HOME ਬੁੱਧ ਵਿਹਾਰ ਸੋਫੀ ਪਿੰਡ ‘ਚ ਸੰਵਿਧਾਨ ਦਿਵਸ ‘ਤੇ ਸੋਹਨ ਲਾਲ ਸਾਂਪਲਾ ਜਰਮਨੀ...

ਬੁੱਧ ਵਿਹਾਰ ਸੋਫੀ ਪਿੰਡ ‘ਚ ਸੰਵਿਧਾਨ ਦਿਵਸ ‘ਤੇ ਸੋਹਨ ਲਾਲ ਸਾਂਪਲਾ ਜਰਮਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ

1

ਜਲੰਧਰ  (ਸਮਾਜ ਵੀਕਲੀ)  (ਪਰਮਜੀਤ ਜੱਸਲ)-ਅੱਜ ਬੁੱਧ ਵਿਹਾਰ ਸੋਫੀ ਪਿੰਡ ਵਿੱਚ ਸੰਵਿਧਾਨ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸ੍ਰੀ ਸੋਹਨ ਲਾਲ ਸਾਂਪਲਾ ਜੀ, ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਯੂਰਪ ਜਰਮਨੀ ਸਨ। ਵਿਸ਼ੇਸ਼ ਮਹਿਮਾਨ ਸ੍ਰੀਮਤੀ ਕਿਰਨ ਸਾਂਪਲਾ ਅਤੇ ਸ਼੍ਰੀਮਤੀ ਬਿੰਦਰ ਸਾਂਪਲਾ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਸ਼੍ਰੀ ਸੋਹਣ ਲਾਲ ਸਾਂਪਲਾ ਜੀ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਵਿਸ਼ਵ ਦੇ ਸੰਵਿਧਾਨਾਂ ਨਾਲੋਂ ਤੋਂ ਲੰਬਾ ਅਤੇ ਵਧੀਆ ਸਾਬਿਤ ਹੋਇਆ ਹੈ। ਜਿਸ ‘ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਇਸ ਦਾ ਸਿਹਰਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਿਰ ਬੱਝਦਾ ਹੈ, ਜਿਨਾਂ ਦੀ ਅਣਥੱਕ ਮਿਹਨਤ ਰੰਗ ਲਿਆਈ ਹੈ। ਬੁੱਧ ਵਿਹਾਰ ਟਰੱਸਟ ਦੇ ਜਨਰਲ ਸਕੱਤਰ ਸ੍ਰੀ ਹਰਭਜਨ ਸਾਂਪਲਾ ਜੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਸਮਾਨਤਾ, ਸੁਤੰਤਰਤਾ ,ਭਾਈਚਾਰਾ ਅਤੇ ਨਿਆ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਹੋਰ ਮਜਬੂਤ ਹੋਈ ਹੈ। ਇਸ ਉਪਰੰਤ ਬੁੱਧ ਵੰਦਨਾ, ਪੰਚਸ਼ੀਲ ਕੀਤੀ ਗਈ। ਬੁੱਧ ਵਿਹਾਰ ਟਰੱਸਟ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ ਅਤੇ ਸ੍ਰੀ ਸੋਹਨ ਲਾਲ ਸਾਂਪਲਾ ਜੀ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਅਤੇ ਤਥਾਗਤ ਬੁੱਧ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਕੀਤੇ ਸਮਾਜਿਕ ਕੰਮਾਂ ਨੂੰ ਮੁੱਖ ਰੱਖਦਿਆਂ ਪੰਚਸ਼ੀਲ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਸ਼੍ਰੀਮਤੀ ਕਿਰਨ ਸਾਂਪਲਾ ਅਤੇ ਸ੍ਰੀਮਤੀ ਬਿੰਦਰ ਸਾਂਪਲਾ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ। ਸਟੇਜ ਦੀ ਭੂਮਿਕਾ ਚਮਨ ਸਾਂਪਲਾ ਜੀ ਵੱਲੋਂ ਬਾਖੂਬੀ ਨਿਭਾਈ ਗਈ। ਵਿਦਿਆਰਥੀਆਂ ਵੱਲੋਂ ਵੀ ਸੰਵਿਧਾਨ ਦਿਵਸ ਸਬੰਧੀ ਕਵਿਤਾਵਾਂ, ਗੀਤ, ਲੇਖ ਪੜ੍ਹੇ ਗਏ। ਵਧੀਆ ਕਾਰਜਗੁਜ਼ਾਰੀ ਵਾਲਿਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਸਮਾਗਮ ਵਿੱਚ ਬਹੁਤ ਸਾਰੇ ਬੋਧੀ ਉਪਾਸਕਾਂ ਅਤੇ ਉਪਾਸਕਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਸਰਕਾਰ ਦੀ ਨਲਾਇਕੀ ਕਰਕੇ ਹੋਈ ਸਮਰਾਲੇ ਬੇਅਦਬੀ: ਭਾਈ ਗੁਰਪ੍ਰੀਤ ਸਿੰਘ*
Next articleਧਿਆਨ ਆਸ਼ਾਵਾਦ ਤੇ ਮਾਨਸਿਕ ਮਜ਼ਬੂਤੀ ਨੂੰ ਕਿਵੇਂ ਉਤਸ਼ਾਹਿਤ ਕਰਦਾ ਹੈ ‌?