(ਸਮਾਜ ਵੀਕਲੀ)
ਚੜਦੀ ਜਵਾਨੀ ਵਾਲਾ ਕਿੱਸਾ ਯਾਦ ਆ ਗਿਆ।
ਬੁੱਲੀਆਂ ਤੇ ਹਾਸਾ ਇਕ ਵਾਰ ਮੁਸਕਾ ਗਿਆ।
ਨੀ ਦਿਲ ਘਬਰਾ ਗਿਆ ।
ਹਏ ਵੇ ਚੜਦੀ ਜਵਾਨੀ……….
ਸਾਰਾ ਦਿਨ ਇਸੇ ਅਧੇੜ ਬੁਨਣ ਵਿਚ ਲੰਘਿਆ।
ਰਾਤਾਂ ਦੀਆਂ ਨੀਂਦਰਾਂ ਨੂੰ ਸੂਲੀ ਉੱਤੇ ਟੰਗਿਆ।
ਜ਼ਿੰਦਗੀ ਦੇ ਹੁਸੀਨ ਪਲ ਕਿਦਾਂ ਮੈਂ ਗੁਆ ਗਿਆ।
ਨੀ ਦਿਲ ਘਬਰਾ ਗਿਆ ।
ਹਏ ਵੇ ਚੜਦੀ ਜਵਾਨੀ……….
ਫ਼ਿਕਰ ਨਾ ਫਾਕਾ ਹੁੰਦਾ ਯਾਰ ਮਸਤ ਮਲੰਗ ਸੀ।
ਚੜਦੀ ਜਵਾਨੀ ਵਾਲਾ ਚੜਿਆ ਜੁ ਰੰਗ ਸੀ।
ਬੜੀ ਛੇਤੀ ਸਫ਼ਰ ਓਹ ਸੀ ਆਪਣਾ ਮੁਕਾ ਗਿਆ।
ਨੀ ਦਿਲ ਘਬਰਾ ਗਿਆ ।
ਹਏ ਵੇ ਚੜਦੀ ਜਵਾਨੀ……….
ਨਰਿੰਦਰ ਲੜੋਈ ਫਿਰ ਦਸ ਉਹ ਕਿਧਰ ਗਿਆ।
ਮੁਠੀ ਵਿਚੋਂ ਰੇਤ ਤਰ੍ਹਾਂ ਵਕ਼ਤ ਜੁ ਗੁਜ਼ਰ ਗਿਆ।
ਦਿਲ ਵਾਲ਼ੀ ਗੱਲ ਦੀ ਬਸ ਕਬਰ ਬਣਾ ਗਿਆ।
ਨੀ ਦਿਲ ਘਬਰਾ ਗਿਆ ।
ਹਏ ਵੇ ਚੜਦੀ ਜਵਾਨੀ……….
ਗੀਤਕਾਰ-ਨਰਿੰਦਰ ਲੜੋਈ ਵਾਲਾ