ਸਮਾਜ ਵੀਕਲੀ ਯੂ ਕੇ
ਜਲੰਧਰ : ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ 27 ਅਕਤੂਬਰ, 1951 ਨੂੰ ਜਲੰਧਰ ਵਿਖੇ ਪਧਾਰੇ ਸਨ ਅਤੇ ਉਨ੍ਹਾਂ ਨੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਉੱਘੇ ਅੰਬੇਡਕਰਵਾਦੀ ਅਤੇ ਭੀਮ ਪਤ੍ਰਿਕਾ ਦੇ ਮੁੱਖ ਸੰਪਾਦਕ ਮਰਹੂਮ ਸ਼੍ਰੀ ਲਾਹੌਰੀ ਰਾਮ ਬਾਲੀ ਨੇ ਆਪਣੇ ਸਾਥੀ ਸੇਠ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਇੱਕ-ਇੱਕ ਰੁਪਇਆ ਇਕੱਠਾ ਕਰਕੇ ਤਕਰੀਬਨ ਸਾਢੇ ਛੇ ਕਨਾਲ ਬਾਬਾ ਸਾਹਿਬ ਦੀ ਚਰਨ ਛੋਹ-ਪ੍ਰਾਪਤ ਭੂਮੀ 1963 ਵਿੱਚ ਖਰੀਦ ਕੇ ‘ਅੰਬੇਡਕਰ ਭਵਨ ਟਰੱਸਟ’ ਦੇ ਨਾਮ ‘ਤੇ ਉਸ ਦਾ ਟਰੱਸਟ ਸਥਾਪਿਤ ਕਰ ਦਿੱਤਾ ਅਤੇ ਫਿਰ ਉਸ ਇਤਿਹਾਸਿਕ ਸਥਾਨ ਤੇ ਇੱਕ ਆਲੀਸ਼ਾਨ ਅੰਬੇਡਕਰ ਭਵਨ ਉਸਾਰ ਕੇ ਬਾਬਾ ਸਾਹਿਬ ਦੀ ਵਿਰਾਸਤ ਸਥਾਪਤ ਕਰ ਦਿੱਤੀ।
ਭਾਰਦਵਾਜ ਨੇ ਕਿਹਾ ਕਿ ਅੰਬੇਡਕਰ ਭਵਨ ਟਰੱਸਟ (ਰਜਿ.) ਵੱਲੋਂ ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ’27 ਅਕਤੂਬਰ, 1951- ਬਾਬਾ ਸਾਹਿਬ ਦੇ ਆਗਮਨ ਦਿਵਸ’ ਨੂੰ ਸਮਰਪਿਤ ਨੈਸ਼ਨਲ ਆਈ ਕੇਅਰ ਹਸਪਤਾਲ ਜਲੰਧਰ ਦੁਆਰਾ ਅੱਜ 26 ਅਕਤੂਬਰ ਨੂੰ ਅੱਖਾਂ ਦਾ ਮੁਫਤ ਚੈੱਕਅਪ ਅਤੇ ਸਕਰੀਨਿੰਗ ਕੈਂਪ ਲਗਾਇਆ ਗਿਆ। ਭਾਰਦਵਾਜ ਨੇ ਅੱਗੇ ਕਿਹਾ ਕਿ ਡਾ. ਪੀਯੂਸ਼ ਸੂਦ ਦੀ ਅਗਵਾਈ ਵਿੱਚ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 185 ਵਿਅਕਤੀਆਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਅਤੇ 48 ਵਿਅਕਤੀਆਂ ਦੀਆਂ ਅੱਖਾਂ ਵਿੱਚ ਲੇਂਜ਼ ਪੌਣੇ ਤੈਅ ਕੀਤੇ ਗਏ। ਨੈਸ਼ਨਲ ਆਈ ਕੇਅਰ ਹਸਪਤਾਲ, ਕਪੂਰਥਲਾ ਰੋਡ ਜਲੰਧਰ ਵਿਖੇ ਆਪਰੇਸ਼ਨ ਕੀਤੇ ਜਾਣਗੇ, ਅੱਖਾਂ ਦੇ ਲੈਂਜ਼ ਆਧੁਨਿਕ ਤਕਨੀਕ ਨਾਲ ਪਾਏ ਜਾਣਗੇ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ ਕਿ ਬੀਬੀ ਮਹਿੰਦੋ ਰੱਤੂ ਸੁਪਤਨੀ ਮਰਹੂਮ ਰਾਮ ਪ੍ਰਕਾਸ਼ ਰੱਤੂ ਨੇ ਆਪਣੇ ਰੱਤੂ ਪਰਿਵਾਰ ਵੱਲੋਂ ਅੱਖਾਂ ਦਾ ਕੈਂਪ ਲਗਾਉਣ ਲਈ ਭਰਪੂਰ ਸਹਿਯੋਗ ਦਿੱਤਾ। ਅੰਬੇਡਕਰ ਭਵਨ ਟਰੱਸਟ ਵੱਲੋਂ ਬੀਬੀ ਮਹਿੰਦੋ ਰੱਤੂ, ਡਾ. ਅਮਨਪ੍ਰੀਤ ਸਿੰਘ, ਵਰਿੰਦਰ ਜੀ ਅਤੇ ਮੈਡਮ ਪ੍ਰੀਤੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਸੋਹਨ ਲਾਲ ਜੀ, ਜਨਰਲ ਸਕੱਤਰ ਡਾ. ਜੀ. ਸੀ. ਕੌਲ, ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ, ਟਰੱਸਟੀ ਹਰਮੇਸ਼ ਜੱਸਲ, ਚਰਨ ਦਾਸ ਸੰਧੂ, ਡਾ. ਮਹਿੰਦਰ ਸੰਧੂ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਦੇ ਮੀਤ ਪ੍ਰਧਾਨ ਪ੍ਰੋਫੈਸਰ ਬਲਬੀਰ, ਸਾਬਕਾ ਰਾਜਦੂਤ ਰਮੇਸ਼ ਚੰਦਰ, ਹਰੀ ਸਿੰਘ ਥਿੰਦ, ਪ੍ਰੋਫੈਸਰ ਅਰਿੰਦਰ ਸਿੰਘ, ਡਾ. ਸਤ ਪਾਲ, ਤਿਲਕ ਰਾਜ, ਨਿਰਮਲ ਬਿਨਜੀ, ਐਡਵੋਕੇਟ ਕੁਲਦੀਪ ਭੱਟੀ, ਪ੍ਰਧਾਨ ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਯੂਨਿਟ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.)
ਮੈਡੀਕਲ ਕੈਂਪ ਦੀਆਂ ਕੁਝ ਝਲਕੀਆਂ।





