ਈਰਾਨ ‘ਚ ਸ਼ੀਆ ਸ਼ਰਧਾਲੂਆਂ ਦੀ ਬੱਸ ਹਾਦਸਾਗ੍ਰਸਤ, 35 ਦੀ ਮੌਤ – 23 ਦੀ ਹਾਲਤ ਗੰਭੀਰ

ਤਹਿਰਾਨ— ਪਾਕਿਸਤਾਨ ਤੋਂ ਇਰਾਕ ਜਾ ਰਹੀ ਸ਼ੀਆ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦਰਅਸਲ, ਮੱਧ ਈਰਾਨ ਵਿੱਚ ਸ਼ੀਆ ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ 35 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ, ਏਜੰਸੀ ਦੇ ਮੁਤਾਬਕ ਸਥਾਨਕ ਐਮਰਜੈਂਸੀ ਅਧਿਕਾਰੀ ਮੁਹੰਮਦ ਅਲੀ ਮਲਕਜ਼ਾਦੇਹ ਨੇ ਦੱਸਿਆ ਕਿ ਇਹ ਹਾਦਸਾ ਈਰਾਨ ਦੇ ਯਜ਼ਦ ਸੂਬੇ ‘ਚ ਮੰਗਲਵਾਰ ਰਾਤ ਨੂੰ ਹੋਇਆ। ਅਲੀ ਮਲਕਜ਼ਾਦੇਹ ਨੇ ਦੱਸਿਆ ਕਿ ਇਸ ਹਾਦਸੇ ‘ਚ 23 ਹੋਰ ਲੋਕ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 14 ਦੀ ਹਾਲਤ ਗੰਭੀਰ ਹੈ। ਸਾਰੇ ਸ਼ਰਧਾਲੂ ਅਰਬੇਨ ਦੀ ਯਾਦ ਵਿਚ ਇਰਾਕ ਜਾ ਰਹੇ ਸਨ, ਜੋ ਕਿ 7ਵੀਂ ਸਦੀ ਦੇ ਇਕ ਸ਼ੀਆ ਸੰਤ ਦੀ ਮੌਤ ਦੇ 40ਵੇਂ ਦਿਨ ਮਨਾਇਆ ਜਾਂਦਾ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸੇ ਵੀ ਜਾਤੀ ਜਾਂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਇਸ ‘ਤੇ ਮੈਨੂੰ ਅਫਸੋਸ ਹੈ – ਜਿੰਪਾ
Next articleਬਦਲਾਪੁਰ ‘ਚ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ, 40 ਤੋਂ ਵੱਧ ਗ੍ਰਿਫਤਾਰ-300 FIR