ਮਹਿਤਪੁਰ, (ਸਮਾਜ ਵੀਕਲੀ) (ਪੱਤਰ ਪ੍ਰੇਰਕ)-ਭਾਕਿਯੂ ਦੁਆਬਾ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਵੱਲੋਂ ਉਪ ਮੰਡਲ ਮਜਿਸਟਰੇਟ ਨਕੋਦਰ ਰਾਹੀਂ ਮੰਗ ਪੱਤਰ ਦਿੰਦਿਆਂ ਮਹਿਤਪੁਰ ਬੱਸ ਅੱਡੇ ਦੇ ਸਾਹਮਣੇ ਚਲ ਰਿਹਾ ਸ਼ਰਾਬ ਦਾ ਠੇਕਾ ਅਤੇ ਅਹਾਤਾ ਜਨਤਕ ਜਗ੍ਹਾ ਤੋਂ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਚਲ ਰਿਹਾ ਸ਼ਰਾਬ ਦਾ ਠੇਕਾ ਅਤੇ ਅਹਾਤਾ ਬੱਸਾਂ ਵਿਚ ਚੜਨ ਵਾਲੀਆਂ ਸਵਾਰੀਆਂ ਲਈ ਸਿਰਦਰਦੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਤੇ ਇਹ ਸ਼ਰਾਬ ਦਾ ਠੇਕਾ ਅਤੇ ਅਹਾਤਾ ਹੈ ਇਸ ਦੇ ਬਿਲਕੁਲ ਸਾਹਮਣੇ ਬੱਸਾਂ ਖੜਦੀਆਂ ਹਨ। ਮਹਿਤਪੁਰ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਅਤੇ ਨਕੋਦਰ ਜਾ ਜਲੰਧਰ ਪੜਨ ਜਾਣ ਵਾਲੀਆਂ ਬੱਚੀਆਂ ਲਈ ਇਹ ਸੁਰੱਖਿਅਤ ਸਥਾਨ ਨਹੀਂ ਹੈ ਕਿਉਂ ਕਿ ਇਸ ਜਗ੍ਹਾ ਅਕਸਰ ਸ਼ਰਾਬੀਆਂ ਅਤੇ ਨਸ਼ੇੜੀਆਂ ਦਾ ਜਮਾਵੜਾ ਦੇਖਿਆ ਜਾ ਸਕਦਾ ਹੈ। ਅਤੇ ਇਹ ਬੱਚਿਆਂ ਦੇ ਸਕੂਲ ਨੂੰ ਜਾਣ ਵਾਲੀ ਮੁਖ ਸੜਕ ਦੇ ਉਪਰ ਹੈ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਅਣਗਿਣਤ ਵਾਰ ਘਟਨਾ ਵਾਪਰ ਚੁਕੀਆਂ ਹਨ। ਅਸੀਂ ਪੰਜਾਬ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਸ਼ਰਾਬ ਦੇ ਠੇਕੇ ਅਤੇ ਅਹਾਤੇ ਦੀ ਜਗ੍ਹਾ ਇਥੋਂ ਤਬਦੀਲ ਕੀਤੀ ਜਾਵੇ।ਇਸ ਮੌਕੇ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਨਰਿੰਦਰ ਸਿੰਘ ਉਧੋਵਾਲ ਬਲਵੀਰ ਸਿੰਘ ਉਧੋਵਾਲ ਸਤਨਾਮ ਸਿੰਘ ਰਾਮੂਵਾਲ ਜਸਵੰਤ ਸਿੰਘ ਸਿੰਘਾਪੁਰ ਭਜਨ ਸਿੰਘ ਸੁਖਵਿੰਦਰ ਸਿੰਘ ਜੱਜ ਅਮਰੀਕ ਸਿੰਘ ਪੰਨੂ ਬਲਵਿੰਦਰ ਸਿੰਘ ਬਾਠ ਕਲਾ , ਕੁਲਵੀਰ ਸਿੰਘ ਕਾਇਮ ਵਾਲਾ ਆਦਿ ਆਗੂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly