ਮਹਿੰਦਰ ਰਾਮ ਫੁੱਗਲਾਣਾ, ਜਲੰਧਰ (ਸਮਾਜ ਵੀਕਲੀ): ਬੁੱਧ ਵਿਹਾਰ ਟਰੱਸਟ (ਰਜਿ.) ਸੋਫੀ ਪਿੰਡ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਉਨ੍ਹਾਂ ਦੇ 67ਵੇਂ ਪ੍ਰੀਨਿਰਵਾਣ ਦਿਵਸ ਮੌਕੇ ਨਿੱਘੀ ਸ਼ਰਧਾਂਜਲੀ ਅਰਪਿਤ ਕੀਤੀ ਹੈ। ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਡਾਕਟਰ ਅੰਬੇਡਕਰ ਚੌਕ ਨਕੋਦਰ ਰੋਡ ਪਹੁੰਚ ਕੇ ਫੁੱਲਾਂ ਦੇ ਹਾਰ ਪਾ ਕੇ ਇਹ ਸਰਧਾਂਜਲੀ ਅਰਪਤ ਕੀਤੀ। ਇਸ ਤੋਂ ਪਹਿਲਾਂ ਬੁੱਧ ਬੰਦਨਾ, ਤਰੀਸ਼ਰਣ, ਪੰਚਸੀਲ ਦੀ ਪ੍ਰਾਰਥਨਾ ਕੀਤੀ ਗਈ।
ਇਸ ਮੌਕੇ ਐਡਵੋਕੇਟ ਹਰਭਜਨ ਦਾਸ ਸਾਪਲਾ ਨੇ ਆਖਿਆ ਕਿ ਆਪਾਂ ਸਾਰਿਆਂ ਨੂੰ ਬਾਬਾ ਸਾਹਿਬ ਵੱਲੋ ਦੁਆਏ ਅਧਿਕਾਰਾਂ ਦਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ ਤੇ ਫ਼ਰਜ਼ ਅਦਾ ਕਰਨੇ ਚਾਹੀਦੇ ਹਨ। ਬਾਬਾ ਸਾਹਿਬ ਦੀ ਸੋਚ ਅਨੁਸਾਰ ਆਪਾਂ ਸਭ ਨੂੰ ਗਰੀਬ, ਅਨਪੜ੍ਹ, ਬੇ-ਸਹਾਰਾ ਅਤੇ ਦੱਬੇ ਕੁਚਲੇ ਲੋਕਾਂ ਨੂੰ ਜਾਗ੍ਰਿਤ ਕਰਕੇ ਉਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਬਿਹਤਰ ਸਿਰਜ ਕੇ ਸਮਾਜ ਦੀ ਸੇਵਾ ਕੀਤੀ ਜਾ ਸਕੇ। ਇਸ ਸ਼ਰਧਾਂਜਲੀ ਭੇਂਟ ਕਰਨ ਮੌਕੇ ਐਡਵੋਕੇਟ ਹਰਭਜਨ ਦਾਸ ਸਾਂਪਲਾ ਤੋਂ ਇਲਾਵਾ ਲਹਿੰਬਰ ਰਾਮ ਬੰਗੜ ,ਚਮਨ ਲਾਲ ਸਾਂਪਲਾ, ਮਾਸਟਰ ਰਾਮ ਲਾਲ, ਲਾਲ ਚੰਦ ਸਾਂਪਲਾ, ਚੰਚਲ ਬੋਧ, ਪ੍ਰਸ਼ੋਤਮ ਦਾਦਰਾ, ਸੰਦੀਪ ਮਹਿੰਮੀ ਸਹਾਇਕ ਰਜਿਸਟਰਾਰ ਪੀਟੀਯੂ, ਪ੍ਰੋਫੈਸਰ ਰਾਜ ਕੁਮਾਰ ,ਪਵਨ ਕੁਮਾਰ, ਸੁਰਿੰਦਰ ਕੁਮਾਰ ਤੇ ਹੋਰ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly