ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਬੋਧੀ ਭਾਈਚਾਰੇ ਦੀ ਇੱਕ ਅਹਿਮ ਮੀਟਿੰਗ ਬੁੱਧ ਵਿਹਾਰ ਸਿਧਾਰਥ ਨਗਰ ,ਜਲੰਧਰ ਵਿਖੇ ਹੋਈ। ਜਿਸ ‘ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਬੋਧ ਗਯਾ ਮਹਾਂ ਵਿਹਾਰ ਮੁਕਤੀ ਅੰਦੋਲਨ ਦੇ ਤਹਿਤ10 ਮਾਰਚ 2026 ਨੂੰ ਸਵੇਰੇ 10 ਵਜੇ ਡਾ. ਅੰਬੇਡਕਰ ਚੌਂਕ ਜਲੰਧਰ ਵਿਖੇ ਧਰਨਾ ਦਿੱਤਾ ਜਾਵੇਗਾ। ਉਹਨਾਂ ਪੰਜਾਬ ਸਰਕਾਰ ਤੋਂ ਬੁੱਧ ਪੂਰਨਿਮਾ ਦੀ ਗਜਟਿਡ ਛੁੱਟੀ ਕਰਨ ਅਤੇ ਘੱਟ ਗਿਣਤੀ ਕਮਿਸ਼ਨ ਪੰਜਾਬ ਵਿੱਚ ਬੋਧੀਆਂ ਦਾ ਨੁਮਾਇੰਦਾ ਰੱਖਣ ਦੀ ਵੀ ਮੰਗ ਕੀਤੀ।ਬੋਧੀ ਆਗੂਆਂ ਵੱਲੋਂ ਅੰਬੇਡਕਰੀ ਸੰਸਥਾਵਾਂ, ਭਗਵਾਨ ਵਾਲਮੀਕ ਸੰਸਥਾਵਾਂ, ਮਿਸ਼ਨਰੀ ਸਾਥੀਆਂ, ਬੁੱਧੀਜੀਵੀਆਂ ਅਤੇ ਕੌਮ ਦੇ ਹਿਤੈਸ਼ੀਆਂ ਨੂੰ ਧਰਨੇ ‘ਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।ਇਸ ਦਿਨ ਦਲਿਤ ਸਮਾਜ ਦੀ ਪਹਿਲੀ ਅਧਿਆਪਕਾ ਕ੍ਰਾਂਤੀਜੋਤੀ ਸਵਿੱਤਰੀ ਬਾਈ ਫੂਲੇ ਜੀ ਦੇ ਪ੍ਰੀਨਿਰਵਾਣ ਦਿਵਸ ‘ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਜਾਣਗੇ। ਇਹ ਪ੍ਰੈਸ ਬਿਆਨ ਸਾਂਝੇ ਤੌਰ ‘ਤੇ ਬੋਧੀ ਆਗੂਆਂ ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਭਾਰਦਵਾਜ, ਬਲਦੇਵ ਜੱਸਲ, ਚੰਚਲ ਬੌਧ ਨੇ ਜਾਰੀ ਕੀਤਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



