ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਪੰਜਾਬ ਦੇ ਦੁਆਬਾ ਖੇਤਰ ਨੂੰ ਮਾਣ ਹੈ ਕਿ ਇਸ ਖੇਤਰ ਵਿੱਚ ਬਹੁਤ ਸਾਰੀਆਂ ਪੰਜਾਬੀ ਸੰਗੀਤ ਦੀਆਂ ਨਵੀਆਂ ਨਵੀਆਂ ਸੁਰਾਂ ਨਵੀਆਂ ਨਵੀਆਂ ਕਲਮਾਂ ਖੂਬਸੂਰਤ ਫਿਜ਼ਾਵਾਂ ਵਿੱਚ ਨਿੱਤ ਦਿਨ ਉਭਰਕੇ ਸਾਹਮਣੇ ਆ ਰਹੀਆਂ ਹਨ। ਜਿਨਾਂ ਨੇ ਸਮੇਂ ਸਮੇਂ ਕਾਫੀ ਪ੍ਰਸਿੱਧੀ ਅਤੇ ਮਕਬੂਲੀਅਤ ਖੱਟੀ ਹੈ । ਇਸ ਕੜੀ ਅਧੀਨ ਹੀ ਇੱਕ ਬਿਲਕੁਲ ਨਵਾਂ ਨਕੋਰ ਛੋਟੀ ਉਮਰ ਤੋਂ ਹੀ ਗਾਇਕੀ ਦੇ ਗੀਤਕਾਰੀ ਦਾ ਸ਼ੌਂਕ ਰੱਖਣ ਵਾਲਾ ਗਾਇਕ ਹਰਮਨ ਪ੍ਰੀਤ ਸਰੋਤਿਆਂ ਦੀ ਕਚਹਿਰੀ ਵਿੱਚ ਆਪਣੇ ਨਵੇਂ ਸਿੰਗਲ ਟਰੈਕ ਨਾਲ ਹਾਜਰ ਹੋਇਆ ਹੈ । ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੱਛਰੀਵਾਲ ਦਾ ਇਹ ਛੋਟੀ ਉਮਰ ਦੇ ਪੰਜਾਬੀ ਕਲਾਕਾਰ ਹਰਮਨ ਪ੍ਰੀਤ ਨੇ ਦੱਸਿਆ ਕਿ ਉਸਦਾ ਨਵਾਂ ਸਿੰਗਲ ਟਰੈਕ “ਤੇਰੇ ਨਾਲ” ਯੂ ਟਿਊਬ ਤੇ ਰਿਲੀਜ਼ ਕਰ ਦਿੱਤਾ ਗਿਆ ਹੈ । ਜਿਸ ਦਾ ਸੰਗੀਤ ਰਘੂਵੀਰ ਕਨੇਡਾ ਵਲੋਂ ਤਿਆਰ ਕੀਤਾ ਗਿਆ ਹੈ। ਗਾਇਕ ਹਰਮਨ ਪ੍ਰੀਤ ਨੇ ਦੱਸਿਆ ਕਿ ਉਸ ਦੇ ਪਿਤਾ ਵਰਿੰਦਰ ਸਿੰਘ ਉਰਫ ਪ੍ਰੀਤ ਜੰਡੂ ਜੋ ਕਿ ਪੰਜਾਬੀ ਗੀਤਕਾਰੀ ਵਿੱਚ ਇੱਕ ਸਥਾਪਤ ਨਾਮ ਹੈ, ਦਾ ਬਹੁਤ ਅਸ਼ੀਰਵਾਦ ਅਤੇ ਪ੍ਰੇਰਨਾ ਨਾਲ ਉਹ ਇਸ ਕਾਮਯਾਬੀ ਦੀ ਮੰਜ਼ਿਲ ਵੱਲ ਤੁਰਿਆ ਹੈ। ਹਰਮਨ ਪ੍ਰੀਤ ਜਿਥੇ ਗਾਇਕੀ ਵਿੱਚ ਆਪਣੀ ਲੋਕਪ੍ਰੀਅਤਾ ਖੱਟਣ ਲਈ ਹੰਭਲਾ ਮਾਰ ਰਿਹਾ ਹੈ, ਉਥੇ ਹੀ ਉਹ ਫਾਰਮੇਸੀ ਦਾ ਇੱਕ ਲਾਇਕ ਸਟੂਡੈਂਟ ਵੀ ਹੈ, ਜੋ ਉਸਦੀ ਗਾਇਕੀ ਖੇਤਰ ਵਿੱਚ ਚੰਗੀ ਕਾਬਲੀਅਤ ਦੀ ਨਿਸ਼ਾਨੀ ਹੈ। ਉਸ ਵੱਲੋਂ ਇਸ ਟਰੈਕ ਨੂੰ ਯੂ ਟਿਊਬ ਤੇ ਰਿਲੀਜ਼ ਕਰਨ ਉਪਰੰਤ ਸਭ ਸਰੋਤਿਆਂ ਨੂੰ ਕਿਹਾ ਗਿਆ ਹੈ ਕਿ ਉਸਦੇ ਇਸ ਨਵੇਂ ਟਰੈਕ ਨੂੰ ਸਰੋਤੇ ਜਰੂਰ ਪਿਆਰ ਤੇ ਮੁਹੱਬਤ ਦੇ ਕੇ ਉਸਦਾ ਹੌਸਲਾ ਅਫ਼ਜ਼ਾਈ ਕਰਨ ਤਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਗਾਇਕੀ ਅਤੇ ਨਵੇਂ ਨਵੇਂ ਗੀਤਾਂ ਰਾਹੀਂ ਸਭ ਦੇ ਰੂਬਰੂ ਹੋ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly