HOME ਪੰਜਾਬ ਦੇ ਬੋਧੀ ਉਪਾਸਕ ਵੱਡੀ ਗਿਣਤੀ ‘ਚ ਦਿੱਲੀ ਵਿਖੇ ਪਹੁੰਚੇ

ਪੰਜਾਬ ਦੇ ਬੋਧੀ ਉਪਾਸਕ ਵੱਡੀ ਗਿਣਤੀ ‘ਚ ਦਿੱਲੀ ਵਿਖੇ ਪਹੁੰਚੇ

5

ਸਮਾਜ ਵੀਕਲੀ ਯੂ ਕੇ

ਜਲੰਧਰ, 26 ਅਕਤੂਬਰ (ਪਰਮਜੀਤ ਜੱਸਲ)- ਪੰਜਾਬ ਦੇ ਬੋਧੀ ਉਪਾਸਕ ਬੋਧ ਗਯਾ ਮੁਕਤੀ ਅੰਦੋਲਨ ਤਹਿਤ ਮਿਸ਼ਾਲ ਯਾਤਰਾ ਲਈ ਦੁਆਰਕਾ ਸੈਕਟਰ ਵਨ, ਦਸ਼ਰਥ ਮੈਟਰੋ ਸਟੇਸ਼ਨ ਦਿੱਲੀ ਦੇ ਗੌਤਮ ਬੁੱਧਾ ਪਾਰਕ, ‘ਚ ਸ੍ਰੀ ਚੰਚਲ ਬੌਧ ਅਤੇ ਸ੍ਰੀ ਮੁੰਨਾ ਲਾਲ ਬੌਧ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ। ਮਿਸ਼ਾਲ ਯਾਤਰਾ ਦਿੱਲੀ ‘ਚ ਰਣਜੀਤ ਬੌਧ, ਸੋਨੇ ਲਾਲ, ਲਵ ਗੌਤਮ, ਬਲਕੀਤ, ਬਿਪਨ ਬੌਧ, ਸੁਰਿੰਦਰ ਬੌਧ, ਬੱਲੂ ਬੌਧ, ਅਸ਼ੋਕ ਕੁਮਾਰ ਬੌਧ ਅਤੇ ਹੋਰ ਬਹੁਗਿਣਤੀ ‘ਚ ਉਪਾਸਕ ਸ਼ਾਮਿਲ ਹੋਏ। ਇਹਨਾਂ ਉਪਾਸਕਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਬੌਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਬੌਧ ਗਯਾ ਮਹਾਂਬੁੱਧ ਮਹਾਂਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਇਸ ‘ਚ ਖਾਸ ਗੱਲ ਇਹ ਵੀ ਸੀ ਕਿ “ਦਸਤਖ਼ਤ ਮੁਹਿੰਮ” ‘ਚ ਪੰਜਾਬ ਦੇ ਬੋਧੀਆਂ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਹ ਲਿਸਟ ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਜੀ ਨੂੰ ਸੌਂਪੀ ਹੈ।

ਸ੍ਰੀ ਆਕਾਸ਼ ਲਾਮਾ ਜੀ 5 ਲੱਖ ਤੋਂ ਵੱਧ ਦਸਤਖ਼ਤਾਂ ਵਾਲੀ ਲਿਸਟ ਜਲਦ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਦੇਣਗੇ ਤਾਂ ਜੋ ਬੌਧ ਗਯਾ ਮੰਦਰ ਐਕਟ 1949 ਰੱਦ ਕੀਤਾ ਜਾਵੇ। ਬੌਧ ਗਯਾ ਮਹਾਂਬੁੱਧ ਮਹਾਂਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਦਿੱਤਾ ਜਾਵੇ। ਸ੍ਰੀ ਆਕਾਸ਼ ਲਾਮਾ ਜੀ ਨੇ ਇਸ ਮੌਕੇ ‘ਤੇ ਕਿਹਾ ਕਿ ਬੌਧ ਗਯਾ ਮੁਕਤੀ ਅੰਦੋਲਨ ਮਸ਼ਾਲ ਯਾਤਰਾ ਸ਼ਾਂਤਮਈ ਢੰਗ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਬੋਧੀਆਂ ਦੀਆਂ ਉਪਰੋਤਕ ਦੋਨੇ ਮੰਗਾਂ ਸਰਕਾਰ ਵੱਲੋਂ ਨਹੀਂ ਮੰਨੀਆਂ ਜਾਂਦੀਆਂ। ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ 19 ਨਵੰਬਰ 2025 ਨੂੰ ਬੌਧ ਗਯਾ ਦੀ ਧਰਤੀ ‘ਤੇ “ਚੀਵਰਦਾਨ ਸਮਾਰੋਹ” ਕੀਤਾ ਜਾ ਰਿਹਾ ਹੈ।

Previous articleਅੰਬੇਡਕਰ ਭਵਨ ਜਲੰਧਰ ਵਿਖੇ ਲੱਗਾ ਮੁਫਤ ਅੱਖਾਂ ਦਾ ਚੈੱਕਅਪ ਅਤੇ ਸਕਰੀਨਿੰਗ ਕੈਂਪ
Next articleअंबेडकर भवन जालंधर में निःशुल्क नेत्र जांच एवं स्क्रीनिंग शिविर का आयोजन