ਬੁੱਧ ਵਿਹਾਰ ਟਰਸਟ ਸੋਫੀ ਪਿੰਡ ਦੇ ਟਰੱਸਟੀਆਂ ਨੇ ਧੂਮ ਧਾਮ ਨਾਲ “ਸੰਵਿਧਾਨ ਦਿਵਸ” ਮਨਾਇਆ
(ਸਮਾਜ ਵੀਕਲੀ) ਮਹਿੰਦਰ ਰਾਮ ਫੁੱਗਲਾਣਾ ਜਲੰਧਰ- ਬੁੱਧ ਵਿਹਾਰ ਟਰਸਟ ਸੂਫੀ ਪਿੰਡ (ਰਜਿਸਟਰ) ਜਲੰਧਰ ਵੱਲੋਂ ਭਾਰਤੀ “ਸੰਵਿਧਾਨ ਦਿਵਸ” ਬੁੱਧ ਬਿਹਾਰ ਸੂਫੀ ਪਿੰਡ ਵਿਖੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਸੰਵਿਧਾਨ ਦਿਵਸ ਦੀ ਵਧਾਈ ਦਿੰਦੇ ਹੋਏ ਚਮਨ ਦਾਸ ਸਾਂਪਲਾ ਸੇਵਾ ਮੁਕਤ ਲੈਕਚਰਾਰ ਪ੍ਰਧਾਨ ਬੁੱਧ ਵਿਹਾਰ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਭਾਰਤ ਦਾ ਸੰਵਿਧਾਨ 2 ਸਾਲ 11 ਮਹੀਨੇ 18 ਦਿਨ ਵਿੱਚ ਲਿਖ ਕੇ ਤਿਆਰ ਕੀਤਾ ਜੋ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਜੋ ਵਿਸ਼ਵ ਦਾ ਸਭ ਤੋਂ ਉੱਤਮ ਸੰਵਿਧਾਨ ਹੈ। ਇਸ ਮੌਕੇ ਡਾਕਟਰ ਗੁਰਪਾਲ ਚੌਹਾਨ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਬਹੁਤ ਹੀ ਸ਼ਕਤੀਸ਼ਾਲੀ ਹੈ ਜਿਸ ਨੇ ਭਾਰਤ ਦੀ ਜਨਤਾ ਨੂੰ ਇੱਕ ਮੁੱਠ ਕਰਕੇ ਰੱਖਿਆ ਹੋਇਆ ਤੇ ਲੋਕਤੰਤਰ ਨੂੰ ਮਜਬੂਤ ਕੀਤਾ ਹੈ। ਨੀਰਜ ਕੁਮਾਰੀ ਨੇ ਬੋਲਦਿਆਂ ਆਖਿਆ ਕਿ ਭਾਰਤੀ ਸੰਵਿਧਾਨ ਵਿੱਚ ਭਾਰਤੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਮੌਲਿਕ ਅਧਿਕਾਰ ਦਿੱਤੇ ਹਨ, ਸਮਾਨਤਾ ਤੇ ਆਜ਼ਾਦੀ ਦਾ ਹੱਕ ਦਿੱਤਾ ਹੈ। ਇਸ ਮੌਕੇ ਕੇਂਦਰੀ ਵਿਦਿਆਲਿਆ ਜਲੰਧਰ ਛਾਉਣੀ ਦੀ ਵਿਦਿਆਰਥਣ ਸੋਫੀਆ ਨੇ ਕਿਹਾ ਕਿ ਉਹ ਡਾਕਟਰ ਅੰਬੇਡਕਰ ਦੇ ਅਤੀ ਧੰਨਵਾਦੀ ਹਨ ਜਿਨਾਂ ਨੇ ਸੰਵਿਧਾਨ ਲਿਖ ਕੇ ਉਹਨਾਂ ਨੂੰ ਪੜਨ, ਲਿਖਣ, ਬੋਲਣ ਅਤੇ ਆਜ਼ਾਦੀ ਦੀ ਬਰਾਬਰੀ ਦਾ ਹੱਕ ਲੈ ਕੇ ਦਿੱਤਾ ਹੈ ਜਿਸ ਕਰਕੇ ਕੋਈ ਵੀ ਉੱਚੇ ਤੋਂ ਉੱਚਾ ਅਹੁਦਾ ਪ੍ਰਾਪਤ ਕਰ ਸਕਦੇ ਹਾਂ। ਇਸ ਮੌਕੇ ਸੰਵਿਧਾਨ ਦਿਵਸ ਦੀਆਂ ਤਖਤੀਆਂ ਸੱਭ ਦੇ ਹੱਥਾਂ ਵਿੱਚ ਫੜੀਆਂ ਹੋਈਆਂ ਸਨ। ਇਸ ਇਤਿਹਾਸਿਕ ਮੌਕੇ ਤੇ ਮਾਸਟਰ ਰਾਮ ਲਾਲ, ਲੈਂਬਰ ਚੰਦ, ਨਰੇਸ਼ ਕੁਮਾਰ, ਗੌਤਮ ਸਾਂਪਲਾ, ਵਰੁਨ ਕੁਮਾਰ, ਜਸਕਰਨ, ਜਸਵਿੰਦਰ ਕੌਰ ਸਾਪਲਾ, ਮਨਜੀਤ ਕੌਰ ਸਾਂਪਲਾ, ਬਲਦੀਸ਼ ,ਰਾਣੀ, ਸਿੰਦੋ, ਰਾਧਿਕਾ, ਪਿੰਕੀ ,ਬਨੀ ,ਪ੍ਰੀਤ ਸੰਤੋਸ਼, ਪਰਮਜੀਤ ਸਿੰਘ ਤੇ ਹੋਰ ਹਾਜ਼ਰ ਸਨ। ਅੰਤ ਵਿੱਚ ਹਰਭਜਨ ਦਾਸ ਸਾਂਪਲਾ ਨੇ ਸਭ ਦਾ ਧੰਨਵਾਦ ਕੀਤਾ।