ ਲਾਉਣ। ਜੁਰਮਾਨਾ ਤੇ ਸਜ਼ਾ ਕੋਈ ਮਸਲੇ ਦਾ ਹੱਲ ਨਹੀਂ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਭੌਰ ਦੇ ਲੋਕਾਂ ਨੇ ਸਾਂਝੀਵਾਲਤਾ ਦਾ ਪੈਗਾਮ ਦਿੰਦਿਆਂ ਸਰਵ ਸੰਮਤੀ ਨਾਲ ਪੰਚਾਇਤ ਚੁਣੀ
Next articleਪੰਜਾਬ ਭਵਨ ਸਰੀ ਕੈਨੇਡਾ ‘ਹੈ ਪੰਜਾਬ ਦੀ ਮੂੰਹ ਬੋਲਦੀ ਤਸਵੀਰ …..ਲੱਖਾ- ਨਾਜ਼ ਸੁੱਖੀ ਬਾਠ ਦੀ ਅਗਵਾਈ ‘ਚ ਗਾਇਕ ਦੋਗਾਣਾ ਜੋੜੀ ਲੱਖਾ – ਨਾਜ਼ ਸਨਮਾਨਿਤ