HOME ਲੇਖਕ ਪਾਠਕ ਸਾਹਿਤ ਸਭਾ ਵੱਲੋਂ ਪੱਤਰਕਾਰੀ ਸਨਮਾਨ ਸਥਾਪਤ

ਲੇਖਕ ਪਾਠਕ ਸਾਹਿਤ ਸਭਾ ਵੱਲੋਂ ਪੱਤਰਕਾਰੀ ਸਨਮਾਨ ਸਥਾਪਤ

1
ਤੇਜਿੰਦਰ ਚੰਡਿਹੋਕ

ਬਰਨਾਲਾ  (ਸਮਾਜ ਵੀਕਲੀ)   ਬੀਤੇ ਦਿਨੀਂ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਦੇ ਕਾਰਜਕਾਰੀ ਮੈਂਬਰਾਂ ਦੀ ਇੱਕਤਰਤਾ ਹੋਈ ਜਿਸ ਵਿਚ ਕਈ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਦੱਸਿਆ ਕਿ ਸਭਾ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਚਰਚਾ ਕੀਤੀ ਗਈ ਜਿਸ ਦੌਰਾਨ ਸਭਾ ਵਲੋ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਪੱਤਰਕਾਰੀ ਸਨਮਾਨ ਦੀ ਸਥਾਪਨਾ ਕੀਤੀ ਗਈ ਅਤੇ ਕੁਝ ਸਮਾਗਮਾਂ ਵਿੱਚ ਅਗਲੇ ਸਾਲ 2027 ਤੋਂ ਬਦਲਾਅ ਕੀਤਾ ਗਿਆ ਹੈ। ਪੱਤਰਕਾਰੀ ਸਨਮਾਨ ਸਬੰਧੀ ਗੱਲ ਕਰਦਿਆਂ ਸਭਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ ਹੁਰਾਂ ਨੇ ਦੱਸਿਆ ਕਿ ਸਭਾ ਵੱਲੋਂ ਪਹਿਲਾਂ ਹੀ ਦੋ ਯਾਦਗਾਰੀ ਸਨਮਾਨ ਸਾਲ 2022 ਤੋਂ ਸਥਾਪਤ ਕੀਤੇ ਹੋਏ ਹਨ ਜਿਹਨਾਂ ਵਿਚ ਲੇਖਕ ਅਤੇ ਪਾਠਕ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ 2026 ਤੋਂ ਇਸ ਹੋਰ ਸਨਮਾਨ ਸਥਾਪਤ ਕੀਤਾ ਗਿਆ ਹੈ ਜਿਹੜਾ ਹਰ ਸਾਲ ਪ੍ਰੋ. ਗਿਆਨੀ ਦਿੱਤ ਸਿੰਘ ਪੱਤਰਕਾਰੀ ਸਨਮਾਨ ਅਧੀਨ ਕਿਸੇ ਪੱਤਰਕਾਰ ਨੂੰ ਦਿੱਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਪ੍ਰੋ. ਗਿਆਨੀ ਦਿੱਤ ਸਿੰਘ ਜੀ ਨੂੰ ਪੰਜਾਬੀ ਪੱਤਰਕਾਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਹਨਾਂ ਨੇ ਸਿੱਖ ਧਰਮ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਲਾਹੌਰ ਤੋਂ ਪਹਿਲਾ ਪੰਜਾਬੀ “ਖਾਲਸਾ ਅਖਬਾਰ ” 1886 ਵਿਚ ਕੱਢਿਆ ਸੀ। ਇਸ ਮੌਕੇ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਤੇਜਾ ਸਿੰਘ ਤਿਲਕ, ਤੇਜਿੰਦਰ ਚੰਡਿਹੋਕ, ਮਨਦੀਪ ਕੁਮਾਰ, ਜੈਸਮੀਨ ਕੌਰ ਆਦਿ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੀ ਸਾਨੂੰ ਭੂਚਾਲ ਤੋਂ ਪਹਿਲਾਂ ਚੇਤਾਵਨੀ ਮਿਲ ਸਕਦੀ ਹੈ? ਜਾਣੋ ਕਿ ਭਾਰਤ ਦੀ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ।
Next articleਕਾਰ ਨੂੰ ਅਣਪਛਾਤੇ ਟਰੱਕ ਨੇ ਮਾਰੀ ਟੱਕਰ ਕਾਰ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ