Dumha Bodhgaya- New place allotted for Dharna by DM Gaya Bihar
ਸਮਾਜ ਵੀਕਲੀ ਯੂ ਕੇ-
ਜਲੰਧਰ, (ਪਰਮਜੀਤ ਜੱਸਲ)- ਬੋਧ ਗਯਾ ਮੁਕਤੀ ਅੰਦੋਲਨ ਅੱਜ 18ਵੇਂ ਦਿਨ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਜਿਸ ਦੇ ਤਹਿਤ ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਜੀ ਨੇ ਬੋਧੀ ਉਪਾਸਕਾਂ ਅਤੇ ਬੋਧੀ ਭਿਖਸ਼ੂਆਂ ਨੂੰ ਡੁਮਹਾ ਬੌਧ ਗਯਾ ਪਹੁੰਚਣ ਦੀ ਅਪੀਲ ਕੀਤੀ ਹੈ, ਜੋ ਬੌਧ ਗਯਾ ਮੰਦਰ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਹੈ। ਜਿੱਥੇ ਬੋਧੀ ਭਿਖਸ਼ੂਆਂ ਅਤੇ ਉਪਾਸਕਾਂ ਨੇ ਧਰਨੇ ‘ਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਬੀਤੇ ਦਿਨੀ ਧਰਨੇ ਤੇ ਬੈਠੇ ਬੁੱਧਿਸਟਾਂ ‘ਤੇ ਅੱਧੀ ਰਾਤ ਨੂੰ ਇਕ ਵਜੇ ਪ੍ਰਸ਼ਾਸਨ ਨੇ ਪੁਲਿਸ ਦੇ ਬਲ ਨਾਲ ਧੱਕੇਸ਼ਾਹੀ ਕੀਤੀ। ਬਜ਼ੁਰਗ ਬੁੱਧਿਸ਼ਟਾਂ ਨੂੰ ਬੇਇੱਜ਼ਤ ਕੀਤਾ ਗਿਆ। ਜਬਰਦਸਤੀ ਉਹਨਾਂ ਨੂੰ ਧਰਨੇ ਤੋਂ ਉਠਾ ਕੇ ਕਿਸੇ ਅਣਪਛਾਤੀ ਜਗਾ ‘ਤੇ ਲੈ ਗਏ। ਭਾਵ ਧਰਨੇ ਨੂੰ ਨਿਖੇੜਿਆ ਗਿਆ। ਇਸ ਘਟਨਾ ਦੀ ਦੇਸ਼ -ਵਿਦੇਸ਼ ਤੋਂ ਬੋਧੀ ਉਪਾਸਕਾਂ ਅਤੇ ਬੋਧੀ ਭਿਖਸ਼ੂਆਂ ਨੇ ਪੁਲਿਸ ਦੀ ਘਿਨੌਣੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅੰਤਰਰਾਸ਼ਟਰੀ ਪੱਧਰ ‘ਤੇ 500 ਸੰਸਥਾਵਾਂ ਵਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ। ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਰਾਮ ਜੀ ਗੌਤਮ ਵੱਲ਼ੋਂ ਇਸ ਧਰਨੇ ਨੂੰ ਸਮਰਥਨ ਦਿੱਤਾ ਗਿਆ। ਬੋਧ ਗਯਾ ਮੁਕਤੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਭਿਖਸ਼ੂ ਕਰੁਣਾਸ਼ੀਲ ਰਾਹੁਲ ਅਤੇ ਭਿਖਸ਼ੂ ਸੁਮੀਤ ਰਤਨ ਅੱਜ ਧਰਨੇ ਵਾਲੀ ਜਗ੍ਹਾ ‘ਤੇ ਪਹੁੰਚ ਗਏ ਹਨ।
ਨਵੀਂਆਂ ਖਬਰਾਂ ਅਤੇ ਹੋਰ ਜਾਣਕਾਰੀ ਲਈ ਸਮਾਜ ਵੀਕਲੀ ਪੜੋ ਅਤੇ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly