‘ਬੁਲੀ ਬਾਈ’ ਕੇਸ: ਇੰਜਨੀਅਰਿੰਗ ਦਾ ਵਿਦਿਆਰਥੀ ਗ੍ਰਿਫ਼ਤਾਰ

ਨਵੀਂ ਦਿੱਲੀ (ਸਮਾਜ ਵੀਕਲੀ):  ਇਕ ਖਾਸ ਫਿਰਕੇ ਦੀਆਂ ਮਹਿਲਾਵਾਂ ਦੀ ਬੋਲੀ ਲਾਉਣ ਵਾਲੇ ਐਪ ‘ਬੁਲੀ ਬਾਈ’ ਕੇਸ ’ਚ ਦਿੱਲੀ ਪੁਲੀਸ ਨੇ ਅਸਾਮ ਦੇ ਜੋਰਹਾਟ ਤੋਂ ਇੰਜਨੀਅਰਿੰਗ ਦੇ ਦੂਜੇ ਵਰ੍ਹੇ ਦੇ ਵਿਦਿਆਰਥੀ ਨੀਰਜ ਬਿਸ਼ਨੋਈ (21) ਨੂੰ ਗ੍ਰਿਫ਼ਤਾਰ ਕੀਤਾ ਹੈ। ਐਪ ਮਾਮਲੇ ’ਚ ਇਹ ਚੌਥਾ ਵਿਅਕਤੀ ਫੜਿਆ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਬਿਸ਼ਨੋਈ ਕੇਸ ਦਾ ਮੁੱਖ ਸਾਜ਼ਿਸ਼ਕਾਰ ਹੈ ਅਤੇ ਉਸ ਨੂੰ ਦਿੱਲੀ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋਰਹਾਟ ਵਾਸੀ ਬਿਸ਼ਨੋਈ ਭੁਪਾਲ ’ਚ ਪੜ੍ਹਦਾ ਹੈ ਅਤੇ ਉਸ ਨੇ ਹੀ ਗਿਟਹੱਬ ’ਤੇ ‘ਬੁਲੀ ਬਾਈ’ ਐਪ ਬਣਾਇਆ ਸੀ ਅਤੇ ਟਵਿੱਟਰ ’ਤੇ ਉਸ ਦੀ ਦੇਖ-ਰੇਖ ਹੇਠ ‘ਬੁਲੀ ਬਾਈ’ ਚਲਾਇਆ ਜਾ ਰਿਹਾ ਸੀ। ਉਸ ਨੂੰ ਦਿੱਲੀ ਪੁਲੀਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਅਪਰੇਸ਼ਨਜ਼ (ਆਈਐੱਫਐੱਸਓ) ਇਕਾਈ ਨੇ ਗ੍ਰਿਫ਼ਤਾਰ ਕੀਤਾ ਹੈ। ਆਈਐੱਫਐੱਸਓ ਦੇ ਡੀਸੀਪੀ ਕੇ ਪੀ ਐੱਸ ਮਲਹੋਤਰਾ ਨੇ ਕਿਹਾ ਕਿ ਪੂਰੀ ਤਹਿਕੀਕਾਤ ਮਗਰੋਂ ਮੁਲਜ਼ਮ ਨੂੰ ਵੀਰਵਾਰ ਸਵੇਰੇ ਜੋਰਹਾਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਡੀਸੀਪੀ ਨੇ ਕਿਹਾ ਕਿ ਬਿਸ਼ਨੋਈ ਭੁਪਾਲ ਦੇ ਵੈਲੋਰ ਇੰਸਟੀਚਿਊਟ ਆਫ਼ ਟੈਕਨਾਲੋਜੀ ’ਚ ਬੀਟੈੱਕ ਦੂਜੇ ਵਰ੍ਹੇ ਦਾ ਵਿਦਿਆਰਥੀ ਹੈ। ਉਧਰ ਅਸਾਮ ਪੁਲੀਸ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਟੀਮ ਬੁੱਧਵਾਰ ਸਵੇਰੇ ਜੋਰਹਾਟ ਪੁੱਜੀ ਸੀ ਅਤੇ ਸ਼ਾਮ ਤੱਕ ਮੁਲਜ਼ਮ ਦੇ ਟਿਕਾਣੇ ਦਾ ਪਤਾ ਲਾ ਲਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਫੜਨ ਦਾ ਅਪਰੇਸ਼ਨ ਕਰੀਬ 12 ਘੰਟਿਆਂ ’ਚ ਮੁਕੰਮਲ ਕਰ ਲਿਆ ਗਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਰਾ ਮੁਖੀ ਨੂੰ ਪੰਜਾਬ ਦੀ ਅਦਾਲਤ ’ਚ ਪੇਸ਼ ਕਰਨਾ ਅਸੁਰੱਖਿਅਤ: ਹਾਈ ਕੋਰਟ
Next articleਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਖਾਮੀ ਬਾਰੇ ਪਟੀਸ਼ਨ ’ਤੇ ਸੁਣਵਾਈ ਅੱਜ