ਬਠਿੰਡਾ, (ਰਮੇਸ਼ਵਰ ਸਿੰਘ) ਅੱਜ ਇੱਥੇ ਆਰੀਆ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਬਠਿੰਡਾ ਦੇ ਵਿਹੜੇ ਵਿਚ ਬੁਢਲਾਡਾ ਵੈੱਲਫੇਅਰ ਕਲੱਬ ਬਠਿੰਡਾ ਵੱਲੋਂ ਫੁੱਲਾਂ ਅਤੇ ਗੁਲਾਲ ਨਾਲ ਹੋਲੀ ਮਨਾਈ ਗਈ।
ਇਸ ਮੌਕੇ ਕਲੱਬ ਦੇ ਸਰਪ੍ਰਸਤ ਕ੍ਰਿਸ਼ਨ ਗੋਇਲ,ਪ੍ਰਧਾਨ ਭੂਸ਼ਨ ਸ਼ਰਮਾ ਤੇ ਸਕੱਤਰ ਸੁਰੇਸ਼ ਗੋਇਲ ਵੱਲੋਂ ਸਾਰੇ ਕਲੱਬ ਮੈਂਬਰਾਂ ਨੂੰ ਜੀਓ ਆਇਆ ਨੂੰ ਕਿਹਾ ਗਿਆ। ਇਸ ਮੌਕੇ ਕਲੱਬ ਮੈਂਬਰ ਸ਼੍ਰੀ ਨੀਲ ਗਰਗ ਜੀ, ਚੇਅਰਮੈਨ ਸਮਾਲ ਸਕੇਲ ਇੰਡਸਟਰੀ ਪੰਜਾਬ, ਸ੍ਰੀ ਅਸ਼ਵਨੀ ਮੌਂਗਾ ਜੀ ਪ੍ਰਧਾਨ ਆਰੀਆ ਸਮਾਜ ਤੇ ਭਾਰਤ ਵਿਕਾਸ ਪ੍ਰੀਸ਼ਦ ਬਠਿੰਡਾ ਨੇ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਮਿਲ ਕੇ ਇੱਕ ਦੂਜੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਪ੍ਰਧਾਨ ਭੂਸ਼ਨ ਸ਼ਰਮਾ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਅਹੁਦੇਦਾਰਾਂ ਨੂੰ ਗੁਲਾਲ ਨਾਲ ਤਿਲਕ ਲਗਾਇਆ ਗਿਆ। ਇਸ ਮੌਕੇ ਤੇ ਗੀਤ ਸੰਗੀਤ ਦਾ ਪ੍ਰੋਗਰਾਮ ਵੀ ਕੀਤਾ ਗਿਆ। ਜਿਸ ਵਿੱਚ ਕੇਸ਼ੋ ਰਾਮ,ਸੁਰੇਸ਼ ਗੋਇਲ ਤੇ ਜਸਪਾਲ ਜੱਸੀ ਨੇ ਗੀਤ ਸੁਣਾਏ। ਇਸ ਮੌਕੇ ‘ਤੇ ਵਾਇਸ ਪ੍ਰਧਾਨ ਜਗਨ ਨਾਥ ਸਿੰਗਲਾ, ਕੈਸ਼ੀਅਰ ਸੁਰਿੰਦਰ ਸਿੰਗਲਾ,ਸੰਜੀਵ ਕੁਮਾਰ, ਮੁਕੰਦ ਜੀ, ਭੋਲਾ ਜੀ, ਬ੍ਰਿਜ ਜੀ, ਬੈਜ ਨਾਥ, ਡਾਕਟਰ ਗਿਰਧਾਰੀ ਲਾਲ ਗਰਗ, ਸੁਰੇਸ਼ ਜੀ, ਹਰਚਰਨ ਸਿੰਘ,ਅਸ਼ੋਕ ਕੁਮਾਰ ਜੀ,ਅਸ਼ਵਨੀ ਸ਼ਰਮਾ, ਪ੍ਰੇਮ ਜੀ, ਕੁਲਦੀਪ ਸਿੰਗਲਾ ਤੇ ਹੋਰ ਕਲੱਬ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly