“ਬਿਊਰੋ ਆਫ ਇੰਡੀਅਨ ਸਟੈਂਡਰਡ” ਅਧੀਨ ਐਸ.ਐਸ.ਕੇ. ਕੰਪਨੀ ਕਪੂਰਥਲਾ ਵੱਲੋਂ ਸੈਮੀਨਾਰ ਲਗਾਇਆ ਗਿਆ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- “ਬਿਊਰੋ ਆਫ ਇੰਡੀਅਨ ਸਟੈਂਡਰਡ” ਅਧੀਨ ਐਸ.ਐਸ.ਕੇ. ਕੰਪਨੀ ਕਪੂਰਥਲਾ ਵੱਲੋਂ ਲਗਾਏ ਗਏ ਸੈਮੀਨਾਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਕੰਪਨੀ ਦੇ ਰਿਸੋਰਸ ਪਰਸਨਜ਼ ਦੁਆਰਾ ਵਿਸ਼ੇਸ਼ ਤੌਰ ਤੇ ਬਣੀਆਂ ਹੋਈਆਂ ਟੈਸਟਿੰਗ ਲੈਬਜ਼ ਵਿੱਚ ਵਿਦਿਆਰਥੀਆਂ ਨੂੰ “ਹਾਲ ਮਾਰਕ” ਵਸਤੂਆਂ ਦੀ ਪਛਾਣ ਕਰਨ ਦੀ ਸਿਖਲਾਈ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਇਸ ਐਕਸਪੋਜ਼ਰ ਵਿਜ਼ਟ ਵਿੱਚ ਆਈ.ਐਸ.ਆਈ ਮਾਰਕਾ ਵਸਤੂਆਂ ਦੀ  ਬਣਤਰ ਅਤੇ ਪਛਾਣ ਬਾਰੇ ਪ੍ਰੈਕਟੀਕਲ ਕਰਕੇ ਵਿਖਾਏ ਗਏ। “ਬਿਊਰੋ ਆਫ ਇੰਡੀਅਨ ਸਟੈਂਡਰਡ ਕੇਅਰ ਐਪ” ਰਾਹੀਂ ਫੈਕਟਰੀਆਂ ਵਿੱਚ ਬਣਦੇ ਬਿਜਲਈ ਉਪਕਰਨਾਂ ਦੀ ਉੱਚਤਾ ਦੇ ਪੱਧਰ ਨੂੰ ਕਿਵੇ ਮਾਪਣਾ ਹੈ ਅਤੇ ਇਸ ਦੇ ਨਾਲ ਹੀ ਦੂਸਰੇ ਯੂਨਿਟ ਵਿੱਚ ਲਿਜਾ ਕੇ ਇਹ ਵੀ ਵਿਖਾਇਆ ਗਿਆ ਕਿ ਫੈਕਟਰੀ ਵਿੱਚ ਬਣ ਰਹੀਆਂ ਬਿਜਲਈ ਵਸਤੂਆਂ ਜਿਵੇਂ ਸਵਿੱਚ ,ਸਾਕਟ, ਗਰਿੱਪ ਅਤੇ ਐਮ.ਸੀ.ਬੀ. ਆਦਿ ਨੂੰ ਬਜ਼ਾਰ ਵਿੱਚ ਭੇਜਣ ਤੋਂ ਪਹਿਲਾਂ ਕਿਹਨਾਂ-ਕਿਹਨਾਂ ਪੜ੍ਹਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਇਹਨਾਂ ਬਿਜਲਈ ਉਪਕਰਨਾਂ ਨੂੰ ਬਣਾਉਣ ਲਈ ਵਰਤੇ ਜਾਂਦੇ ਪੋਲੀ ਕਾਰਬੋਨੇਟ ਪ੍ਰੋਡਕਟਾਂ ਦੀ ਪੜ੍ਹਾਅਵਾਰ ਢਲਾਈ ਕਰਨ ਵਾਲੀਆਂ ਮਸ਼ੀਨਾਂ , ਡਾਈਆਂ ਅਤੇ ਹੋਰ ਵਰਤੇ ਜਾਂਦੇ ਟੂਲਜ਼ ਨੂੰ ਵਿਖਾਇਆ ਗਿਆ। ਐਸ.ਐਸ.ਕੇ. ਕੰਪਨੀ ਦੇ ਮੈਨੇਜਰ ਨੇ ਵਿਦਿਆਰਥੀਆਂ ਨੂੰ ਟੈਕਨੀਕਲ ਕੋਰਸ , ਡਿਪਲੋਮਾ ਅਤੇ ਡਿਗਰੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਕੰਪਨੀ ਵਿੱਚ ਕੰਮ ਕਰਨ ਦੀ ਸੁਵਿਧਾ ਦੇਣ ਲਈ ਹਾਮੀ ਭਰੀ। ਇਹਨਾਂ ਵਿਦਿਆਰਥੀਆਂ ਨਾਲ ਸਕੂਲ ਦੇ ਸਟੈਂਡਰਡ ਕਲੱਬ ਦੇ ਮੈਂਟਰ ਮੈਡਮ ਜਸਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਹੈ।ਇਸ ਸਮੇਂ ਸਕੂਲ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਸਮੇਤ ਰਣਜੀਤ ਕੌਰ,ਹਰਜੀਤ ਸਿੰਘ,ਬਲਦੇਵ ਸਿੰਘ, ਦਵਿੰਦਰ ਕੌਰ,ਅਨੀਤਾ ਸ਼ਰਮਾਂ,ਰੁਪਿੰਦਰ ਕੌਰ,ਦੀਦਾਰ ਸਿੰਘ, ਮੰਜੂ ਕੁਮਾਰੀ , ਹਰਵਿੰਦਰ ਸਿੰਘ ਬੀ.ਆਰ.ਸੀ.,ਸੋਨੀਆਂ, ਨਵਨੀਤ ਕੌਰ,ਪਰਮਿੰਦਰ ਕੌਰ,ਜਸਪ੍ਰੀਤ ਕੌਰ, ਰਾਜਵਿੰਦਰ ਕੌਰ, ਅਮਰਜੀਤ ਕੌਰ ,ਸਰਵਣ ਕੌਰ,ਪਲਵਿੰਦਰ ਕੌਰ,ਸਤਪਾਲ , ਅਮਨਦੀਪ ਕੌਰ, ਮਨਦੀਪ ਕੁਮਾਰ ,ਦਿਲਬਾਗ ਸਿੰਘ ਅਤੇ ਸੰਤ ਰਾਮ ਸਮੇਤ ਸਮੂਹ ਸਟਾਫ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ ਮੁਕਾਬਲੇ ‘ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੂਜੇ ਸਥਾਨ ‘ਤੇ
Next articleਬਾਬਾ ਗੋਲਾ ਸ ਗ ਸੀ ਸੈ ਸ ‘ਚ ਬੱਚਿਆਂ ਨੂੰ ਚਾਰ ਸਾਹਿਬਜਾਦੇ ਫਿਲਮ ਵਿਖਾਈ