HOME ਸੰਗਠਨ ਨੂੰ ਮਜ਼ਬੂਤ ਕਰਨ ਲਈ ਬਜਰੰਗ ਦਲ ਹਿੰਦੁਸਤਾਨ ਨੇ ਕੀਤੀਆਂ ਨਵੀਆਂ...

ਸੰਗਠਨ ਨੂੰ ਮਜ਼ਬੂਤ ਕਰਨ ਲਈ ਬਜਰੰਗ ਦਲ ਹਿੰਦੁਸਤਾਨ ਨੇ ਕੀਤੀਆਂ ਨਵੀਆਂ ਨਿਯੁਕਤੀਆਂ : ਮਾਹਿਲਪੁਰ, ਬੂਥਗੜ

2
ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) – ਬਜਰੰਗ ਦਲ ਹਿੰਦੁਸਤਾਨ ਦੀ ਇਕ ਬੈਠਕ ਭੂਤਗਿਰੀ ਮੰਦਿਰ, ਊਨਾ  ਰੋਡ, ਹੁਸ਼ਿਆਰਪੁਰ ਵਿਖੇ ਹੋਈ, ਜਿਸ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਮੀਟਿੰਗ ਵਿੱਚ ਸੰਗਠਨ ਨੂੰ  ਮਜ਼ਬੂਤ ਕਰਨ ਲਈ ਆਪਸ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਬਜਰੰਗ ਦਲ ਹਿੰਦੁਸਤਾਨ ਦੀਆਂ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਨਛੱਤਰ ਸਿੰਘ ਉਰਫ ਸਨੀ ਨਸਰਾਂ ਨੂੰ ਦੋਆਬਾ ਜੋਨ ਦਾ ਪ੍ਰਧਾਨ, ਅਤੁਲ ਕੁਮਾਰ ਨੂੰ ਸਿਟੀ ਮੀਤ ਪ੍ਰਧਾਨ ਅਤੇ ਹਰਪ੍ਰੀਤ ਸਿੰਘ ਟਾਂਡਾ ਨੂੰ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮਨਜੀਤ ਸਿੰਘ ਮਾਹਿਲਪੁਰੀ ਰਾਸ਼ਟਰੀ ਸਕੱਤਰ ਬਜਰੰਗ ਦਲ ਹਿੰਦੁਸਤਾਨ, ਪਰਮਜੀਤ ਸਿੰਘ ਫੌਜੀ ਬੂਥਗੜ ਰਾਸ਼ਟਰੀ ਪ੍ਰਧਾਨ ਸਿੱਖ ਸੰਗਤ ਵਿੰਗ, ਟੋਨੀ ਹਾਂਡਾ ਸਿਟੀ ਪ੍ਰਧਾਨ, ਸੋਢੀ ਲੋਗੀਆ ਬੋਹਣ, ਸੰਜੀਵ ਕੁਮਾਰ ਮੋਨੂੰ ਚੱਗਰਾਂ ਰਾਸ਼ਟਰੀ ਪ੍ਰਧਾਨ ਟ੍ਰਾਂਸਪੋਰਟ ਵਿੰਗ, ਅਸ਼ਵਨੀ ਠਾਕੁਰ (ਰਾਸ਼ਟਰੀ ਪ੍ਰਧਾਨ ਮਹਾਵੀਰ ਕ੍ਰਾਂਤੀ ਦਲ) ਰਾਜੇਸ਼ ਸੈਣੀ, ਜੁਗਲ ਕਿਸ਼ੋਰ, ਨਵਜੋਤ ਸਿੰਘ ਨਸਰਾ, ਨੀਰਜ ਕੁਮਾਰ, ਸ਼ਮਸ਼ੇਰ ਸ਼ੇਰਾ ਵਿਸ਼ੇਸ਼ ਤੌਰ ਤੇ ਅਤੇ ਹੋਰ ਬਜਰੰਗੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 07/01/2026
Next articleਥਾਣਾ ਮੇਹਟੀਆਣਾ ਦੀ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ ਕੀਤਾ ਇੱਕ ਨੂੰ ਵਿਅਕਤੀ ਕਾਬੂ : ਇੰਸਪੈਕਟਰ ਰਜਿੰਦਰ ਮਿਨਹਾਸ