ਬੁਸ਼ ਵੱਲੋਂ ਅਫ਼ਗਾਨਿਸਤਾਨ ’ਚੋਂ ਫ਼ੌਜ ਵਾਪਸੀ ਦੀ ਨਿਖੇਧੀ

ਬਰਲਿਨ (ਸਮਾਜ ਵੀਕਲੀ):ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਰਜ ਡਬਲਿਊ ਬੁਸ਼ ਨੇ ਅਫ਼ਗਾਨਿਸਤਾਨ ’ਚੋਂ ਪੱਛਮੀ ਫ਼ੌਜ ਦੀ ਵਾਪਸੀ ਦੀ ਆਲੋਚਨਾ ਕੀਤੀ ਹੈ। ਜਰਮਨ ਪ੍ਰਸਾਰਣਕਰਤਾ ਡਿਊਸ਼ ਵੈਲੇ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਖ਼ਦਸ਼ਾ ਜਤਾਇਆ ਕਿ ਅਫ਼ਗਾਨੀ ਮਹਿਲਾਵਾਂ ਅਤੇ ਲੜਕੀਆਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ’ਚੋਂ ਵਿਦੇਸ਼ੀ ਫ਼ੌਜ ਦੀ ਵਾਪਸੀ ਵੱਡੀ ਗਲਤੀ ਹੈ ਅਤੇ ਇਸ ਦੇ ਖ਼ਤਰਨਾਕ ਸਿੱਟੇ ਭੁਗਤਣੇ ਪੈਣਗੇ। ਬੁਸ਼ ਨੇ ਕਿਹਾ ਕਿ ਉਨ੍ਹਾਂ ਪਤਨੀ ਲੌਰਾ ਨਾਲ ਕਾਫ਼ੀ ਸਮਾਂ ਅਫ਼ਗਾਨ ਮਹਿਲਾਵਾਂ ਨਾਲ ਗੁਜ਼ਾਰਿਆ ਹੈ ਅਤੇ ਉਹ ਸਹਿਮੀਆਂ ਹੋਈਆਂ ਹਨ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਫ਼ੌਜਾਂ ਦੀ ਵਾਪਸੀ ਮਗਰੋਂ ਤਾਲਿਬਾਨ ਵਰਗੇ ਬੇਰਹਿਮ ਲੋਕ ਔਰਤਾਂ ਦੇ ਕਤਲ ਕਰਨਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMerkel’s U.S. visit expected to tackle major issues over transatlantic ties
Next articleਤਾਲਿਬਾਨ ਵੱਲੋਂ ਪਾਕਿਸਤਾਨ ਨਾਲ ਲਗਦੇ ਸਰਹੱਦੀ ਲਾਂਘੇ ’ਤੇ ਕਬਜ਼ਾ