HOME “ਪੰਜਾਬ ਦਾ ਬੋਧੀ ਇਤਿਹਾਸ” ਪੁਸਤਕ ਰਿਲੀਜ਼

“ਪੰਜਾਬ ਦਾ ਬੋਧੀ ਇਤਿਹਾਸ” ਪੁਸਤਕ ਰਿਲੀਜ਼

4

ਜਲੰਧਰ (‌‌ਸਮਾਜ ਵੀਕਲੀ ਯੂ ਕੇ)– ਸ੍ਰੀ ਹਰਮੇਸ਼ ਜੱਸਲ ਦੁਆਰਾ ਲਿਖਤ ਖੋਜ ਭਰਪੂਰ ਪੁਸਤਕ “ਪੰਜਾਬ ਦਾ ਬੋਧੀ ਇਤਿਹਾਸ” 28 ਦਸੰਬਰ 2025 ਨੂੰ ਰਮਾਬਾਈ ਅੰਬੇਡਕਰ ਯਾਦਗਾਰ ਹਾਲ, ਅੰਬੇਡਕਰ ਭਵਨ ਜਲੰਧਰ, ਚ ਹੋਏ ਇਕ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਡਾ. ਸੁਰਿੰਦਰ ਅਜਨਾਤ ਨੇ ਰਿਲੀਜ਼ ਕੀਤੀ, ਇਸ ਮੌਕੇ ਉਨ੍ਹਾਂ ਨਾਲ ਬੋਧੀ ਭਿਖਸ਼ੂ ਚੰਦਰ ਕੀਰਤੀ, ਡਾ. ਜੀ. ਸੀ.ਕੌਲ, ਪ੍ਰੋ. ਸੋਹਣ ਲਾਲ ਡੀ.ਪੀ.ਆਈ, ਕਾਲਜਾਂ ਰਿਟਾ. ਅਤੇ ਲੇਖਕ ਹਾਜ਼ਰ ਸਨ।

ਸਮਾਰੋਹ ਦੀ ਸ਼ੁਰੂਆਤ ਭੰਤੇ ਚੰਦਰ ਕੀਰਤੀ ਜੀ ਨੇ ਤ੍ਰੀਸ਼ਰਣ ਤੇ ਪੰਚਸ਼ੀਲ ਨਾਲ ਕਰਵਾਈ। ਡਾ. ਸੁਰਿੰਦਰ ਅਜਨਾਤ ਨੇ ਪੁਸਤਕ ਦੀ ਵਿਲੱਖਣਤਾ ਉੱਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਪੁਸਤਕ ਸੱਭ ਨੂੰ ਪੜ੍ਹਣੀ ਚਾਹੀਦੀ ਹੈ। ਇਸ ਖੋਜ ਭਰਪੂਰ ਪੁਸਤਕ ਚ ਲੇਖਕ ਨੇ ਸੱਭ ਕੁਝ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਡਾ. ਜੀ.ਸੀ. ਕੌਲ ਨੇ ਇਸ ਪੁਸਤਕ ਉਪਰ ਪੇਪਰ ਪੜ੍ਹਦਿਆਂ ਕਿਹਾ ਕਿ ਸ੍ਰੀ ਹਰਮੇਸ਼ ਜੱਸਲ ਨੇ ਕਈ ਦਹਾਕਿਆਂ ਦੀ ਖੋਜ ਤੋਂ ਬਾਅਦ ਤਿਆਰ ਕੀਤੀ ਇਸ ਪੁਸਤਕ ਚ ਬੁੱਧ ਧਰਮ ਦੇ ਇਤਿਹਾਸ ਨੂੰ ਵਿਸਥਾਰ ਪੂਰਵਕ ਵਰਨਣ ਕਰਕੇ ਭਵਿੱਖ ਦੇ ਖੋਜੀਆਂ ਦਾ ਕੰਮ ਆਸਾਨ ਕਰ ਦਿੱਤਾ ਹੈ। ਇਸ ਪੁਸਤਕ ਦੇ ਦੋ ਭਾਗ ਹਨ — ਪਹਿਲੇ ਭਾਗ ਵਿਚ ਬੁੱਧ ਤੋਂ ਲੈ ਕੇ ਮਹਾਰਾਜਾ ਹਰਸ਼ ਵਰਧਨ ਤੱਕ 1200 ਸਾਲ ਦਾ ਇਤਿਹਾਸ ਹੈ, ਜਦਕਿ ਦੂਜੇ ਭਾਗ ਵਿਚ ਪੰਜਾਬ ਵਿਚ ਹੋਈਆਂ ਖੁਦਾਈਆਂ ਚੋਂ ਮਿਲੇ ਬੋਧੀ ਅਵਸ਼ੇਸ਼ਾਂ ਦਾ ਵਿਸਥਾਰ ਪੂਰਵਕ ਵਰਨਣ ਹੈ। ਡਾ. ਰਾਹੁਲ ਜੱਸੀ ਨੇ ਇਤਿਹਾਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਲੇਖਕ ਐਸ. ਐਲ ਵਿਰਦੀ ਨੇ ਪੁਸਤਕ ਉੱਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਕਾਲਜਾਂ ਵਿੱਚ ਜੋ ਉਲਟਾ ਸਿੱਧਾ ਪੜਾਇਆ ਜਾਂਦਾ ਹੈ ਇਹ ਪੁਸਤਕ ਉਸਨੂੰ ਇਕ ਚੈਲੰਜ ਹੈ। ਪ੍ਰੋ. ਸੋਹਣ ਲਾਲ ਨੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਆਸ ਹੈ ਕਿ ਇਹ ਪੁਸਤਕ ਪੰਜਾਬ ਦੀ ਬੋਧੀ ਲਹਿਰ ਨੂੰ ਗਤੀ ਪ੍ਰਦਾਨ ਕਰੇਗੀ। ਮੰਚ ਦਾ ਸੰਚਾਲਨ ਸ੍ਰੀ ਚਰਨ ਦਾਸ ਸੰਧੂ ਨੇ ਬਾਖੂਬੀ ਕੀਤਾ।

ਇਸ ਸਮਾਗਮ ਚ ਹੋਰ ਬਹੁਤ ਸਾਰੇ ਪ੍ਰਮੁੱਖ ਵਿਅੱਕਤੀ ਹਾਜ਼ਰ ਸਨ — ਡਾ. ਰਾਹੁਲ ਜੱਸੀ, ਡਾ. ਐਸ.ਐਲ. ਵਿਰਦੀ, ਸ੍ਰੀ ਸੋਹਣ ਲਾਲ ਸਾਂਪਲਾ, ਐਡਵੋਕੇਟ ਹਰਭਜਨ ਸਾਂਪਲਾ, ਸ੍ਰੀ ਹਰਦਿਆਲ ਬੰਗੜ ਬੂਟਾਂ ਮੰਡੀ, ਸ੍ਰੀ ਪਰਮਜੀਤ ਮਹੇ ਬੂਟਾਂ ਮੰਡੀ, ਸ੍ਰੀ ਪ੍ਰਦੀਪ ਰਾਜਾ, ਸ੍ਰੀ ਚਿਰੰਜੀ ਲਾਲ ਕੰਗਣੀਵਾਲ, ਡਾ. ਹਰਦੀਪ ਸਿੰਘ ਸਿੱਧੂ, ਸ੍ਰੀ ਪਰਸ਼ੋਤਮ ਸਰੋਏ, ਸ੍ਰੀ ਮੁਹਿੰਦਰ ਰਾਮ ਫੁਗਲਾਣਾ, ਸ੍ਰੀ ਮੁਖਤਿਆਰ ਸਿੰਘ ਸਿਵਾਨ, ਸ੍ਰੀ ਰਾਮ ਸਿੰਘ ਤੇਜ਼ੀ, ਸ੍ਰੀ ਲਖਵਿੰਦਰ ਸਿੰਘ ਤੇਜ਼ੀ, ਸ੍ਰੀ ਚਰਨਜੀਤ ਸਿੰਘ ਮੱਟੂ, ਸ੍ਰੀ ਬਲਵੀਰ ਚੰਦ ਕੱਜਲਾ, ਸ੍ਰੀ ਅਮਰਜੀਤ ਕੱਜਲਾ, ਸ੍ਰੀ ਪਰਮਜੀਤ ਜੱਸਲ, ਸ੍ਰੀ ਲੇਖ ਰਾਜ ਜੱਸਲ, ਸ੍ਰੀ ਪਰਮਦਾਸ ਹੀਰ, ਸ੍ਰੀ ਰੇਸ਼ਮ ਮਹੇ, ਪ੍ਰੋ. ਅਰਿੰਦਰ ਸਿੰਘ, ਸ੍ਰੀ ਬਲਵਿੰਦਰ ਪੁਆਰ, ਸ੍ਰੀ ਨਰੇਸ਼ ਜੱਸਲ, ਸ੍ਰੀ ਇੰਨਕਲਾਬ ਬੁੱਧਿਸਟ, ਸ੍ਰੀ ਰਾਜੇਸ਼ ਵਿਰਦੀ, ਸ੍ਰੀ ਬਲਦੇਵ ਰਾਜ ਭਾਰਦਵਾਜ, ਸ੍ਰੀ ਮੁਹਿੰਦਰ ਸੰਧੂ, ਬੋਧੀ ਭਿਖੂਨੀ ਸੰਘ ਮਿੱਤ੍ਰਾਂ (ਗੁਜਰਾਤ)।

Previous article“ਅਸੀਂ ਭਾਰਤੀ ਹਾਂ…” ਇੱਕ ਅਪਰਾਧ ਬਣ ਗਿਆ ਹੈ; ਦੇਹਰਾਦੂਨ ਵਿੱਚ, ਤ੍ਰਿਪੁਰਾ ਦੇ ਇੱਕ ਵਿਦਿਆਰਥੀ ਨੂੰ ਉਨ੍ਹਾਂ ਲੋਕਾਂ ਨੇ ਮਾਰ ਦਿੱਤਾ ਜੋ ਉਸਨੂੰ ਚੀਨੀ ਕਹਿ ਕੇ ਛੇੜਦੇ ਸਨ।
Next articleSAMAJ WEEKLY = 29/12/2025